ਨੈਸ਼ਨਲ ਡੈਸਕ: ਭੋਪਾਲ ਵਿਚ ਸੂਬਾ ਸਰਕਾਰ ਦੇ ਸਕੱਤਰੇਤ ਵੱਲਭ ਭਵਨ ਨੇੜੇ ਸਥਿਤ ਸਤਪੁੜਾ ਭਵਨ ਦੀ ਤੀਜੀ ਮੰਜ਼ਿਲ 'ਤੇ ਸੋਮਵਾਰ ਨੂੰ ਅੱਗ ਲੱਗ ਗਈ। ਅੱਗ ਦੀ ਘਟਨਾ ਵਿਚ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਇਸ ਸ਼ਾਸਕੀ ਭਵਨ ਵਿਚ ਮੱਧ ਪ੍ਰਦੇਸ਼ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਦਫ਼ਤਰ ਹਨ।
ਇਹ ਖ਼ਬਰ ਵੀ ਪੜ੍ਹੋ - ਵਿਆਹ ਮਗਰੋਂ ਲਾੜੀ ਦੀਆਂ ਸ਼ਰਤਾਂ ਨਾਲ ਸਹੁਰਿਆਂ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ, ਜਾਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ
ਭੋਪਾਲ ਨਗਰ ਨਿਗਮ ਦੇ ਫ਼ਾਇਰ ਬ੍ਰਿਗੇਡ ਅਧਿਕਾਰੀ ਰਮੇਸ਼ ਨੀਲ ਨੇ ਦੱਸਿਆ ਕਿ ਅੱਗ ਸ਼ਾਮ ਨੂੰ ਤਕਰੀਬਨ ਚਾਰ ਵਜੇ ਲੱਗੀ ਜਿਸ ਤੋਂ ਬਾਅਦ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ। ਉਨ੍ਹਾਂ ਕਿਹਾ ਕਿ ਅੱਗ ਵਿਚ ਫ਼ਰਨੀਚਰ ਅਤੇ ਦਸਤਾਵੇਜ਼ ਨੁਕਸਾਨੇ ਗਏ ਹਨ। ਫ਼ਿਲਹਾਲ ਅੱਗ ਲੱਗਣ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਰਿਹਾ। ਅੱਗ ਤੋਂ ਪ੍ਰਭਾਵਿਤ ਸਤਪੁੜਾ ਭਵਨ ਪ੍ਰਦੇਸ਼ ਸਰਕਾਰ ਦੇ ਮੰਤਰਾਲੇ ਵੱਲਭ ਭਵਨ ਦੇ ਸਾਹਮਣੇ ਸਥਿਤ ਹੈ।
ਇਹ ਖ਼ਬਰ ਵੀ ਪੜ੍ਹੋ - ਸੋਸ਼ਲ ਮੀਡੀਆ 'ਤੇ ਸਰਕਾਰੀ ਯੋਜਨਾ ਦਾ ਪ੍ਰਚਾਰ ਕਰਨਾ ਮੰਤਰੀਆਂ ਨੂੰ ਪਿਆ ਮਹਿੰਗਾ, Twitter ਨੇ ਚੁੱਕਿਆ ਇਹ ਕਦਮ
ਸ਼ਾਮ 4 ਵਜੇ ਦੇ ਕਰੀਬ ਲੱਗੀ ਤਕਰੀਬਨ 11 ਘੰਟੇ ਬਾਅਦ ਤਕ ਵੀ ਨਹੀਂ ਬੁੱਝ ਸਕੀ। ਇਸ ਕੰਮ ਵਿਚ ਫ਼ਾਇਰ ਬ੍ਰਿਗੇਡ ਦੀਆਂ ਤਕਰੀਬਨ 30-40 ਗੱਡੀਆਂ ਡਟੀਆਂ ਹੋਈਆਂ ਹਨ। ਇਸ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਫ਼ੋਨ 'ਤੇ ਗੱਲਬਾਤ ਕੀਤੀ ਤੇ ਸਥਿਤੀ ਬਾਰੇ ਜਾਣਕਾਰੀ ਲਈ। ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾਉਣ ਦਾ ਭਰੋਸਾ ਦੁਆਇਆ। ਉਨ੍ਹਾਂ ਤੋਂ ਇਲਾਵਾ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਅਮਿਤ ਸ਼ਾਹ ਨੇ ਵੀ ਫ਼ੋਨ ਰਾਹੀਂ ਸਥਿਤੀ ਦਾ ਜਾਇਜ਼ਾ ਲਿਆ। ਇਸ ਮਗਰੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਾਰਤੀ ਹਵਾਈ ਫ਼ੌਜ ਨੂੰ ਅੱਗ 'ਤੇ ਕਾਬੂ ਪਾਉਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਕੋਵਿਨ ਤੋਂ ਡਾਟਾ ਲੀਕ ਸੰਬੰਧੀ ਖ਼ਬਰਾਂ 'ਤੇ ਸਰਕਾਰ ਨੇ ਕਹੀ ਇਹ ਗੱਲ
NEXT STORY