ਕੋਲਕਾਤਾ- ਪੱਛਮੀ ਬੰਗਾਲ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਨੇ ਆਪਣੇ ਪਹਿਲੇ ਬਜਟ 'ਚ ਸੂਬਾ ਕਰਮਚਾਰੀਆਂ ਲਈ ਮਹਿੰਗਾਈ ਭੱਤੇ (DA) 'ਚ 20 ਫੀਸਦੀ ਦਾ ਵਾਧਾ, ਸਾਰੀਆਂ ਪ੍ਰਮੁੱਖ ਸਮਾਜਿਕ ਯੋਜਨਾਵਾਂ ਨੂੰ ਜਾਰੀ ਰੱਖਣ ਅਤੇ ਇਕ ਲੱਖ ਸਰਕਾਰੀ ਅਸਾਮੀਆਂ ਭਰਨ ਦਾ ਵਾਅਦਾ ਕੀਤਾ। ਵਿੱਤ ਮੰਤਰੀ ਸਵਪਨ ਦਾਸਗੁਪਤਾ ਨੇ ਵਿਧਾਨ ਸਭਾ 'ਚ ਸੂਬੇ ਦਾ ਸਾਲਾਨਾ ਬਜਟ ਪੇਸ਼ ਕਰਦੇ ਹੋਏ ਆਪਣੇ ਐਲਾਨਾਂ ਰਾਹੀਂ ਵਿੱਤੀ ਅਨੁਸ਼ਾਸਨ ਅਤੇ ਕਲਿਆਣਕਾਰੀ ਵਚਨਬੱਧਤਾਵਾਂ ਵਿਚਾਲੇ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਸੱਤਾਪੱਖ ਵਲੋਂ ਜ਼ੋਰਦਾਰ ਤਾੜੀਆਂ ਵਜੀਆਂ।
ਭਰੀਆਂ ਜਾਣਗੀਆਂ ਲੱਖ ਅਸਾਮੀਆਂ
ਦਾਸਗੁਪਤਾ ਨੇ ਕਿਹਾ ਕਿ ਸੂਬਾ ਸਰਕਾਰ ਦੇ ਕਰਮਚਾਰੀਆਂ ਦੇ ਮਹਿੰਗਾਈ ਭੱਤੇ ਅਤੇ ਪੈਨਸ਼ਨਰਾਂ ਨੂੰ ਮਿਲਣ ਵਾਲੇ ਮਹਿੰਗਾਈ ਰਾਹਤ 'ਚ ਵਾਧਾ ਇਕ ਅਕਤੂਬਰ ਤੋਂ ਪ੍ਰਭਾਵੀ ਹੋਵੇਗਾ ਅਤੇ ਕੁੱਲ ਡੀਏ 38 ਫੀਸਦੀ ਹੋ ਜਾਵੇਗਾ। ਨਵੀਂ ਸਰਕਾਰ ਦੇ ਰੁਜ਼ਗਾਰ ਟੀਚਿਆਂ ਦਾ ਜ਼ਿਕਰ ਕਰਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰੀ ਵਿਭਾਗਾਂ 'ਚ ਇਕ ਲੱਖ ਅਸਾਮੀਆਂ ਨੂੰ ਚਰਨਬੱਧ ਤਰੀਕੇ ਨਾਲ ਭਰਿਆ ਜਾਵੇਗਾ, ਜਿਨ੍ਹਾਂ 'ਚ ਇਕ-ਤਿਹਾਈ ਅਹੁਦੇ ਔਰਤਾਂ ਲਈ ਰਾਖਵੇਂ ਹੋਣਗੇ।
ਔਰਤਾਂ ਨੂੰ ਮੁਫ਼ਤ ਬੱਸ ਯਾਤਰਾ ਪ੍ਰਧਾਨ ਕਰਨ ਲਈ 550 ਕਰੋੜ ਰੁਪਏ ਦਾ ਐਲਾਨ
ਮੰਤਰੀ ਨੇ ਕਿਹਾ,''ਅਸੀਂ ਸਾਰੇ ਮੌਮਜੂਦਾ ਸਮਾਜਿਕ ਕਲਿਆਣ ਯੋਜਨਾਵਾਂ ਨੂੰ ਜਾਰੀ ਰੱਖਾਂਗੇ।'' ਇਕ ਮਹੱਤਵਪੂਰਨ ਵੰਡ ਦੇ ਅਧੀਨ ਸਰਕਾਰ ਨੇ ਆਪਣੀਆਂ ਪ੍ਰਮੁੱਖ ਕਲਿਆਣਕਾਰੀ ਯੋਜਨਾਵਾਂ 'ਚੋਂ ਅੰਨਪੂਰਨਾ ਯੋਜਨਾ ਲਈ 36,000 ਕਰੋੜ ਰੁਪਏ ਤੈਅ ਕੀਤੇ। ਮੰਤਰੀ ਨੇ ਔਰਤਾਂ ਨੂੰ ਮੁਫ਼ਤ ਬੱਸ ਯਾਤਰਾ ਪ੍ਰਧਾਨ ਕਰਨ ਲਈ 550 ਕਰੋੜ ਰੁਪਏ ਦਾ ਐਲਾਨ ਕੀਤਾ ਅਤੇ ਕਿਹਾ ਕਿ ਇਸ ਯੋਜਨਾ ਨੂੰ ਸੁਵਿਧਾਨਜਨਕ ਬਣਾਉਣ ਲਈ ਜਲਦ ਹੀ 'ਪਿੰਕ ਕਾਰਡ' ਪ੍ਰਣਾਲੀ ਸ਼ੁਰੂ ਕੀਤੀ ਜਾਵੇਗੀ।
ਸੇਵਾਮੁਕਤ ਪੱਤਰਕਾਰਾਂ ਨੂੰ 5,000 ਰੁਪਏ ਮਹੀਨਾਵਾਰ ਪੈਨਸ਼ਨ
ਦਾਸਗੁਪਤਾ ਨੇ ਕਿਹਾ ਕਿ ਸਰਕਾਰ ਨੂੰ ਪਿਛਲੀ ਸਰਕਾਰ ਤੋਂ 8.15 ਲੱਖ ਕਰੋੜ ਰੁਪਏ ਦਾ ਕਰਜ਼ ਵਿਰਾਸਤ 'ਚ ਮਿਲਿਆ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਵਿੱਤੀ ਅਨੁਸ਼ਾਸਨ ਸਰਕਾਰ ਦੀ ਪ੍ਰਮੁੱਖ ਤਰਜੀਹ ਬਣਿਆ ਰਹੇਗਾ। ਸਾਰੇ ਦਲਾਂ ਦੇ ਵਿਧਾਇਕਾਂ ਨੂੰ ਧਿਆਨ 'ਚ ਰੱਖਦੇ ਹੋਏ ਵਿੱਤ ਮੰਤਰੀ ਨੇ ਵਿਧਾਇਕ ਸਥਾਨਕ ਖੇਤਰ ਵਿਕਾਸ ਫੰਡ ਦੇ ਅਧੀਨ ਸਾਲਾਨਾ ਵੰਡ ਨੂੰ 70 ਲੱਖ ਰੁਪਏ ਤੋਂ ਵਧਾ ਕੇ ਇਕ ਕਰੋੜ ਰੁਪਏ ਕਰਨ ਦਾ ਐਲਾਨ ਕੀਤਾ। ਬਜਟ 'ਚ ਕੁਝ ਵਿਸ਼ੇਸ਼ ਸਮਾਜਿਕ ਸਮੂਹਾਂ ਲਈ ਵੀ ਉਪਾਅ ਸ਼ਾਮਲ ਕੀਤੇ ਗਏ ਹਨ। ਸੇਵਾਮੁਕਤ ਪੱਤਰਕਾਰਾਂ ਨੂੰ 5,000 ਰੁਪਏ ਮਹੀਨਾਵਾਰ ਪੈਨਸ਼ਨ ਦਿੱਤੀ ਜਾਵੇਗੀ, ਜਦੋਂ ਕਿ ਰਾਜਨੀਤਕ ਕਾਰਨਾਂ ਕਰ ਕੇ ਜੇਲ੍ਹ 'ਚ ਰਹਿ ਰਹੇ ਲੋਕਾਂ ਨੂੰ 10,000 ਰੁਪਏ ਹਰ ਮਹੀਨੇ ਪੈਨਸ਼ਨ ਦਿੱਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਲਗਾਤਾਰ 3 ਦਿਨ ਬੰਦ ਰਹਿਣ ਵਾਲੇ ਹਨ Bank, ਜਾਣੋ ਛੁੱਟੀਆਂ ਦੀ ਪੂਰੀ ਸੂਚੀ
NEXT STORY