ਹਾਥਰਸ- ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ 'ਚ 'ਕਾਪੀ-ਕਿਤਾਬ' (ਸਟੇਸ਼ਨਰੀ) ਦੇ ਇਕ ਵਪਾਰੀ ਦੀ ਦੁਕਾਨ ਅਤੇ ਘਰੋਂ 5.6 ਟਨ ਤੋਂ ਵੱਧ ਸਿੱਕੇ ਜ਼ਬਤ ਕੀਤੇ ਗਏ ਹਨ। ਮਾਮਲੇ ਦੀ ਜਾਂਚ ਲਈ ਪੁਲਸ ਦੀ ਇਕ ਵਿਸ਼ੇਸ਼ ਟੀਮ ਗਠਿਤ ਕੀਤੀ ਗਈ ਹੈ। ਪੁਲਸ ਸੁਪਰਡੈਂਟ (ਐੱਸਪੀ) ਚਿਰੰਜੀਵ ਨਾਥ ਸਿਨਹਾ ਨੇ ਮੰਗਲਵਾਰ ਨੂੰ ਦੱਸਿਆ ਕਿ ਵਪਾਰੀ ਖ਼ਿਲਾਫ਼ ਸਿੱਕਾ-ਨਿਰਮਾਣ ਐਕਟ 2011 ਦੇ ਪ੍ਰਬੰਧਾਂ ਦੇ ਅਧੀਨ ਐੱਫਆਈਆਰ ਦਰਜ ਕੀਤੀ ਗਈ ਹੈ ਅਤੇ ਉਹ ਅਜੇ ਵੀ ਫਰਾਰ ਹੈ।
ਉਨ੍ਹਾਂ ਦੱਸਿਆ ਕਿ ਇਹ ਪੁਲਸ ਕਾਰਵਾਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਕ ਅਗਸਤ ਨੂੰ ਨਵੀਨ ਕੁਮਾਰ ਨੂੰ ਨਯਾਗੰਜ ਸਥਿਤ ਦੁਕਾਨ ਅਤੇ ਹਨੂੰਮਾਨ ਗਲੀ 'ਚ ਕੋਲ ਹੀ ਸਥਿਤ ਉਸ ਦੇ ਘਰ ਕੀਤੀ ਗਈ ਛਾਪੇਮਾਰੀ ਤੋਂ ਬਾਅਦ ਹੋਈ ਹੈ। ਸਿਨਹਾ ਨੇ ਦੱਸਿਆ ਕਿ ਪ੍ਰਸ਼ਾਸਨ ਨੂੰ ਸੂਚਨਾ ਮਿਲੀ ਸੀ ਕਿ ਕੁਮਾਰ ਦੀ ਦੁਕਾਨ ਅਤੇ ਮਕਾਨ 'ਚ ਵੱਡੀ ਮਾਤਰਾ 'ਚ ਸਿੱਕੇ ਜਮ੍ਹਾ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਦੋਵਾਂ ਹੀ ਥਾਵਾਂ 'ਤੇ ਪਲਾਸਟਿਕ ਦੀਆਂ ਕੁੱਲ 106 ਬੋਰੀਆਂ ਜ਼ਬਤ ਕੀਤੀਆਂ ਗਈਆਂ।
ਉਨ੍ਹਾਂ ਕਿਹਾ,''ਇੰਨੀ ਵੱਡੀ ਮਾਤਰਾ 'ਚ ਸਿੱਕਿਆਂ ਦੀ ਗਿਣਤੀ ਕਰਾਉਣਾ ਸੰਭਵ ਨਹੀਂ ਸੀ, ਇਸ ਲਈ ਉਨ੍ਹਾਂ ਦਾ ਭਾਰ ਕੀਤਾ ਗਿਆ। ਕੁੱਲ ਭਾਰ 5666 ਕਿਲੋਗ੍ਰਾਮ ਨਿਕਲਿਆ। ਇੰਨੀ ਵੱਡੀ ਮਾਤਰਾ 'ਚ ਸਿੱਕੇ ਕਿਉਂ ਇਕੱਠੇ ਕੀਤੇ ਗਏ ਸਨ, ਇਹ ਜਾਂਚ ਦਾ ਵਿਸ਼ਾ ਹੈ।'' ਸਿਨਹਾ ਨੇ ਕਿਹਾ ਕਿ ਸਿੱਕਾ-ਨਿਰਮਾਣ ਐਕਟ 'ਚ ਸਿੱਕਿਆਂ ਨੂੰ ਨਸ਼ਟ ਕਰਨ, ਉਨ੍ਹਾਂ ਨੂੰ ਵੈਧ ਮੁਦਰਾ ਤੋਂ ਇਲਾਵਾ ਹੋਰ ਮਕਸਦਾਂ ਲਈ ਇਸਤੇਮਾਲ ਕਰਨ ਜਾਂ ਪਾਬੰਦੀਸ਼ੁਦਾ ਸਥਿਤੀਆਂ 'ਚ ਆਪਣੇ ਕੋਲ ਰੱਖਣ 'ਤੇ ਰੋਕ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਅਪਰਾਧਾਂ ਲਈ ਵੱਧ ਤੋਂ ਵੱਧ 7 ਸਾਲ ਦੀ ਸਜ਼ਾ ਦਾ ਪ੍ਰਬੰਧ ਹੈ। ਪੁਲਸ ਸੁਪਰਡੈਂਟ ਨੇ ਦੱਸਿਆ ਕਿ ਸਿੱਕੇ ਕਿੱਥੋਂ ਆਏ ਅਤੇ ਉਨ੍ਹਾਂ ਦੀ ਸਪਲਾਈ ਕਿੱਥੇ ਕੀਤੀ ਜਾਣੀ ਸੀ, ਇਸ ਦਾ ਪਤਾ ਲਗਾਉਣ ਲਈ ਇਕ ਪੁਲਸ ਟੀਮ ਬਣਾਈ ਗਈ ਹੈ।
ਉਨ੍ਹਾਂ ਦੱਸਿਆ ਕਿ ਛਾਪੇਮਾਰੀ ਦੌਰਾਨ, ਵਪਾਰੀ ਦੇ ਇਕ ਰਿਸ਼ਤੇਦਾਰ ਨੇ ਅਧਿਕਾਰੀਆਂ ਨੇ ਦੱਸਿਆ ਸੀ ਕਿ ਇਸ ਕਾਰੋਬਾਰ 'ਚ ਤਿੰਨ ਤੋਂ ਚਾਰ ਫੀਸਦੀ ਕਮਿਸ਼ਨ 'ਤੇ ਸਿੱਕਿਆਂ ਦਾ ਆਦਾਨ-ਪ੍ਰਦਾਨ ਕੀਤਾ ਜਾਂਦਾ ਸੀ। ਉਸ ਨੇ ਦਾਅਵਾ ਕੀਤਾ ਕਿ 500 ਰੁਪਏ ਅਤੇ 1,000 ਰੁਪਏ ਮੁੱਲ ਦੇ ਸਿੱਕਿਆਂ ਵਾਲੇ ਪੈਕੇਟ ਦਿੱਲੀ 'ਚ ਮੈਟਰੋ ਅਤੇ ਰੇਲਵੇ ਸਟੇਸ਼ਨਾਂ 'ਤੇ ਭੇਜੇ ਜਾਂਦੇ ਸਨ ਅਤੇ ਇਹ ਸਿੱਕੇ ਭਾਰਤੀ ਸਟੇਟ ਬੈਂਕ ਤੋਂ ਲਿਆਂਦੇ ਜਾਂਦੇ ਸਨ। ਪੁਲਸ ਨੇ ਕਿਹਾ ਕਿ ਮਾਮਲੇ ਦੇ ਕਈ ਪਹਿਲੂ ਅਜੇ ਵੀ ਸਾਫ਼ ਨਹੀਂ ਹਨ ਅਤੇ ਦੋਸ਼ੀ ਦੀ ਗ੍ਰਿਫ਼ਤਾਰੀ ਅਤੇ ਉਸ ਤੋਂ ਪੁੱਛ-ਗਿੱਛ ਤੋਂ ਬਾਅਦ ਹੋਰ ਜਾਣਕਾਰੀ ਸਾਹਮਣੇ ਆਉਣ ਦੀ ਉਮੀਦ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸਾਵਧਾਨ ! ਕਾਨਪੁਰ 'ਚ ਚੌਲਾਂ ਦੇ ਟੁਕੜੇ ਤੇ ਕੈਮੀਕਲ ਰੰਗ ਨਾਲ ਬਣ ਰਹੀ ਸੀ ਨਕਲੀ ਹਲਦੀ, 5.86 ਲੱਖ ਦਾ ਮਾਲ ਜ਼ਬਤ
NEXT STORY