ਨੈਸ਼ਨਲ ਡੈਸਕ : ਉਤਰਾਖੰਡ 'ਚ ਤਿੰਨ-ਪੱਧਰੀ ਪੰਚਾਇਤ ਚੋਣਾਂ ਦਾ ਪਹਿਲਾ ਪੜਾਅ ਅੱਜ ਯਾਨੀ ਵੀਰਵਾਰ ਨੂੰ ਹੈ। ਜਿੱਥੇ ਕੁੱਲ 26 ਲੱਖ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਰਾਜ ਚੋਣ ਅਧਿਕਾਰੀਆਂ ਨੇ ਇੱਥੇ ਦੱਸਿਆ ਕਿ ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋ ਗਈ ਅਤੇ ਸ਼ਾਮ 5 ਵਜੇ ਤੱਕ ਜਾਰੀ ਰਹੇਗੀ। ਦੂਜੇ ਪੜਾਅ ਦੀ ਵੋਟਿੰਗ 28 ਜੁਲਾਈ ਨੂੰ ਹੋਵੇਗੀ ਜਦੋਂ ਕਿ ਵੋਟਾਂ ਦੀ ਗਿਣਤੀ 31 ਜੁਲਾਈ ਨੂੰ ਹੋਵੇਗੀ।
ਇਹ ਵੀ ਪੜ੍ਹੋ...ਕਾਰੋਬਾਰੀ ਦਾ ਬੇਰਹਿਮੀ ਨਾਲ ਕਤਲ, ਗੁੱਸੇ 'ਚ ਆਏ ਲੋਕਾਂ ਨੇ ਮੁਲਜ਼ਮਾਂ ਦੀਆਂ ਗੱਡੀਆਂ ਨੂੰ ਲਾ'ਤੀ ਅੱਗ
ਤਿੰਨ-ਪੱਧਰੀ ਪੰਚਾਇਤ ਚੋਣਾਂ ਦੇ ਪਹਿਲੇ ਪੜਾਅ 'ਚ ਟਿਹਰੀ ਜ਼ਿਲ੍ਹੇ ਦੇ ਜੌਨਪੁਰ, ਥੋਲਦਹਾਰ, ਜਖਨੀਧਰ, ਭੀਲੰਗਾਨਾ ਅਤੇ ਪ੍ਰਤਾਪਨਗਰ ਵਿਕਾਸ ਬਲਾਕਾਂ 'ਚ ਪਹਿਲੇ ਪੜਾਅ ਦੀ ਵੋਟਿੰਗ ਸ਼ੁਰੂ ਹੋ ਗਈ। ਪਿੰਡ ਦੀ ਸਰਕਾਰ ਚੁਣਨ ਲਈ ਸਵੇਰ ਤੋਂ ਹੀ ਸਰਹੱਦੀ ਖੇਤਰ ਭੀਲੰਗਾਨਾ ਬਲਾਕ ਦੇ ਸਰਕਾਰੀ ਪ੍ਰਾਇਮਰੀ ਸਕੂਲ ਜਖਨਿਆਲੀ 'ਚ ਵੋਟ ਪਾਉਣ ਲਈ ਵੋਟਰ ਵੱਡੀ ਗਿਣਤੀ ਵਿੱਚ ਪਹੁੰਚ ਗਏ ਹਨ।
ਇਹ ਵੀ ਪੜ੍ਹੋ...ਆਂਗਣਵਾੜੀ ਕੇਂਦਰਾਂ ਦੇ ਸਮੇਂ 'ਚ ਬਦਲਾਅ, ਜਾਣੋਂ ਨਵੀਂ Timing
ਅਧਿਕਾਰੀਆਂ ਨੇ ਦੱਸਿਆ ਕਿ ਗ੍ਰਾਮ ਪੰਚਾਇਤਾਂ, ਖੇਤਰ ਪੰਚਾਇਤਾਂ ਤੇ ਜ਼ਿਲ੍ਹਾ ਪੰਚਾਇਤਾਂ ਦੇ 6,000 ਤੋਂ ਵੱਧ ਅਹੁਦਿਆਂ ਲਈ ਕੁੱਲ 17,829 ਉਮੀਦਵਾਰ ਮੈਦਾਨ 'ਚ ਹਨ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਲੋਕਾਂ ਨੂੰ ਪੰਚਾਇਤ ਚੋਣਾਂ 'ਚ ਵੋਟ ਪਾ ਕੇ ਲੋਕਤੰਤਰੀ ਪ੍ਰਕਿਰਿਆ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਪੰਚਾਇਤਾਂ ਪੇਂਡੂ ਵਿਕਾਸ ਦੀ ਨੀਂਹ ਹਨ। ਧਾਮੀ ਨੇ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਵੋਟਰ ਦੀ ਜਾਗਰੂਕਤਾ ਅਤੇ ਭਾਗੀਦਾਰੀ 'ਤੇ ਨਿਰਭਰ ਕਰਦੀ ਹੈ। ਪੇਂਡੂ ਖੇਤਰਾਂ 'ਚ ਵਿਕਾਸ ਯੋਜਨਾਵਾਂ ਤਿੰਨ-ਪੱਧਰੀ ਪੰਚਾਇਤ ਪ੍ਰਣਾਲੀ ਰਾਹੀਂ ਚਲਾਈਆਂ ਜਾਂਦੀਆਂ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
''ਕੱਟੜਤਾ ਅਤੇ ਅੱਤਵਾਦ ’ਚ ਡੁੱਬਿਆ ਹੈ ਪਾਕਿਸਤਾਨ'', UNSC 'ਚ ਬੋਲਿਆ ਭਾਰਤ
NEXT STORY