ਨੈਸ਼ਨਲ ਡੈਸਕ : ਇਸ ਸਮੇਂ ਪੂਰੇ ਦੇਸ਼ ਵਿਚ ਪੈ ਰਹੀ ਭਿਆਨਕ ਗਰਮੀ ਨੇ ਲੋਕਾਂ ਦਾ ਜੀਵਨ ਦੁੱਭਰ ਕਰ ਦਿੱਤਾ ਹੈ। ਪਸੀਨੇ ਵਾਲੇ ਦਿਨਾਂ ਅਤੇ ਨਮੀ ਵਾਲੀਆਂ ਰਾਤਾਂ ਤੋਂ ਬਚਣ ਲਈ ਲੋਕ ਏਸੀ, ਕੂਲਰ ਅਤੇ ਹੋਰ ਬਿਜਲੀ ਉਪਕਰਣਾਂ 'ਤੇ ਨਿਰਭਰ ਹੋ ਗਏ ਹਨ। ਪਰ ਜਿਵੇਂ-ਜਿਵੇਂ ਪਾਰਾ ਵੱਧ ਰਿਹਾ ਹੈ, ਬਿਜਲੀ ਦਾ ਬਿੱਲ ਵੀ ਅਸਮਾਨ ਛੂਹ ਰਿਹਾ ਹੈ। ਹਰ ਮਹੀਨੇ ਬਿਜਲੀ ਮੀਟਰ ਦੀ ਸੂਈ ਜੇਬ ਵਿੱਚ ਤਣਾਅ ਵਧਾਉਂਦੀ ਹੈ। ਪਰ ਜੇਕਰ ਥੋੜ੍ਹੀ ਜਿਹੀ ਸਮਾਰਟ ਪਲੈਨਿੰਗ ਅਤੇ ਆਦਤਾਂ ਵਿੱਚ ਕੁਝ ਬਦਲਾਅ ਕੀਤੇ ਜਾਣ, ਤਾਂ ਗਰਮੀਆਂ ਵਿੱਚ ਬਿਜਲੀ ਦੇ ਬਿੱਲ ਨੂੰ ਆਸਾਨੀ ਨਾਲ 200 ਯੂਨਿਟ ਤੋਂ ਹੇਠਾਂ ਲਿਆਂਦਾ ਜਾ ਸਕਦਾ ਹੈ। ਅਜਿਹਾ ਕਰਨ ਦੇ ਕਿਹੜੇ ਤਰੀਕੇ ਅਪਣਾਉਣੇ ਪੈਣਗੇ, ਦੇ ਬਾਰੇ ਆਓ ਜਾਣਦੇ ਹਾਂ...
ਇਹ ਵੀ ਪੜ੍ਹੋ : ਪਤੀ ਕਰ ਰਿਹਾ ਸੀ ਹਨੀਮੂਨ ਦੀਆਂ ਤਿਆਰੀ..., ਪ੍ਰੇਮੀ ਨਾਲ ਦੌੜੀ ਨਵੀਂ ਲਾੜੀ, ਪਤੀ ਨੇ ਕਿਹਾ...
5 ਸਟਾਰ ਰੇਟਿੰਗ AC
ਏਅਰ ਕੰਡੀਸ਼ਨਰ (AC) ਚਲਾਉਣ ਵਿੱਚ ਸਭ ਤੋਂ ਵੱਧ ਬਿਜਲੀ ਦੀ ਖਪਤ ਹੁੰਦੀ ਹੈ। ਅਜਿਹੇ ‘ਚ ਜੇਕਰ 5 ਸਟਾਰ ਰੇਟਿੰਗ ਵਾਲੇ AC ਦੀ ਵਰਤੋਂ ਕੀਤੀ ਜਾਵੇ ਤਾਂ ਬਿਜਲੀ ਦੀ ਬਚਤ ਕੀਤੀ ਜਾ ਸਕਦੀ ਹੈ। AC ਨੂੰ ਚਲਾਉਣ ਤੋਂ ਪਹਿਲਾਂ ਇਸ ਦੀ ਸਰਵਿਸ ਜ਼ਰੂਰ ਕਰਵਾਓ। ਇਨਵਰਟਰ ਵਾਲਾ AC ਬਿਜਲੀ ਦਾ ਬਿੱਲ ਬਚਾਉਣ ਲਈ ਮਦਦ ਕਰਦਾ ਹੈ।
24 ਡਿਗਰੀ 'ਤੇ ਚਲਾਓ AC
ਗਰਮੀਆਂ ਦੇ ਮੌਸਮ ਵਿਚ AC ਦੀ ਵਰਤੋਂ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ। ਕਈ ਲੋਕ ਸਿਰਫ਼ ਰਾਤ ਦੇ ਸਮੇਂ ਹੀ ਏਸੀ ਦੀ ਵਰਤੋਂ ਕਰਦੇ ਹਨ ਪਰ ਕਈ ਲੋਕ ਦਿਨ ਦੇ ਸਮੇਂ ਵੀ ਏਸੀ ਨੂੰ ਚਲਾਉਣਾ ਪੰਸਦ ਕਰਦੇ ਹਨ। ਇਸ ਨਾਲ ਬਿਜਲੀ ਦਾ ਬਿੱਲ ਬਹੁਤ ਆਉਂਦਾ ਹੈ, ਜਿਸ ਤੋਂ ਬਾਅਦ ਲੋਕ ਪਛਤਾਉਣ ਲੱਗਦੇ ਹਨ। ਜੇਕਰ ਤੁਸੀਂ ਬਿਜਲੀ ਦਾ ਬਿੱਲ ਘਟਾਉਣਾ ਚਾਹੁੰਦੇ ਹੋ ਤਾਂ AC ਨੂੰ ਸਿਰਫ 24 ਡਿਗਰੀ ਤਾਪਮਾਨ 'ਤੇ ਚਲਾਓ। ਇਹ ਕਮਰੇ ਨੂੰ ਠੰਡਾ ਕਰਨ ਤੇ ਬਿਜਲੀ ਬਚਾਉਣ ਲਈ ਆਡੀਅਲ ਟੈਂਪਰੇਚਰ ਹੈ।
ਇਹ ਵੀ ਪੜ੍ਹੋ : 1 ਨਵੰਬਰ ਤੋਂ ਆਉਣ ਵਾਲੀ ਹੈ ਨਵੀਂ ਆਫ਼ਤ..., ਨਾ ਮਿਲੇਗਾ ਤੇਲ, ਨਾ ਹੀ ਹੋਵੇਗੀ ਐਂਟਰੀ
ਸਵਿੱਚ ਨੂੰ ਪੂਰੀ ਤਰ੍ਹਾਂ ਕਰੋ ਬੰਦ
ਬਹੁਤ ਸਾਰੇ ਲੋਕ ਅਜਿਹੇ ਹਨ, ਜੋ AC, TV ਚਲਾਉਣ ਤੋਂ ਬਾਅਦ ਉਹਨਾਂ ਨੂੰ ਰਿਮੋਟ ਨਾਲ ਬੰਦ ਕਰ ਦਿੰਦੇ ਹਨ, ਜਦਕਿ ਉਹਨਾਂ ਦਾ ਮੇਲ ਸਵਿੱਚ ਆਨ ਰਹਿੰਦਾ ਹੈ। ਅਜਿਹਾ ਕਰਨ 'ਤੇ ਬਿਜਲੀ ਦਾ ਬਿੱਲ ਜ਼ਿਆਦਾ ਆਉਂਦਾ ਹੈ। ਬਿਜਲੀ ਬਚਾਉਣ ਲਈ ਲੋਕ ਰਿਮੋਟ ਦੀ ਬਜਾਏ ਬਿਜਲੀ ਦੇ ਸਾਰੇ ਉਪਕਰਣਾਂ ਨੂੰ ਸਵਿੱਚ ਤੋਂ ਆਫ ਕਰਨ। ਇਸ ਨਾਲ ਬਿਜਲੀ ਦੀ ਸਪਲਾਈ ਬੰਦ ਹੋ ਜਾਵੇਗੀ।
ਤਾਜ਼ੀ ਹਵਾ ਲਓ
ਕਈ ਲੋਕ ਸਵੇਰ ਹੁੰਦੇ ਸਾਰ ਏਸੀ ਆਨ ਕਰਕੇ ਬੈਠ ਜਾਂਦੇ ਹਨ ਅਤੇ ਤਾਜ਼ੀ ਹਵਾ ਨਹੀਂ ਲੈਂਦੇ। ਅਜਿਹਾ ਕਰਨ ਵਾਲੇ ਲੋਕਾਂ ਦੇ ਘਰਾਂ ਦਾ ਬਿੱਲ ਜ਼ਿਆਦਾ ਆਉਂਦਾ ਹੈ। ਸਵੇਰ ਦੇ ਸਮੇਂ ਏਸੀ ਦੀ ਹਵਾ ਨਹੀਂ ਸਗੋਂ ਤਾਜ਼ੀ ਅਤੇ ਠੰਢੀ ਹਵਾ ਵਿਚ ਬੈਠਣਾ ਚਾਹੀਦਾ ਹੈ। ਇਸ ਨਾਲ ਬੀਮਾਰੀਆਂ ਨਹੀਂ ਲੱਗਦੀਆਂ। ਤਾਜ਼ੀ ਹਵਾ ਲੈਣ ਲਈ ਸਵੇਰ ਹੁੰਦੇ ਸਾਰ ਘਰ ਦੀਆਂ ਸਾਰੀਆਂ ਖਿੜਕੀਆਂ ਨੂੰ ਖੋਲ੍ਹ ਦਿਓ, ਜਿਸ ਨਾਲ ਏਸੀ ਦੀ ਜ਼ਰੂਰਤ ਨਹੀਂ ਪਵੇਗੀ।
ਇਹ ਵੀ ਪੜ੍ਹੋ : ਅੱਜ ਤੋਂ ਮਹਿੰਗੀ ਹੋਈ ਸ਼ਰਾਬ, ਨਵੀਂ ਕੀਮਤਾਂ ਜਾਣ ਉੱਡ ਜਾਣਗੇ ਹੋਸ਼, ਬੀਅਰ ਦੇ ਵੀ ਵੱਧ ਗਏ ਰੇਟ
LED ਬਲਬ
ਪੁਰਾਣੇ ਇਨਕੈਂਡੀਸੈਂਟ ਅਤੇ CFL ਬਲਬਾਂ ਦੀ ਤੁਲਨਾ ਵਿੱਚ LED ਬਲਬ ਬਿਜਲੀ ਦੀ ਘੱਟ ਖਪਤ ਕਰਦੇ ਹਨ ਅਤੇ ਇਹ ਜ਼ਿਆਦਾ ਸਮੇਂ ਤੱਕ ਚੱਲਦੇ ਵੀ ਹਨ। ਇਸ ਨਾਲ ਤੁਹਾਡਾ ਬਿਜਲੀ ਦਾ ਬਿੱਲ ਘਟ ਆਵੇਗਾ। ਜੇਕਰ ਕਿਸੇ ਕਮਰੇ ਵਿੱਚ ਬਿਜਲੀ ਦੀ ਲੋੜ ਨਹੀਂ, ਤਾਂ ਇਸ ਨੂੰ ਬੰਦ ਕਰ ਦਿਓ।
ਊਰਜਾ ਕੁਸ਼ਲ ਉਪਕਰਣ ਚੁਣੋ
ਜਦੋਂ ਵੀ ਨਵੇਂ ਉਪਕਰਣ ਖਰੀਦਦੇ ਹੋ, ਯਕੀਨੀ ਬਣਾਓ ਕਿ ਉਹਨਾਂ ਕੋਲ ਐਨਰਜੀ ਸਟਾਰ ਰੇਟਿੰਗ ਵਾਲੇ ਉਪਕਰਣ ਹੋਣ। ਇਹ ਉਪਕਰਨ ਘੱਟ ਬਿਜਲੀ ਦੀ ਵਰਤੋਂ ਕਰਦੇ ਹਨ ਅਤੇ ਵਧੇਰੇ ਊਰਜਾ ਕੁਸ਼ਲ ਹੁੰਦੇ ਹਨ।
ਇਹ ਵੀ ਪੜ੍ਹੋ : ਸੋਨਮ ਤੋਂ ਵੀ ਅੱਗੇ ਨਿਕਲੀ ਇਹ ਕੁੜੀ, ਵਿਆਹ ਤੋਂ ਪਹਿਲਾਂ ਹੀ ਪ੍ਰੇਮੀ ਨਾਲ ਮਿਲ ਕਰ 'ਤਾ ਲਾੜੇ ਦਾ ਕਤਲ
ਇਲੈਕਟ੍ਰਾਨਿਕ ਯੰਤਰਾਂ ਨੂੰ ਬੰਦ ਰੱਖੋ
ਜਦੋਂ ਵੀ ਤੁਸੀਂ ਬਿਜਲੀ ਦੇ ਉਪਕਰਨਾਂ ਦੀ ਵਰਤੋਂ ਨਹੀਂ ਕਰ ਰਹੇ ਤਾਂ ਉਹਨਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿਓ। ਇਹ ਸਟੈਂਡਬਾਏ ਮੋਡ ਵਿੱਚ ਵੀ ਬਿਜਲੀ ਦੀ ਖਪਤ ਕਰਦੇ ਹਨ। ਇਸ ਲਈ ਜਦੋਂ ਲੋੜ ਨਾ ਹੋਵੇ ਤਾਂ ਏਅਰ ਕੰਡੀਸ਼ਨਰ ਨੂੰ ਵੀ ਬੰਦ ਕਰ ਦਿਓ।
ਫਰਿੱਜ ਤੇ ਵਾਸ਼ਿੰਗ ਮਸ਼ੀਨ
ਫਰਿੱਜ ਦੇ ਤਾਪਮਾਨ ਨੂੰ ਸਹੀ ਸੈਟਿੰਗ 'ਤੇ ਰੱਖੋ ਅਤੇ ਦਰਵਾਜ਼ਾ ਵਾਰ-ਵਾਰ ਨਾ ਖੋਲ੍ਹੋ। ਵਾਸ਼ਿੰਗ ਮਸ਼ੀਨ ਦੀ ਵਰਤੋਂ ਪੂਰੇ ਲੋਡ 'ਤੇ ਕਰੋ ਤਾਂਕਿ ਵੱਧ ਤੋਂ ਵੱਧ ਊਰਜਾ ਦਾ ਇਸਤੇਮਾਲ ਕੀਤਾ ਜਾ ਸਕੇ। ਵਾਸ਼ਿੰਗ ਮਸ਼ੀਨ ਦੀ ਵਰਤੋਂ ਸਵੇਰ ਦੇ ਸਮੇਂ ਕਰਨ ਨਾਲ ਬਿਜਲੀ ਦਾ ਬਚਾਅ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਪੁੱਤਰ ਨੂੰ ਬਚਾਉਣ ਲਈ ਮਾਂ ਨੇ ਅੱਗ 'ਚ ਮਾਰੀ ਛਾਲ, ਨਹੀਂ ਬਚਾ ਸਕੀ ਜਾਨ, ਰੌਂਗਟੇ ਖੜ੍ਹੇ ਕਰੇਗੀ ਵਾਇਰਲ ਵੀਡੀਓ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਦੇਸ਼ 'ਚ ਕੋਰੋਨਾ ਮਾਮਲੇ ਘੱਟ ਕੇ 7 ਹਜ਼ਾਰ ਤੋਂ ਹੇਠਾਂ ਆਏ, ਹੁਣ ਤੱਕ 109 ਮਰੀਜ਼ਾਂ ਦੀ ਹੋਈ ਮੌਤ
NEXT STORY