ਨਵੀਂ ਦਿੱਲੀ– ਮੱਧ ਦਿੱਲੀ ਦੇ ਪਹਾੜਗੰਜ ਇਲਾਕੇ ’ਚ ਵੀਰਵਾਰ ਸਵੇਰੇ ਇਕ ਹੋਟਲ ’ਚ ਅੱਗ ਲੱਗ ਗਈ। ਅੱਗ ਲੱਗਣ ਦੀ ਘਟਨਾ ਮਗਰੋਂ 10 ਲੋਕਾਂ ਨੂੰ ਬਚਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਪਹਾੜਗੰਜ ਦੇ ਇਕ ਹੋਟਲ ’ਚ ਤੜਕੇ ਕਰੀਬ 4 ਵਜ ਕੇ 24 ਮਿੰਟ ’ਤੇ ਅੱਗ ਲੱਗਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਮੌਕੇ ’ਤੇ ਭੇਜੀਆਂ ਗਈਆਂ।
ਫਾਇਰ ਬ੍ਰਿਗੇਡ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅੱਗ ਇਮਾਰਤ ਦੀ ਦੂਜੀ ਮੰਜ਼ਿਲ ਦੇ ਇਕ ਕਮਰੇ ’ਚ ਲੱਗੀ ਸੀ। ਉਨ੍ਹਾਂ ਨੇ ਦੱਸਿਆ ਕਿ ਦੂਜੀ ਅਤੇ ਤੀਜੀ ਮੰਜ਼ਿਲ ਤੋਂ 10 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਅਧਿਕਾਰੀਆਂ ਮੁਤਾਬਕ ਬਚਾਏ ਗਏ ਲੋਕਾਂ ਦੀ ਪਛਾਣ ਆਦਿੱਤਿਆ (19), ਸੰਸਕ੍ਰਿਤੀ (19), ਸ਼ੁਭਮ ਕੁਮਾਰ (26), ਪ੍ਰਦੀਪ (62), ਬੀਨਾ ਦੇਵੀ (58), ਸ਼ਵੇਤਾ (31), ਵਿਹਾਨ (3), ਅਰਜੁਨ (21), ਨਿਤੇਸ਼ (22) ਅਤੇ ਪਾਰਤਿਕ (21) ਦੇ ਤੌਰ ’ਤੇ ਹੋਈ ਹੈ।
ਹੁਣ ਸੰਸਦ ’ਚ ਨਹੀਂ ਬੋਲੇ ਜਾ ਸਕਣਗੇ ‘ਕਾਲਾ ਸੈਸ਼ਨ’ ਤੇ ‘ਦਲਾਲ’ ਜਿਹੇ ਸ਼ਬਦ, ਇਨ੍ਹਾਂ ਸ਼ਬਦਾਂ ’ਤੇ ਲੱਗੀ ਪਾਬੰਦੀ
NEXT STORY