ਕਿਸ਼ਨਗੰਜ- ਬਿਹਾਰ ਦੇ ਕਿਸ਼ਨਗੰਜ 'ਚ ਸੋਮਵਾਰ ਦੁਪਹਿਰ ਸਿਲੀਗੁੜੀ ਤੋਂ ਪੂਰਨੀਆ ਜਾ ਰਹੀ ਬੱਸ 'ਚ ਅਚਾਨਕ ਅੱਗ ਲੱਗ ਗਈ। ਬੱਸ 'ਚ ਕਰੀਬ 20 ਯਾਤਰੀ ਸਵਾਰ ਸਨ। ਬੱਸ ਜਿਵੇਂ ਹੀ ਖਗੜਾ ਓਵਰਬਰਿੱਜ 'ਤੇ ਪਹੁੰਚੀ ਗੀਅਰ ਬਾਕਸ ਤੋਂ ਅਚਾਨਕ ਧੂੰਆਂ ਨਿਕਲਣ ਲੱਗਾ। ਹੌਲੀ-ਹੌਲੀ ਬੱਸ 'ਚ ਅੱਗ ਲੱਗਣ ਲੱਗੀ। ਯਾਤਰੀਆਂ ਨੇ ਦੱਸਿਆ ਕਿ ਖਿੜਕੀਆਂ ਤੋਂ ਛਾਲ ਮਾਰ ਕੇ ਲੋਕਾਂ ਨੇ ਆਪਣੀ ਜਾਨ ਬਚਾਈ। ਬੱਚਿਆਂ ਨੂੰ ਵੀ ਖਿੜਕੀਆਂ ਤੋਂ ਬਾਹਰ ਕੱਢਿਆ ਗਿਆ। ਮਾਮਲਾ ਖਗੜਾ ਓਵਰਬਰਿੱਜ ਐੱਨ.ਐੱਚ-27 ਦਾ ਹੈ। ਬੱਸ 'ਚ ਅੱਗ ਦੀ ਸੂਚਨਾ ਸਦਰ ਥਾਣੇ ਦੀ ਪੁਲਸ ਅਤੇ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਅੱਧੇ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ ਪਰ ਉਦੋਂ ਤੱਕ ਬੱਸ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕੀ ਸੀ।
ਬੱਸ 'ਚ ਸਫ਼ਰ ਕਰ ਰਹੀ ਮਹਿਲਾ ਯਾਤਰੀ ਨੇ ਦੱਸਿਆ ਕਿ ਓਵਰਬਰਿੱਜ 'ਤੇ ਪਹੁੰਚਦੇ ਹੀ ਬੱਸ ਰੁਕ ਗਈ। ਅੱਗੇ ਕਿਸੇ ਨੇ ਦੇਖਿਆ ਕਿ ਧੂੰਆਂ ਨਿਕਲ ਰਿਹਾ ਹੈ। ਡਰਾਈਵਰ ਅਤੇ ਕਡੰਕਟਰ ਕੋਈ ਨਹੀਂ ਸੀ। ਅਸੀਂ ਆਪਣੀ ਜਾਨ ਬਚਾਉਣ ਲਈ ਸਾਹਮਣੇ ਵਾਲੇ ਨੂੰ ਧੱਕਾ ਮਾਰਿਆ। ਲੋਕ ਜਲਦੀ ਤੋਂ ਜਲਦੀ ਉਤਰਨ ਦੀ ਕੋਸ਼ਿਸ਼ 'ਚ ਸਨ। ਕਈ ਲੋਕਾਂ ਨੇ ਖਿੜਕੀ 'ਚੋਂ ਛਾਲ ਮਾਰੀ। ਬੱਚਿਆਂ ਨੂੰ ਵੀ ਖਿੜਕੀ 'ਚੋਂ ਕੱਢਿਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਨੰਦ ਮਹਿੰਦਰਾ ਜਲਦ ਸੰਭਾਲਣਗੇ 'ਯੰਗ ਇੰਡੀਆ ਸਕਿੱਲ ਯੂਨੀਵਰਸਿਟੀ' ਦੇ ਚੇਅਰਮੈਨ ਦਾ ਅਹੁਦਾ
NEXT STORY