ਨੈਸ਼ਨਲ ਡੈਸਕ- ਇੰਡੀਗੋ ਏਅਰਲਾਈਨਜ਼ ਨਾਲ ਜੁੜੀ ਇਕ ਬੇਹੱਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਗੁਜਰਾਤ ਦੇ ਵਡੋਦਰਾ ਏਅਰਪੋਰਟ ਤੋਂ ਦਿੱਲੀ ਜਾਣ ਵਾਲੀ ਰਹੀ ਇੱਕ ਫ਼ਲਾਈਟ 'ਚ ਪਈ ਤਕਨੀਕੀ ਖ਼ਰਾਬੀ ਕਾਰਨ ਯਾਤਰੀਆਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਫ਼ਲਾਈਟ ਨੰਬਰ 6E657 ਦੇ ਰਨਵੇ 'ਤੇ ਖੜ੍ਹੇ ਹੋਣ ਦੌਰਾਨ ਅਚਾਨਕ ਉਸ ਦਾ ਗਰਾਊਂਡ ਪਾਵਰ ਯੂਨਿਟ (GPU) ਫੇਲ੍ਹ ਹੋ ਗਿਆ, ਜਿਸ ਕਾਰਨ ਜਹਾਜ਼ ਦੇ AC ਅਤੇ ਕੈਬਿਨ ਦੀਆਂ ਲਾਈਟਾਂ ਪੂਰੀ ਤਰ੍ਹਾਂ ਬੰਦ ਹੋ ਗਈਆਂ। ਪੂਰੇ ਜਹਾਜ਼ 'ਚ ਅਚਾਨਕ ਹਨੇਰਾ ਛਾ ਗਿਆ ਅਤੇ ਯਾਤਰੀਆਂ ਦਾ ਦਮ ਘੁੱਟਣ ਲੱਗਾ।
ਇਹ ਦਰਦਨਾਕ ਸਥਿਤੀ ਬੀਤੀ ਰਾਤ ਕਰੀਬ 25 ਮਿੰਟ (ਰਾਤ 8:50 ਤੋਂ 9:15 ਵਜੇ ਤੱਕ) ਬਣੀ ਰਹੀ। ਭਿਆਨਕ ਗਰਮੀ ਅਤੇ ਹਵਾ ਦੀ ਕਮੀ ਕਾਰਨ ਯਾਤਰੀ ਬੇਹਾਲ ਹੋ ਗਏ। ਇਸ ਮਾਮਲੇ ਦੀਆਂ ਕੁਝ ਵੀਡੀਓਜ਼ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ 'ਚ ਲੋਕ ਆਪਣੇ ਆਪ ਨੂੰ ਗਰਮੀ ਤੋਂ ਬਚਾਉਣ ਲਈ ਅਖ਼ਬਾਰਾਂ, ਫ਼ਾਈਲਾਂ ਅਤੇ ਜੋ ਵੀ ਹੱਥ ਵਿੱਚ ਆਇਆ, ਉਸ ਨਾਲ ਹਵਾ ਝੱਲਦੇ ਹੋਏ ਦਿਖਾਈ ਦੇ ਰਹੇ ਹਨ।
Power failure on IndiGo 6E 657 at Vadodara Airport: Passengers stuck without AC, lights or ventilation for ~30 mins on ground.
Chaos inside! pic.twitter.com/6rrlXg2JhX
— Ghar Ke Kalesh (@gharkekalesh) May 18, 2026
ਇਹ ਵੀ ਪੜ੍ਹੋ- ਹੁਣ ਫਟੇਗਾ 'ਫਿਊਲ ਬੰਬ' ! ਅਸਮਾਨੀਂ ਪੁੱਜ ਜਾਣਗੀਆਂ ਤੇਲ ਦੀਆਂ ਕੀਮਤਾਂ, ਟਰੰਪ ਦੀ 'ਛੋਟ' ਖ਼ਤਮ
ਦੱਸਿਆ ਜਾ ਰਿਹਾ ਹੈ ਕਿ ਜਦੋਂ ਜਹਾਜ਼ ਦੇ ਮੇਨ ਇੰਜਣ ਟਰਮੀਨਲ 'ਤੇ ਬੰਦ ਹੁੰਦੇ ਹਨ, ਤਾਂ ਗਰਾਊਂਡ ਪਾਵਰ ਯੂਨਿਟ ਹੀ ਜਹਾਜ਼ ਨੂੰ ਬਿਜਲੀ ਅਤੇ ਏਸੀ ਦੀ ਸਪਲਾਈ ਦਿੰਦਾ ਹੈ। ਇਸ ਯੂਨਿਟ ਦੇ ਫੇਲ੍ਹ ਹੋਣ ਕਾਰਨ ਹੀ ਇਹ ਘਟਨਾ ਵਾਪਰੀ ਹੋਈ ਜਾਪਦੀ ਹੈ। ਪਾਵਰ ਫੇਲ੍ਹ ਹੋਣ ਤੋਂ ਤੁਰੰਤ ਬਾਅਦ ਏਅਰਲਾਈਨ ਦੇ ਟੈਕਨੀਸ਼ੀਅਨਾਂ ਦੀ ਟੀਮ ਨੇ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਅਤੇ ਕਰੀਬ 25 ਮਿੰਟਾਂ ਦੀ ਮੁਸ਼ੱਕਤ ਤੋਂ ਬਾਅਦ ਬਿਜਲੀ ਦੀ ਸਪਲਾਈ ਬਹਾਲ ਕਰ ਦਿੱਤੀ। ਲਾਈਟਾਂ ਅਤੇ ਏ.ਸੀ. ਦੁਬਾਰਾ ਚਾਲੂ ਹੋਣ ਤੋਂ ਬਾਅਦ ਯਾਤਰੀਆਂ ਨੇ ਸੁੱਖ ਦਾ ਸਾਹ ਲਿਆ।
ਇਸ ਤਕਨੀਕੀ ਖ਼ਰਾਬੀ ਕਾਰਨ ਫ਼ਲਾਈਟ ਦੀ ਉਡਾਣ ਵਿੱਚ ਭਾਰੀ ਦੇਰੀ ਹੋਈ। ਇਹ ਫ਼ਲਾਈਟ ਆਪਣੇ ਤੈਅ ਸਮੇਂ ਰਾਤ 8:40 ਵਜੇ ਰਵਾਨਾ ਹੋਣੀ ਸੀ, ਪਰ ਇਸ ਹੰਗਾਮੇ ਅਤੇ ਮੁਰੰਮਤ ਕਾਰਨ ਇਹ ਦੇਰ ਰਾਤ 10:00 ਵਜੇ ਦਿੱਲੀ ਲਈ ਰਵਾਨਾ ਹੋ ਸਕੀ।
ਇਹ ਵੀ ਪੜ੍ਹੋ- ਮੁੜ ਲੱਗ ਸਕਦੈ Lockdown ! WHO ਨੇ ਐਲਾਨੀ Global Emergency
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੇਰਲ 'ਚ 26 ਮਈ ਨੂੰ ਮਾਨਸੂਨ ਦੇਵੇਗਾ ਦਸਤਕ, ਮੌਸਮ ਵਿਭਾਗ ਨੇ ਭਾਰੀ ਮੀਂਹ ਦਾ ਜਾਰੀ ਕੀਤਾ ਅਲਰਟ
NEXT STORY