ਯਮੁਨਾਨਗਰ- ਹਰਿਆਣਾ-ਹਿਮਾਚਲ ਸਰਹੱਦ 'ਤੇ ਯਮੁਨਾ ਨਦੀ 'ਚ ਇਕ ਵੱਡਾ ਹਾਦਸਾ ਵਾਪਰਿਆ। ਹੜ੍ਹ ਬਚਾਅ ਅਭਿਆਸ (ਫਲੱਡ ਰੈਸਕਿਊ ਪ੍ਰੈਕਟਿਸ) ਦੌਰਾਨ ਫੌਜ ਦੀ ਇਕ ਮੋਟਰ ਕਿਸ਼ਤੀ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਖ਼ਤਰੇ ਵਾਲੇ ਖੇਤਰ 'ਚ ਵਹਿ ਜਾਣ ਤੋਂ ਬਾਅਦ ਡੁੱਬ ਗਈ। ਇਸ 'ਚ ਸਵਾਰ ਚਾਰ ਫ਼ੌਜੀ ਨਦੀ 'ਚ ਫਸ ਗਏ ਸਨ। ਹਾਦਸੇ ਤੋਂ ਬਾਅਦ ਸਮਝਦਾਰੀ ਦਿਖਾਉਂਦੇ ਹੋਏ ਤਿੰਨ ਜਵਾਨ ਲਗਭਗ 600 ਮੀਟਰ ਤੈਰ ਕੇ ਸੁਰੱਖਿਅਤ ਸਥਾਨ 'ਤੇ ਪਹੁੰਚਣ 'ਚ ਕਾਮਯਾਬ ਰਹੇ, ਜਦੋਂ ਕਿ ਇਕ ਜਵਾਨ ਯਮੁਨਾ ਨਦੀ ਦੇ ਤੇਜ਼ ਵਹਾਅ 'ਚ ਲਾਪਤਾ ਹੋ ਗਿਆ ਹੈ। ਲਾਪਤਾ ਜਵਾਨ ਨੂੰ ਲੱਭਣ ਲਈ ਜੰਗੀ ਪੱਧਰ ਦਾ ਬਚਾਅ ਕਾਰਜ ਜਾਰੀ ਹੈ।
ਘਟਨਾ ਦੀ ਜਾਣਕਾਰੀ ਮਿਲਣ 'ਤੇ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਪੁਲਸ ਤੋਂ ਇਲਾਵਾ ਪ੍ਰਸ਼ਾਸਨਿਕ ਅਧਿਕਾਰੀਆਂ ਮੌਕੇ 'ਤੇ ਪਹੁੰਚੀ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ, ਤੁਰੰਤ ਐੱਨਡੀਆਰਐਫ ਦੀ ਇਕ ਟੀਮ ਨੂੰ ਵੀ ਬੁਲਾਇਆ ਗਿਆ। ਲੰਬੇ ਅਤੇ ਸਖ਼ਤ ਖੋਜ ਕਾਰਜ ਤੋਂ ਬਾਅਦ, ਡੁੱਬੀ ਮੋਟਰ ਕਿਸ਼ਤੀ ਨੂੰ ਪਾਣੀ ਤੋਂ ਬਾਹਰ ਕੱਢ ਲਿਆ ਗਿਆ।
ਪ੍ਰਤਾਪ ਨਗਰ ਪੁਲਸ ਸਟੇਸ਼ਨ ਦੇ ਇੰਚਾਰਜ ਰੋਹਤਾਸ਼ ਨੇ ਦੱਸਿਆ ਕਿ ਕਿਸ਼ਤੀ 'ਚ ਤਕਨੀਕੀ ਖਰਾਬੀ ਆ ਗਈ ਅਤੇ ਚਾਰ ਲੋਕ ਡੁੱਬੇ ਸਨ। ਸ਼ੁਰੂਆਤੀ ਦੌਰ 'ਚ ਤਿੰਨ ਜਵਾਨ ਬਾਹਰ ਆ ਗਏ ਅਤੇ ਇਕ ਜਵਾਨ ਦੀ ਭਾਲ ਲਈ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੀਆਂ ਸੰਯੁਕਤ ਟੀਮਾਂ ਲਗਾਤਾਰ ਸਰਚ ਮੁਹਿੰਮ ਚਲਾ ਰਹੀਆਂ ਹਨ। ਘਟਨਾ ਵਾਲੀ ਥਾਂ 'ਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ, ਪਰ ਦੇਰ ਸ਼ਾਮ ਤੱਕ ਫੌਜ ਵਲੋਂ ਇਸ ਹਾਦਸੇ ਨੂੰ ਲੈ ਕੇ ਕੋਈ ਸੰਬੰਧੀ ਕੋਈ ਅਧਿਕਾਰਤ ਬਿਆਨ ਜਾਂ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਪ੍ਰਸ਼ਾਸਨ ਅਤੇ ਸੁਰੱਖਿਆ ਬਲ ਲਾਪਤਾ ਸੈਨਿਕ ਨੂੰ ਲੱਭਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਹਿਮਾਲਿਆ 'ਚ ਆਫ਼ਤਾਂ ਦੀ ਦਸਤਕ! ਕਿਉਂ ਵਧੀਆਂ ਕੁਦਰਤੀ ਆਫ਼ਤਾਂ, 130 ਤੋਂ ਵੱਧ ਲੱਗੇ ਭੂਚਾਲ ਦੇ ਝਟਕੇ
NEXT STORY