ਛਪਰਾ (ਵਾਰਤਾ)- ਬਿਹਾਰ 'ਚ ਸਾਰਣ ਜ਼ਿਲ੍ਹੇ ਦੇ ਮਸ਼ਰਕ ਥਾਣਾ ਖੇਤਰ 'ਚ ਸ਼ੁੱਕਰਵਾਰ ਨੂੰ ਸਕਾਰਪੀਓ ਦੇ ਨਹਿਰ 'ਚ ਡਿੱਗਣ ਨਾਲ 5 ਲੋਕਾਂ ਦੀ ਡੁੱਬ ਕੇ ਮੌਤ ਹੋ ਗਈ। ਪੁਲਸ ਸੂਤਰਾਂ ਨੇ ਦੱਸਿਆ ਕਿ ਸਕਾਰਪੀਓ ਸਵਾਰ ਲੋਕ ਇਕ ਸ਼ਰਾਧ ਕਰਮ ਤੋਂ ਹਿੱਸਾ ਲੈ ਕੇ ਵਾਪਸ ਪਰਤ ਰਹੇ ਸਨ। ਇਸ ਦੌਰਾਨ ਕਰਣ ਕੁਦਰੀਆ ਪਿੰਡ ਨੇੜੇ ਸਕਾਰਪੀਓ ਬੇਕਾਬੂ ਹੋ ਕੇ ਨਹਿਰ 'ਚ ਪਲਟ ਗਈ।
ਇਹ ਵੀ ਪੜ੍ਹੋ- ਚੰਦਰਯਾਨ-3 ਦੀ ਚੰਨ 'ਤੇ ਸਫ਼ਲ ਲੈਂਡਿੰਗ ਮਗਰੋਂ ਇਸਰੋ ਮੁਖੀ ਬੋਲੇ- 'ਮੁਸ਼ਕਲ ਹੈ ਜਜ਼ਬਾਤ ਦੱਸਣਾ'
ਇਸ ਹਾਦਸੇ 'ਚ ਗੋਪਾਲਗੰਜ ਜ਼ਿਲ੍ਹੇ ਕੇ ਬੈਕੁੰਠਪੁਰ ਥਾਣਾ ਖੇਤਰ ਵਾਸੀ ਸੂਰਜ ਪ੍ਰਸਾਦ (40), ਦਿਨੇਸ਼ ਸਿੰਘ (52), ਸੁਧੀਰ ਕੁਮਾਰ (14), ਲਾਲ ਬਾਬੂ ਸਾਹ (45) ਮਸ਼ਰਕ ਥਾਣਾ ਖੇਤਰ ਦੇ ਪਦਮੌਲ ਪਿੰਡ ਵਾਸੀ ਰਾਮਚੰਦਰ ਸਾਹ (65) ਦੀ ਡੁੱਬ ਕੇ ਮੌਤ ਹੋ ਗਈ। ਸੂਤਰਾਂ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਗੋਤਾਖੋਰਾਂ ਦੀ ਮਦਦ ਨਾਲ ਲਾਸ਼ਾਂ ਨਹਿਰ 'ਚੋਂ ਬਾਹਰ ਕੱਢ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗ੍ਰੀਸ ਪਹੁੰਚੇ PM ਮੋਦੀ, 40 ਸਾਲ ਬਾਅਦ ਇਸ ਦੇਸ਼ 'ਚ ਪਹੁੰਚਿਆ ਕੋਈ ਭਾਰਤੀ ਪ੍ਰਧਾਨ ਮੰਤਰੀ
NEXT STORY