ਹੈਦਰਾਬਾਦ (ਏਜੰਸੀ)– ਹੈਦਰਾਬਾਦ ਦੀ ਇਕ ਅਦਾਲਤ ਨੇ 2022 ਵਿਚ ਇਕ 11 ਸਾਲਾ ਬੱਚੇ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਵਿਚ ਇਕ ਮਦਰੱਸਾ ਅਧਿਆਪਕ ਨੂੰ 20 ਸਾਲ ਜੇਲ੍ਹ ਵਿਚ ਰਹਿਣ ਦੀ ਸਜ਼ਾ ਸੁਣਾਈ ਹੈ। ਮਿਲੀ ਜਾਣਕਾਰੀ ਮੁਤਾਬਕ ਬਾਲਾਪੁਰ ਥਾਣੇ ’ਚ 23 ਮਾਰਚ, 2022 ਨੂੰ ਇਕ ਵਿਅਕਤੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ ਉਸ ਦਾ 11 ਸਾਲਾ ਪੁੱਤਰ ਸ਼ਾਹੀਨ ਨਗਰ ਸਥਿਤ ਮਦਰੱਸਾ ਜਾਮੀਆ ਨੂਰੁਲ ਅਨਵਰ ਵਿਚ ਨਿਯਮਿਤ ਤੌਰ ’ਤੇ ਪੜ੍ਹਨ ਜਾਂਦਾ ਸੀ।
ਪੜ੍ਹੋ ਇਹ ਵੀ - Work From Home ਖ਼ਤਮ ! ਦਫ਼ਤਰਾਂ ਦਾ ਟਾਈਮ ਵੀ ਹੋ ਗਿਆ Change, ਦਿੱਲੀ ਸਰਕਾਰ ਨੇ ਲਿਆ ਫ਼ੈਸਲਾ
ਸ਼ਿਕਾਇਤਕਰਤਾ ਨੇ ਦੇਖਿਆ ਕਿ ਉਸ ਦਾ ਪੁੱਤਰ ਇਕ ਹਫ਼ਤੇ ਤੋਂ ਮਦਰੱਸੇ ਨਹੀਂ ਜਾ ਰਿਹਾ ਸੀ ਅਤੇ ਕਾਫ਼ੀ ਪ੍ਰੇਸ਼ਾਨ ਦਿਖਾਈ ਦੇ ਰਿਹਾ ਸੀ। ਇਸ ਦੌਰਾਨ ਉਸ ਨੇ ਉਸ ਕੋਲੋਂ ਇਸ ਦੀ ਵਜ੍ਹਾ ਪੁੱਛੀ। ਬੱਚੇ ਨੇ ਆਪਣੇ ਪਿਤਾ ਨੂੰ ਦੱਸਿਆ ਕਿ ਉਸ ਦੇ ਮਦਰੱਸੇ ਦਾ ਅਧਿਆਪਕ ਸਈਦ ਨਦੀਮ (22) ਲਗਭਗ ਇਕ ਮਹੀਨਾ ਪਹਿਲਾਂ ਉਸ ਨੂੰ ਜ਼ਬਰਦਸਤੀ ਆਪਣੇ ਘਰ ਲੈ ਗਿਆ, ਜਿੱਥੇ ਉਸ ਨੇ ਉਸ ਦੇ ਕੱਪੜੇ ਲਾਹੇ ਅਤੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ। ਇਸ ਤੋਂ ਬਾਅਦ ਇਸ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ।
ਪੜ੍ਹੋ ਇਹ ਵੀ - 183.50 ਰੁਪਏ ਸਸਤਾ ਹੋਇਆ ਗੈਸ ਸਿੰਲਡਰ, ਮਹੀਨੇ ਦੇ ਪਹਿਲੇ ਦਿਨ ਵੱਡੀ ਰਾਹਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸ਼੍ਰੀ ਕਾਸ਼ੀ ਵਿਸ਼ਵਨਾਥ ਮੰਦਰ 'ਚ ਚੱਲੀ ਗੋਲੀ, ਤਿੰਨ ਲੋਕ ਜ਼ਖਮੀ, ਮਚੀ ਹਾਹਾਕਾਰ
NEXT STORY