ਨੈਸ਼ਨਲ ਡੈਸਕ : ਰਾਜਸਥਾਨ ਦੇ ਚਿਤੌੜਗੜ੍ਹ ਜ਼ਿਲ੍ਹੇ 'ਚ ਮੰਗਲਵਾਰ ਦੇਰ ਰਾਤ ਇਕ ਸੜਕ ਹਾਦਸੇ 'ਚ ਪਤੀ-ਪਤਨੀ ਅਤੇ ਉਨ੍ਹਾਂ ਦੀ ਨਾਬਾਲਗ ਬੇਟੀ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਹਾਦਸੇ 'ਚ ਇਕ ਸਾਲ ਦੀ ਬੱਚੀ ਜ਼ਖਮੀ ਹੋ ਗਈ। ਪੁਲਸ ਮੁਤਾਬਕ ਇਹ ਹਾਦਸਾ ਨਿੰਬਹੇੜਾ ਸਦਰ ਥਾਣਾ ਖੇਤਰ 'ਚ ਚਿਤੌੜਗੜ੍ਹ-ਨਿੰਬਹੇੜਾ ਹਾਈਵੇਅ 'ਤੇ ਉਸ ਸਮੇਂ ਹੋਇਆ ਜਦੋਂ ਇਕ ਟਰੱਕ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਬਾਈਕ 'ਤੇ 6 ਲੋਕ ਸਵਾਰ ਸਨ। ਮ੍ਰਿਤਕਾਂ ਵਿੱਚੋਂ ਦੋ ਇੱਕ ਫੈਕਟਰੀ ਵਿੱਚ ਮਜ਼ਦੂਰ ਵਜੋਂ ਕੰਮ ਕਰਦੇ ਸਨ ਅਤੇ ਕੰਮ ਤੋਂ ਵਾਪਸ ਆ ਰਹੇ ਸਨ ਜਦੋਂ ਇਹ ਹਾਦਸਾ ਵਾਪਰਿਆ।
ਥਾਣਾ ਮੁਖੀ ਸੰਜੇ ਸ਼ਰਮਾ ਨੇ ਦੱਸਿਆ ਕਿ ਭਵਾਲੀਆ ਪਿੰਡ ਨੇੜੇ ਬੀਤੀ ਰਾਤ ਇੱਕ ਭਾਰੀ ਵਾਹਨ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ ਇੱਕ ਔਰਤ ਅਤੇ ਅੱਠ ਸਾਲਾ ਬੱਚੀ ਸਮੇਤ ਪੰਜ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਇੱਕ ਸਾਲ ਦੀ ਬੱਚੀ ਜ਼ਖ਼ਮੀ ਹੋ ਗਈ। ਸ਼ਰਮਾ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਰੋਸ਼ਨ (32), ਉਸ ਦੀ ਪਤਨੀ ਰਾਮਕੰਨਿਆ (30) ਅਤੇ ਉਨ੍ਹਾਂ ਦੀ ਬੇਟੀ ਤਾਰਾ (11) ਵਜੋਂ ਹੋਈ ਹੈ।
ਇਨ੍ਹਾਂ ਤੋਂ ਇਲਾਵਾ ਦੋ ਹੋਰ ਮ੍ਰਿਤਕਾਂ ਵਿੱਚ ਪਤੀ-ਪਤਨੀ ਦਾ ਰਿਸ਼ਤੇਦਾਰ ਨਾਰੂ (32) ਅਤੇ ਦੋਸਤ ਜੀਵਨ (38) ਸ਼ਾਮਲ ਹਨ। ਰੋਸ਼ਨ ਦੀ ਇੱਕ ਸਾਲ ਦੀ ਬੇਟੀ ਮਹਿਮਾ ਹਾਦਸੇ ਵਿੱਚ ਵਾਲ-ਵਾਲ ਬਚ ਗਈ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਥਾਣੇਦਾਰ ਨੇ ਦੱਸਿਆ ਕਿ ਇਹ ਸਾਰੇ ਨੇੜਲੇ ਫੈਕਟਰੀਆਂ ਵਿੱਚ ਮਜ਼ਦੂਰ ਵਜੋਂ ਕੰਮ ਕਰਦੇ ਸਨ ਅਤੇ ਮੱਧ ਪ੍ਰਦੇਸ਼ ਦੇ ਨੀਮਚ ਵਿੱਚ ਕਿਸੇ ਰਿਸ਼ਤੇਦਾਰ ਨੂੰ ਮਿਲਣ ਜਾ ਰਹੇ ਸਨ।
ਸਰਕਾਰੀ ਸਕੂਲ 'ਚ 6 ਸਾਲਾ ਮਾਸੂਮ ਜਮਾਤ 'ਚ ਰਹਿ ਗਿਆ ਬੰਦ, ਪ੍ਰਿੰਸੀਪਲ ਮੁਅੱਤਲ
NEXT STORY