ਨੈਸ਼ਨਲ ਡੈਸਕ- 12 ਜੂਨ ਨੂੰ ਅਹਿਮਦਾਬਾਦ 'ਚ ਏਅਰ ਇੰਡੀਆ ਦਾ ਜਹਾਜ਼ ਉਡਾਣ ਭਰਨ ਦੇ ਕੁਝ ਸਮੇਂ ਬਾਅਦ ਹੀ ਕ੍ਰੈਸ਼ ਹੋ ਗਿਆ, ਜਿਸ ਕਾਰਨ ਜਹਾਜ਼ ਸਵਾਰ 242 'ਚੋਂ 241 ਲੋਕਾਂ ਸਣੇ ਕੁੱਲ 275 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਇਨ੍ਹਾਂ ਮ੍ਰਿਤਕਾਂ 'ਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਨੀ ਵੀ ਸ਼ਾਮਲ ਸਨ।
ਇਸੇ ਦੌਰਾਨ ਇਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਅਹਿਮਦਾਬਾਦ ਤੋਂ ਲੰਡਨ ਲਈ ਰਵਾਨਾ ਹੋਣ ਵਾਲੀ ਏਅਰ ਇੰਡੀਆ ਦੀ ਫਲਾਈਟ ਏ.ਆਈ.159 ਤਕਨੀਕੀ ਖ਼ਰਾਬੀ ਕਾਰਨ ਰੱਦ ਕਰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਫਲਾਈਟ ਅੱਜ ਦੁਪਹਿਰ 1.10 ਵਜੇ ਲੰਡਨ ਲਈ ਰਵਾਨਾ ਹੋਣੀ ਸੀ। ਇਸ ਦੇ ਰੱਦ ਹੋਣ ਕਾਰਨ 200 ਤੋਂ ਵੱਧ ਯਾਤਰੀਆਂ ਨੂੰ ਪਰੇਸ਼ਾਨੀ ਝੱਲਣੀ ਪਵੇਗੀ।
#BREAKING: Air India flight AI 159 from Ahmedabad to London, scheduled to depart at 1:10 PM, was cancelled before takeoff due to a technical snag. Over 200 passengers were affected by the cancellation pic.twitter.com/E6ucB680tT
— IANS (@ians_india) June 17, 2025
ਜ਼ਿਕਰਯੋਗ ਹੈ ਕਿ ਅਹਿਮਦਾਬਾਦ ਪਲੇਨ ਕ੍ਰੈਸ਼ ਤੋਂ ਬਾਅਦ ਇਸ ਏਅਰਪੋਰਟ ਤੋਂ ਲੰਡਨ ਲਈ ਰਵਾਨਾ ਹੋਣ ਵਾਲੀ ਇਹ ਪਹਿਲੀ ਫਲਾਈਟ ਸੀ, ਜੋ ਕਿ ਤਕਨੀਕੀ ਖ਼ਰਾਬੀ ਕਾਰਨ ਰੱਦ ਕਰ ਦਿੱਤੀ ਗਈ ਹੈ। ਇਸ ਫਲਾਈਟ ਦੇ ਰੱਦ ਹੋਣ ਮਗਰੋਂ ਏਅਰਲਾਈਨ ਨੇ ਟਿਕਟ ਰਿਫੰਡ ਕਰਨ ਦਾ ਆਪਸ਼ਨ ਵੀ ਦੇ ਦਿੱਤਾ ਹੈ। ਹੁਣ ਇਹ ਫਲਾਈਟ ਕਦੋਂ ਉੱਡੇਗੀ, ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਦਿੱਲੀ ਆਉਂਦੇ ਜਹਾਜ਼ ਨੂੰ ਇਕ ਵਾਰ ਫ਼ਿਰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਕਰਵਾਈ ਗਈ ਐਮਰਜੈਂਸੀ ਲੈਂਡਿੰਗ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜ਼ਿਆਦਾ ਆ ਰਹੇ ਬਿਜਲੀ ਦੇ ਬਿੱਲ ਤੋਂ ਹੋ ਪਰੇਸ਼ਾਨ ਤਾਂ ਅਪਣਾਓ ਇਹ ਤਰੀਕੇ, ਹੋਵੇਗਾ ਫ਼ਾਇਦਾ
NEXT STORY