Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, OCT 17, 2026

    5:11:06 AM

  • power cut

    ਪੰਜਾਬ 'ਚ ਅੱਜ ਲੱਗੇਗਾ ਲੰਬਾ Power Cut! ਇਨ੍ਹਾਂ...

  • why is there a holiday on sunday

    ਐਤਵਾਰ ਨੂੰ ਹੀ ਕਿਉਂ ਹੁੰਦੀ ਹੈ ਛੁੱਟੀ? ਜਾਣੋ ਇਸ ਦੇ...

  • major decision by the singh sahibans of sri akal takht sahib

    ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖਾਹੀਆ ਕਰਾਰ,...

  • parvinder jhota case update

    ਪਰਵਿੰਦਰ ਝੋਟਾ ਮਾਮਲਾ: ਅਮਿਤ ਸ਼ਾਹ ਦੇ ਟਵੀਟ ਮਗਰੋਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਜਲੰਧਰ ਦੂਰਦਰਸ਼ਨ 'ਤੇ ਖ਼ਬਰਾਂ ਪੜ੍ਹਨ ਵਾਲੇ ਰਮਨ ਕੁਮਾਰ ਨਾਲ ਦਿਲਚਸਪ ਇੰਟਰਵਿਊ, ਸੁਣੋ ਅਣਸੁਣੇ ਕਿੱਸੇ

PUNJAB News Punjabi(ਪੰਜਾਬ)

ਜਲੰਧਰ ਦੂਰਦਰਸ਼ਨ 'ਤੇ ਖ਼ਬਰਾਂ ਪੜ੍ਹਨ ਵਾਲੇ ਰਮਨ ਕੁਮਾਰ ਨਾਲ ਦਿਲਚਸਪ ਇੰਟਰਵਿਊ, ਸੁਣੋ ਅਣਸੁਣੇ ਕਿੱਸੇ

  • Edited By Shivani Attri,
  • Updated: 21 Sep, 2026 08:01 PM
Jalandhar
interview with raman kumar news anchor at jalandhar doordarshan
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਵੈੱਬ ਡੈਸਕ)- ਜਲੰਧਰ ਦੂਰਦਰਸ਼ਨ 'ਤੇ 39 ਸਾਲਾਂ ਤੱਕ ਖ਼ਬਰਾਂ ਪੜ੍ਹ ਕੇ 'ਖ਼ਬਰਾਂ ਵਾਲੇ ਅੰਕਲ' ਵਜੋਂ ਪੂਰੀ ਦੁਨੀਆ ਵਿਚ ਇਕ ਵੱਖਰੀ ਪਛਾਣ ਬਣਾਉਣ ਵਾਲੇ ਰਮਨ ਕੁਮਾਰ ਨਾਲ 'ਜਗ ਬਾਣੀ' ਦੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਵੱਲੋਂ ਦਿਲਚਸਪ ਇੰਟਰਵਿਊ ਕੀਤੀ ਗਈ। ਇਸ ਦੌਰਾਨ ਰਮਨ ਕੁਮਾਰ ਨੇ ਆਪਣੇ ਜ਼ਿੰਦਗੀ ਦੇ ਕਈ ਅਣਸੁਣੇ ਕਿੱਸੇ ਸਾਂਝੇ ਕੀਤੇ।  ਸੀਨੀਅਰ ਨਿਊਜ਼ ਰੀਡਰ ਰਮਨ ਕੁਮਾਰ ਨੇ ਆਪਣੇ ਪ੍ਰਸਾਰਣ ਸਫ਼ਰ, ਸ਼ੁਰੂਆਤੀ ਚੁਣੌਤੀਆਂ ਅਤੇ ਪੰਜਾਬ ਦੇ ਅੱਤਵਾਦ ਦੇ ਦੌਰ ਨਾਲ ਜੁੜੇ ਕਈ ਕਿੱਸੇ ਸਾਂਝੇ ਕੀਤੇ ਹਨ। 

ਲੋਕ 80-90 ਦੇ ਦਹਾਕੇ ਨੂੰ ਯਾਦ ਕਰਕੇ ਮੈਨੂੰ ਬੁਲਾਉਂਦੇ ਨੇ 'ਖ਼ਬਰਾਂ ਵਾਲੇ ਅੰਕਲ' 
ਆਪਣੇ ਤੋਂ ਵੱਡੇ ਕਈ ਲੋਕਾਂ ਤੋਂ ਮਿਲ ਰਹੇ 'ਖ਼ਬਰਾਂ ਵਾਲੇ ਅੰਕਲ' ਦੇ ਕੰਪਲੀਮੈਂਟ 'ਤੇ ਬੋਲਦੇ ਰਮਨ ਕੁਮਾਰ ਨੇ ਕਿਹਾ ਕਿ ਇਹ ਇਕ ਸਕੂਨ ਵਾਲੀ ਗੱਲ ਹੈ। ਲੋਕ 80 ਤੇ 90 ਦੇ ਦਹਾਕੇ ਨੂੰ ਯਾਦ ਕਰਦੇ ਹੋਏ ਮੈਨੂੰ ਖ਼ਬਰਾਂ ਵਾਲੇ ਅੰਕਲ ਕਹਿ ਕੇ ਬੁਲਾਉਂਦੇ ਹਨ। ਮੈਂ ਫੇਸਬੁੱਕ 'ਤੇ ਕਦੇ-ਕਦੇ ਲਾਈਵ ਹੋ ਜਾਂਦਾ ਹੈ। ਜਦੋਂ ਮੈਂ ਆਪਣੇ ਕੁਮੈਂਟ ਪੜ੍ਹਦਾ ਹਾਂ ਤਾਂ ਵੇਖਦਾ ਹੈ ਕਿ ਮੇਰੀ ਰਿਕੁਐਸਟ ਦੇ ਬਾਵਜੂਦ ਪੁਰਾਣੇ ਸਮੇਂ ਨੂੰ ਯਾਦ ਕੀਤਾ ਜਾ ਰਿਹਾ ਹੈ। ਮੇਰੀ ਉਮਰ ਦੇ ਵੀ ਲੋਕ ਇਹੀ ਕਹਿੰਦੇ ਹੁੰਦੇ ਹਨ ਤਾਂ ਮੈਂ ਬੇਹੱਦ ਹੈਰਾਨ ਹੁੰਦਾ ਹਾਂ ਅਤੇ ਕਹਿੰਦਾ ਹਾਂ ਕਿ ਕੰਟੈਂਟ ਬਾਰੇ ਵੀ ਕੋਈ ਕੁਮੈਂਟ ਕਰ ਦਿਆ ਕਰੋ। ਮੈਂ ਜੇਕਰ ਕੋਈ ਪਿੰਡ ਵਿਚੋਂ ਲੰਘਦਾ ਹਾਂ ਤਾਂ ਲੋਕ ਰੋਕ ਕੇ ਬੁਲਾਉਂਦੇ ਹਨ ਅਤੇ ਚਾਹ-ਪਾਣੀ ਦਾ ਪੁੱਛਦੇ ਹਨ। ਇਹ ਬਿਲਕੁਲ ਵੀ ਨਹੀਂ ਲੱਗਦਾ ਕਿ ਕੋਈ ਅਣਜਾਣ ਬੁਲਾ ਰਿਹਾ ਹੋਵੇ। ਇੰਝ ਲੱਗਦਾ ਹੈ ਕਿ ਜਿਵੇਂ ਕੋਈ ਆਪਣੇ ਘਰ ਦੇ ਹੀ ਬੁਲਾਉਂਦਾ ਹੋਵੇ। 

ਇਹ ਵੀ ਪੜ੍ਹੋ- ਪੰਜਾਬ: 5 ਵਜੇ ਪਾਈ ਲਾਟਰੀ ਨੇ 6 ਵਜੇ ਮਜ਼ਦੂਰ ਨੂੰ ਬਣਾਇਆ ਕਰੋੜਪਤੀ! ਨਿਕਲਿਆ 3 ਕਰੋੜ ਦਾ ਇਨਾਮ

ਰਿਟਾਇਰਡ ਹੋਣ ਮਗਰੋਂ ਵੀ ਲਗਾਤਾਰ ਕਰਦਾ ਹਾਂ ਖ਼ਬਰਾਂ 

2017 'ਚ ਰਿਟਾਇਰਡ ਹੋਣ ਮਗਰੋਂ ਕਿੱਥੇ ਗਾਇਬ ਰਹੇ, ਦੇ ਸਵਾਲ ਅਤੇ ਰਿਟਾਇਰਡ ਹੋਣ ਮਗਰੋਂ ਮਿਲੇ ਰਹੇ ਪੰਜਾਬੀਆਂ ਦੇ ਅਥਾਹ ਪਿਆਰ 'ਤੇ ਬੋਲਦੇ ਹੋਏ ਰਮਨ ਕੁਮਾਰ ਨੇ ਕਿਹਾ ਕਿ 2017 ਵਿਚ ਰਿਟਾਇਰਡ ਹੋਣ ਮਗਰੋਂ ਮੈਂ ਗਾਇਬ ਨਹੀਂ ਸੀ ਹੋਇਆ ਫਿਰ ਵੀ ਮੈਂ ਹਫ਼ਤੇ ਵਿਚ ਇਕ ਦਿਨ ਖ਼ਬਰਾਂ ਕਰਦਾ ਰਿਹਾ। ਲੋਕਾਂ ਦੀ ਸਾਡੇ ਚੈਨਲ ਨੂੰ ਲੈ ਕੇ ਵਿਊ ਘੱਟਣ ਲੱਗੇ ਸਨ। ਫਿਰ ਮੈਨੂੰ ਕਿਹਾ ਜਾਣ ਲੱਗਾ ਸੀ ਕਿ ਹਫ਼ਤੇ 'ਚ ਇਕ-ਦੋ ਦਿਨ ਖ਼ਬਰਾਂ ਵਾਸਤੇ ਦੂਰਦਰਸ਼ਨ ਆਵਾ ਕਰਾਂ ਪਰ ਮੈਂ ਹਫ਼ਤੇ ਵਿਚ ਇਕ ਦਿਨ ਦੂਰਦਰਸ਼ਨ ਜਾ ਕੇ ਖ਼ਬਰਾਂ ਪੜ੍ਹਨ ਦਾ ਕਿਹਾ ਅਤੇ ਜਾਣਾ ਸ਼ੁਰੂ ਕੀਤਾ। 2017 ਤੋਂ ਬਾਅਦ ਵੀ ਮੈਂ ਲਗਾਤਾਰ ਖ਼ਬਰਾਂ ਕਰਦਾ ਆ ਰਿਹਾ ਹਾਂ ਪਰ ਚੈਨਲ ਦੀ ਵਿਊਅਰਸ਼ਿਪ ਘਟਣ ਕਰਕੇ ਲੋਕਾਂ ਨੂੰ ਲੱਗਿਆ ਕਿ ਮੈਂ ਗਾਇਬ ਹੋ ਗਿਆ ਹਾਂ। ਜਦੋਂ ਸਿੰਘੂ ਬਾਰਡਰ 'ਤੇ ਕਿਸਾਨ ਅੰਦੋਲਨ ਸ਼ੁਰੂ ਹੋਇਆ ਤਾਂ ਉਹ ਅੰਦੋਲਨ ਬਹੁਤ ਵੱਡਾ ਸੀ। ਕਿਸੇ ਦਾ ਉਥੇ ਹਾਜ਼ਰ ਹੋਣਾ ਬਹੁਤ ਵੱਡੀ ਗੱਲ ਸੀ। ਉਸ ਵਿਚ ਮੈਨੂੰ ਵੀ ਉਥੇ ਸ਼ਾਮਲ ਹੋਣ ਦਾ ਮੌਕਾ ਮਿਲਿਆ।   

 

ਇਹ ਵੀ ਪੜ੍ਹੋ- ਪੰਜਾਬ: ਹੱਸਦਾ-ਖੇਡਦਾ ਉੱਜੜਿਆ ਪਰਿਵਾਰ, ਭਿਆਨਕ ਸੜਕ ਹਾਦਸੇ 'ਚ ਪਿਤਾ-ਪੁੱਤ ਦੀ ਗਈ ਜਾਨ

ਕਰੀਬ 6 ਸਾਲ ਪਹਿਲਾਂ ਫ਼ੌਤ ਹੋਣ ਦੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਖ਼ਬਰ ਬਾਰੇ ਬੋਲਦੇ ਰਮਨ ਕੁਮਾਰ ਨੇ ਕਿਹਾ ਕਿ ਜਦੋਂ ਮੌਤ ਦੀ ਝੂਠੀ ਖ਼ਬਰ ਫੈਲੀ ਤਾਂ ਸਵੇਰੇ ਸਾਢੇ 11 ਵਜੇ ਤੋਂ ਮੈਨੂੰ ਲਗਾਤਾਰ ਫ਼ੋਨ ਆਉਣੇ ਸ਼ੁਰੂ ਹੋ ਗਏ। ਬਾਅਦ 'ਚ ਮੈਂ ਇਕ ਵੀਡੀਓ ਰਿਕਾਰਡ ਕਰਕੇ ਪਾਈ ਕਿ ਮੈਂ ਬਿਲਕੁਲ ਠੀਕ-ਠਾਕ ਹਾਂ। 

ਟੈਕਸਟਾਈਲ ਫ਼ੀਲਡ ਤੋਂ ਨਿਊਜ਼ ਰੀਡਰ ਬਣਨ ਦਾ ਸਫ਼ਰ
ਟੈਕਸਟਾਈਲ ਫ਼ੀਲਡ ਛੱਡ ਕੇ ਨਿਊਜ਼ ਰੀਡਰ ਬਣਨ ਦੇ ਸਫ਼ਰ ਬਾਰੇ ਰਮਨ ਕੁਮਾਰ ਨੇ ਦੱਸਿਆ ਕਿ ਬੀ. ਏ. ਦੀ ਪੜ੍ਹਾਈ ਤੋਂ ਬਾਅਦ ਮੈਂ ਅੰਮ੍ਰਿਤਸਰ 'ਚ ਇਕ ਸਾਲ ਦਾ ਟੈਕਸਟਾਈਲ ਅਤੇ ਵੀਵਿੰਗ ਦਾ ਕੋਰਸ ਕੀਤਾ ਸੀ ਅਤੇ ਰੇਨ ਐਂਡ ਸਿਲਕ ਮਿੱਲ 'ਚ ਅਪ੍ਰੈਂਟਿਸ/ਸ਼ਿਫ਼ਟ ਇੰਚਾਰਜ ਵਜੋਂ ਕੰਮ ਕਰਦਾ ਸੀ। ਫਿਰ ਐਂਪਲਾਇਮੈਂਟ ਨਿਊਜ਼ (Employment News) ਰਾਹੀਂ ਅਪਲਾਈ ਕੀਤੀ ਸਰਕਾਰੀ ਨੌਕਰੀ ਦਾ ਕਾਲ ਲੈਟਰ ਡਾਕਖਾਨੇ ਆਇਆ। 1979 'ਚ ਦਿੱਲੀ 'ਚ ਕੈਮਰਾ ਆਡੀਸ਼ਨ ਦਿੱਤਾ। ਸਿਲੈਕਸ਼ਨ ਪੈਨਲ 'ਚ ਸੁਧੀਰ ਟੰਡਨ, ਡਾਇਰੈਕਟਰ ਤਤਾਰੀ, ਬੀ. ਬੀ. ਕੇ. ਡੀ. ਏ. ਵੀ. ਕਾਲਜ ਅੰਮ੍ਰਿਤਸਰ ਦੀ ਪ੍ਰਿੰਸੀਪਲ ਅਤੇ ਬਲਵੰਤ ਗਾਰਗੀ ਸ਼ਾਮਲ ਸਨ। ਉਨ੍ਹਾਂ ਨੇ ਮੇਰੀ ਆਵਾਜ਼ ਅਤੇ ਬੋਲਣ ਦੇ ਫ਼ਲੋ ਨੂੰ ਬਹੁਤ ਪਸੰਦ ਕੀਤਾ।

ਬਿਨਾਂ ਟੈਲੀਪ੍ਰੌਮਪਟਰ ਦਾ ਦੌਰ ਅਤੇ ਲਾਈਵ ਖ਼ਬਰਾਂ ਦੀਆਂ ਚੁਣੌਤੀਆਂ
ਰਮਨ ਕੁਮਾਰ ਨੇ ਦੱਸਿਆ ਕਿ 1978 ਦੇ ਸ਼ੁਰੂਆਤੀ ਦੌਰ 'ਚ ਕੋਈ ਟੈਲੀਪ੍ਰੌਮਪਟਰ ਨਹੀਂ ਹੁੰਦਾ ਸੀ। 15 ਮਿੰਟ ਦੇ ਲਾਈਵ ਬੁਲੇਟਿਨ ਲਈ 5 ਵੱਖ-ਵੱਖ ਹੱਥਾਂ ਨਾਲ ਲਿਖੇ 40-45 ਪੰਨੇ ਹੁੰਦੇ ਸਨ, ਜਿਨ੍ਹਾਂ ਨੂੰ ਕੈਮਰੇ ਵੱਲ ਵੇਖਦੇ ਰਿਦਮ ਵਿੱਚ ਪੜ੍ਹਨਾ ਪੈਂਦਾ ਸੀ। ਉਦੋਂ ਵਿਜ਼ੂਅਲ ਵੀ ਫਿਲਮ 'ਤੇ ਸ਼ੂਟ ਹੋ ਕੇ ਲੈਬ 'ਚ ਡਿਵੈਲਪ ਹੋਣ ਲਈ ਜਾਂਦੇ ਸਨ ਅਤੇ 2-3 ਦਿਨ ਬਾਅਦ ਖ਼ਬਰਾਂ 'ਚ ਚੱਲਦੇ ਸਨ। ਦੂਰਦਰਸ਼ਨ ਜਲੰਧਰ ਦੀ 1 ਜੂਨ 1981 ਦੀ ਪਹਿਲੀ ਲਾਈਵ ਆਨ-ਏਅਰ ਓਪਨਿੰਗ ਅਨਾਊਂਸਮੈਂਟ ਵੀ ਰਮਨ ਕੁਮਾਰ ਨੇ ਹੀ ਕੀਤੀ ਸੀ। 1978 'ਚ ਜਦੋਂ ਉਨ੍ਹਾਂ ਕੰਮ ਸ਼ੁਰੂ ਕੀਤਾ ਤਾਂ ਉਨ੍ਹਾਂ ਦੀ ਪਹਿਲੀ ਤਨਖ਼ਾਹ 844 ਰੁਪਏ ਮਹੀਨਾ ਸੀ
ਟੈਲੀਪ੍ਰੌਮਪਟਰ ਦੀ ਸ਼ੁਰੂਆਤ 90ਵਿਆਂ ਦੇ ਆਸ-ਪਾਸ ਜਲੰਧਰ ਵਿਖੇ ਹੋਈ ਸੀ। ਅੰਮ੍ਰਿਤਸਰ 'ਚ ਲਾਈਵ ਬੁਲੇਟਿਨ ਦੌਰਾਨ ਇਕ ਵਾਰ ਸਕ੍ਰਿਪਟ ਦੇ ਪੰਨੇ ਅੱਗੇ-ਪਿੱਛੇ ਹੋਣ ਕਾਰਨ ਗੜਬੜ ਹੋ ਗਈ ਸੀ, ਜਿਸ ਤੋਂ ਬਾਅਦ ਪਰੇਸ਼ਾਨ ਹੋ ਕੇ ਜਦੋਂ ਉਹ ਡਾਇਰੈਕਟਰ ਤਤਾਰੀ ਕੋਲ ਅਸਤੀਫ਼ਾ ਦੇਣ ਗਏ ਤਾਂ ਡਾਇਰੈਕਟਰ ਨੇ ਕਿਹਾ, "ਤੁਮ ਕਿਆ ਸਮਝਤੇ ਹੋ, ਜੋ ਪੌਧਾ ਮੈਨੇ ਖ਼ੁਦ ਲਗਾਇਆ ਹੈ ਉਸ ਕੋ ਉਖਾੜ ਫੈਂਕੂੰਗਾ?"।

ਇਹ ਵੀ ਪੜ੍ਹੋ- ਪੰਜਾਬ: ਘਰ ਦੀ ਛੱਤ 'ਤੇ ਸੁੱਟਿਆ ਪੈਟਰੋਲ ਬੰਬ! ਧਮਾਕੇ ਮਗਰੋਂ ਸਹਿਮੇ ਲੋਕ

ਉਥੇ ਹੀ ਇਸ ਦੌਰਾਨ ਰਮਨ ਕੁਮਾਰ ਨੇ ਪੰਜਾਬ 'ਚ ਅੱਤਵਾਦ ਦੇ ਦੌਰ ਦੌਰਾਨ ਖ਼ਬਰਾਂ ਪੜ੍ਹਨ ਦੇ ਅਨੁਭਵ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਸਰਕਾਰੀ ਚੈਨਲ ਹੋਣ ਕਰਕੇ ਪੁਲਸ ਵੱਲੋਂ ਉਨ੍ਹਾਂ ਨੂੰ ਗੱਡੀ ਅਤੇ ਏ. ਕੇ. 47 ਵਾਲਾ ਗਨਮੈਨ ਦਿੱਤਾ ਗਿਆ ਸੀ। ਇਕ ਵਾਰ ਬੁਲੇਟਿਨ 'ਚ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਨਾਲ ਸਬੰਧਤ ਖ਼ਬਰ 'ਚ ਸ਼ਬਦੀ ਗਲਤੀ ਹੋ ਗਈ ਸੀ। ਜਦੋਂ ਵਿਰੋਧ ਹੋਇਆ ਤਾਂ ਰਮਨ ਕੁਮਾਰ ਨੇ ਜ਼ਿੱਦ ਕੀਤੀ ਕਿ ਸ਼ਾਮ ਦੇ 7:30 ਵਜੇ ਦੇ ਬੁਲੇਟਿਨ 'ਚ ਆਨ-ਏਅਰ ਮੁਆਫ਼ੀ ਸ਼ਾਮਲ ਕੀਤੀ ਜਾਵੇ, ਨਹੀਂ ਤਾਂ ਉਹ ਬੁਲੇਟਿਨ ਨਹੀਂ ਪੜ੍ਹਨਗੇ। ਆਖਰਕਾਰ ਪ੍ਰਸਾਰਣ ਤੋਂ ਕੁਝ ਮਿੰਟ ਪਹਿਲਾਂ ਮੁਆਫ਼ੀ ਦੇ ਸ਼ਬਦ ਜੋੜ ਕੇ ਬੁਲੇਟਿਨ ਪੜ੍ਹਿਆ ਗਿਆ। 

ਦੂਰਦਰਸ਼ਨ ਦੀ ਬਦਲਦੀ ਸਥਿਤੀ 
ਦੂਰਦਰਸ਼ਨ ਦੀ ਟੀ. ਆਰ. ਪੀ. ਅਤੇ ਲੋਕਪ੍ਰਿਅਤਾ ਘਟਣ ਬਾਰੇ ਉਨ੍ਹਾਂ ਕਿਹਾ ਕਿ ਸਰਕਾਰੀ ਅਦਾਰਿਆਂ 'ਚ ਪੱਕੀ ਨੌਕਰੀ ਹੋਣ ਕਰਕੇ ਅਕਸਰ ਬੇਪਰਵਾਹੀ ਆ ਜਾਂਦੀ ਹੈ। 80-90ਵਿਆਂ 'ਚ ਜਲੰਧਰ ਕੇਂਦਰ 'ਚ 18 ਤੋਂ 22 ਪ੍ਰੋਡਿਊਸਰ ਹੁੰਦੇ ਸਨ, ਜਦਕਿ ਹੁਣ ਸਿਰਫ਼ ਇਕ-ਦੋ ਹੀ ਰਹਿ ਗਏ ਹਨ। ਰਮਨ ਕੁਮਾਰ ਅੱਜਕੱਲ੍ਹ ਆਪਣੀ ਪਤਨੀ ਨਾਲ ਜਲੰਧਰ ਵਿਖੇ ਰਹਿ ਰਹੇ ਹਨ, ਜਦਕਿ ਉਨ੍ਹਾਂ ਦਾ ਬੇਟਾ ਸਾਹਿਲ, ਨੂੰਹ ਅਤੇ ਦੋ ਬੱਚੇ (ਨਾਵਿਕਾ ਤੇ ਕਬੀਰ) ਗੁੜਗਾਓਂ ਵਿਖੇ ਰਹਿੰਦੇ ਹਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170

  • interesting interview
  • raman kumar
  • Jalandhar Doordarshan
  • news anchor
  • ਜਲੰਧਰ ਦੂਰਦਰਸ਼ਨ
  • ਰਮਨ ਕੁਮਾਰ
  • ਦਿਲਚਸਪ ਇੰਟਰਵਿਊ
  • ਅਣਸੁਣੇ ਕਿੱਸੇ

ਵਟਸਐਪ ਕਾਲ ਕਰਕੇ ਮੰਗੀ 2 ਕਰੋੜ ਦੀ ਫ਼ਿਰੌਤੀ, ਅਣਪਛਾਤੇ ਖ਼ਿਲਾਫ਼ ਪਰਚਾ ਦਰਜ

NEXT STORY

Stories You May Like

  • accused attacked a young man at a petrol pump in jalandhar
    ਜਲੰਧਰ ਵਿਖੇ ਪੈਟਰੋਲ ਪੰਪ 'ਤੇ ਨੌਜਵਾਨ 'ਤੇ ਹਮਲਾ ਕਰਨ ਵਾਲੇ ਮੁਲਜ਼ਮ ਗ੍ਰਿਫ਼ਤਾਰ
  • parvinder jhota  ashwani kumar  medical
    ਪਰਵਿੰਦਰ ਝੋਟੇ ਦਾ ਕਤਲ ਕਰਨ ਵਾਲੇ ਅਸ਼ਵਨੀ ਕੁਮਾਰ ਨੂੰ ਲੈ ਕੇ ਵੱਡਾ ਖ਼ੁਲਾਸਾ
  • flydubai smit macchhar
    'ਨਮਾਜ਼ ਪੜ੍ਹਨ ਦੇ ਬਹਾਨੇ ਉੱਠਿਆ ਤੇ..!' 174 ਲੋਕਾਂ ਦੀ ਜਾਨ ਬਚਾਉਣ ਵਾਲੇ ਸਮਿਤ ਮਛਾਰ ਨੇ ਕੀਤੇ ਸਨਸਨੀਖੇਜ਼ ਖੁਲਾਸੇ
  • dispute over train departure superintendent attacks manager with a stick
    ਜਲੰਧਰ 'ਚ ਟਰੇਨ ਰਵਾਨਾ ਕਰਨ ਨੂੰ ਲੈ ਕੇ ਵਿਵਾਦ, ਸੁਪਰਡੈਂਟ ਨੇ ਮੈਨੇਜਰ 'ਤੇ ਕੀਤਾ ਡੰਡੇ ਨਾਲ ਹਮਲਾ
  • kerala born nithya raman
    ਕੇਰਲ 'ਚ ਜਨਮੀ ਨਿਤਿਆ ਰਮਨ ਲਾਸ ਏਂਜਲਸ ਦੇ ਮੇਅਰ ਦੀ ਦੌੜ 'ਚ ਅੱਗੇ
  • news coverage related trump
    ਟਰੰਪ ਨਾਲ ਸਬੰਧਤ ਖ਼ਬਰਾਂ ਰੋਕਣ ਦੇ ਮਾਮਲੇ 'ਚ ਜਾਂਚ ਸ਼ੁਰੂ
  • justice ujjal bhuyan jairam ramesh
    ਜਸਟਿਸ ਉਜਲ ਭੁਈਂਆ ਦੀਆਂ ਟਿੱਪਣੀਆਂ ਨਾਲ ਗਿਆਨੇਸ਼ ਕੁਮਾਰ ਬੇਨਕਾਬ, ਤੁਰੰਤ ਦੇਣ ਅਸਤੀਫ਼ਾ: ਕਾਂਗਰਸ
  • a special interview with harbhajan mann
    ਹਰਭਜਨ ਮਾਨ ਦਾ ਖ਼ਾਸ ਇੰਟਰਵਿਊ: 35 ਸਾਲਾਂ ਦੇ ਸੰਗੀਤਕ ਸਫ਼ਰ ਤੇ ਪਿੰਡ ਨਾਲ ਜੁੜੀਆਂ ਖੂਬਸੂਰਤ ਯਾਦਾਂ ਕੀਤੀਆਂ ਸਾਂਝੀਆਂ
  • power cut
    ਪੰਜਾਬ 'ਚ ਅੱਜ ਲੱਗੇਗਾ ਲੰਬਾ Power Cut! ਇਨ੍ਹਾਂ ਇਲਾਕਿਆਂ 'ਚ ਬਿਜਲੀ ਰਹੇਗੀ...
  • jalandhar cantt aam aadmi party resignations
    ਜਲੰਧਰ ਕੈਂਟ 'ਚ AAP ਨੂੰ ਝਟਕਾ, 11 'ਚੋਂ 10 ਬਲਾਕ ਪ੍ਰਧਾਨਾਂ ਵੱਲੋਂ ਅਸਤੀਫ਼ੇ...
  • power cut in punjab
    ਪੰਜਾਬ 'ਚ ਭਲਕੇ ਲੱਗਣਗੇ ਲੰਬੇ POWER CUT! ਇਨ੍ਹਾਂ ਇਲਾਕਿਆਂ 'ਚ ਸਾਰਾ ਦਿਨ...
  • lpu violence case two more boys arrested
    LPU ਹਿੰਸਾ ਮਾਮਲੇ 'ਚ ਨਵੀਂ ਅਪਡੇਟ! ਹਿਮਾਚਲ ਤੇ ਹਰਿਆਣਾ ਦੇ ਰਹਿਣ ਵਾਲੇ 2 ਹੋਰ...
  • half day holiday for 24 october schools and colleges closed in jalandhar
    24 ਅਕਤੂਬਰ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ! ਬੰਦ ਰਹਿਣਗੇ ਜਲੰਧਰ ਦੇ ਸਕੂਲ-ਕਾਲਜ
  • accused arrested for writing khalistani slogans in diljit dosanjh s village
    ਦਿਲਜੀਤ ਦੋਸਾਂਝ ਦੇ ਪਿੰਡ 'ਚ ਖਾਲਿਸਤਾਨੀ ਨਾਅਰੇ ਲਿਖਣ ਵਾਲੇ 3 ਗ੍ਰਿਫ਼ਤਾਰ! ਮੋਗਾ...
  • road accident on national highway phillaur  one boy injured
    ਫਿਲੌਰ-ਨੈਸ਼ਨਲ ਹਾਈਵੇਅ 'ਤੇ ਵਾਪਰਿਆ ਸੜਕ ਹਾਦਸਾ, ਇਕ ਨੌਜਵਾਨ ਜ਼ਖ਼ਮੀ
  • robbery at a lottery shop  arrested with heroin
    ਲਾਟਰੀ ਦੀ ਦੁਕਾਨ ’ਤੇ ਲੁੱਟਖੋਹ ਕਰਨ ਵਾਲਾ ਪਹਾੜੀਆ ਹੈਰੋਇਨ ਸਮੇਤ ਗ੍ਰਿਫ਼ਤਾਰ
Trending
Ek Nazar
reema nanavati honored

ਭਾਰਤੀ ਸਮਾਜਿਕ ਕਾਰਕੁਨ ਰੀਮਾ ਨਾਨਾਵਤੀ 'ਹਿਲੇਰੀ ਰੋਧਮ ਕਲਿੰਟਨ ਪੁਰਸਕਾਰ' ਨਾਲ...

forest fire at indonesia

ਇੰਡੋਨੇਸ਼ੀਆਈ ਰਾਸ਼ਟਰੀ ਪਾਰਕ ਚ ਫੈਲੀ ਜੰਗਲ ਦੀ ਅੱਗ,  ਚਾਰ ਲੋਕਾਂ ਦੀ ਮੌਤ

fir on school incident

ਪਾਕਿ : ਸਕੂਲ ਹਾਦਸੇ 'ਚ 35 ਮੌਤਾਂ; ਐਫਆਈਆਰ 'ਚ ਮਾਲਕਾਂ, ਸ਼ੇਅਰਧਾਰਕਾਂ ਅਤੇ...

payal rohatagi calls actor imran khan  jobless actor

'ਬੇਰੁਜ਼ਗਾਰ ਐਕਟਰ', ਰਾਜਨੀਤੀ ਦੀ ਕੋਈ ਸਮਝ ਨਹੀਂ..!' ਪਾਇਲ ਰੋਹਤਗੀ ਨੇ ਇਮਰਾਨ...

pakistan iran relations

ਹੂਤੀ ਹਮਲਿਆਂ ਕਾਰਨ ਪਾਕਿਸਤਾਨ-ਈਰਾਨ ਸਬੰਧਾਂ 'ਚ ਤਣਾਅ ਦਾ ਖ਼ਤਰਾ !

trump cancelled  live broadcast

ਨਹੀਂ ਹੋਵੇਗਾ ਫਾਂਸੀ ਦਾ ਲਾਈਵ ਪ੍ਰਸਾਰਣ ! ਟਰੰਪ ਨੇ ਕਰ'ਤਾ ਐਲਾਨ

raza murad react to imran khan being asked to leave india

"ਵਿਦੇਸ਼ੀ ਨਾਗਰਿਕਾਂ ਨੂੰ ਭਾਰਤ ਦੇ ਮਾਮਲਿਆਂ 'ਚ ਦਖਲ ਦੇਣ ਦਾ ਹੱਕ ਨਹੀਂ": ਇਮਰਾਨ...

iraq appoints us sanctioned leader

ਮੁੜ ਤਣਾਅ ਵਧਣ ਦਾ ਖਦਸ਼ਾ ! ਇਰਾਕ ਨੇ ਅਮਰੀਕਾ ਦੁਆਰਾ ਪਾਬੰਦੀਸ਼ੁਦਾ ਨੇਤਾ ਨੂੰ...

after nana patekar  now this veteran artist has suffered a heart attack

ਨਾਨਾ ਪਾਟੇਕਰ ਤੋਂ ਬਾਅਦ ਹੁਣ ਇਸ ਦਿੱਗਜ ਕਲਾਕਾਰ ਨੂੰ ਪਿਆ ਦਿਲ ਦਾ ਦੌਰਾ ! 63 ਸਾਲ...

major announcement by the election commission for 17 states

ਪੰਜਾਬ ਸਮੇਤ 17 ਸੂਬਿਆਂ ਲਈ ਚੋਣ ਕਮਿਸ਼ਨ ਦਾ ਵੱਡਾ ਐਲਾਨ ! SIR ਮਗਰੋਂ ਹੁਣ ਹੋਵੇਗਾ...

ship in black sea

ਕਾਲੇ ਸਾਗਰ 'ਚ ਇੱਕ ਹੋਰ ਜਹਾਜ਼ ਨੂੰ ਲੱਗੀ ਅੱਗ ;  ਬਚਾਅ ਕਾਰਜ ਸ਼ੁਰੂ, ਅੱਠ ਲੋਕ...

school closed

ਭਾਰੀ ਮੀਂਹ ਕਾਰਨ 6 ਸੂਬਿਆਂ ਦੇ ਸਕੂਲ ਹੋਏ ਬੰਦ !  ਇਸਤਾਂਬੁਲ 'ਚ ਅਲਰਟ ਜਾਰੀ

anupam kher expresses displeasure over use of abusive language against pm modi

PM ਮੋਦੀ ਖ਼ਿਲਾਫ਼ ਇਤਰਾਜ਼ਯੋਗ ਭਾਸ਼ਾ ਵਰਤਣ ਵਾਲਿਆਂ 'ਤੇ ਭੜਕੇ ਅਨੁਪਮ ਖੇਰ

trump  s claim

ਜਲਦ ਖ਼ਤਮ ਹੋਵੇਗਾ ਈਰਾਨ ਯੁੱਧ, ਡਿੱਗਣਗੀਆਂ ਤੇਲ ਕੀਮਤਾਂ : ਟਰੰਪ ਦਾ ਦਾਅਵਾ

maduro in us court

ਅਮਰੀਕੀ ਅਦਾਲਤ 'ਚ ਅੱਜ ਪੇਸ਼ ਹੋਣਗੇ ਮਾਦੁਰੋ

falling consumer credit

ਚੀਨ ਦੀ ਅਰਥਵਿਵਸਥਾ ਲਈ ਵੱਡੀ ਚੇਤਾਵਨੀ: ਖਪਤਕਾਰ ਕਰਜ਼ੇ 'ਚ ਗਿਰਾਵਟ

school incident

ਸਕੂਲ ਦੀ ਡਿੱਗ ਗਈ ਛੱਤ ! 17 ਜਵਾਕਾਂ ਤੇ 1 ਟੀਚਰ ਦੀ ਗਈ ਜਾਨ, ਪੇਸ਼ਾਵਰ 'ਚ ਮਚੀ...

bus and truck collide

ਅਫਗਾਨਿਸਤਾਨ:  ਯਾਤਰੀ ਬੱਸ ਅਤੇ ਟਰੱਕ ਦੀ ਟੱਕਰ, 15 ਲੋਕਾਂ ਦੀ ਮੌਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • parvinder singh jhota jathedar kuldeep singh gargaj
      ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਮਿਲਣ ਪਹੁੰਚੇ ਜਥੇਦਾਰ, ਕਿਹਾ ਇਹ ਕੌਮ ਦਾ...
    • vigilance bureau action
      30 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਪਟਵਾਰੀ ਗ੍ਰਿਫ਼ਤਾਰ
    • husband wife news
      ਪੰਜਾਬ: ਨਸ਼ਿਆਂ ਨੇ ਉਜਾੜ'ਤਾ ਇਕ ਹੋਰ ਘਰ! ਪਤੀ ਨੇ ਮਾਰ'ਤੀ ਘਰਵਾਲੀ ਤੇ ਫ਼ਿਰ ਆਪ...
    • ashwani kumar wife
      ਪਰਵਿੰਦਰ ਝੋਟਾ ਕਤਲਕਾਂਡ: ਅਸ਼ਵਨੀ ਕੁਮਾਰ ਦੀ ਪਤਨੀ 22 ਅਕਤੂਬਰ ਤਕ ਪੁਲਸ ਰਿਮਾਂਡ...
    • power cut in punjab
      ਪੰਜਾਬ 'ਚ ਭਲਕੇ ਲੱਗਣਗੇ ਲੰਬੇ POWER CUT! ਇਨ੍ਹਾਂ ਇਲਾਕਿਆਂ 'ਚ ਸਾਰਾ ਦਿਨ...
    • parvinder jhota case update
      ਪਰਵਿੰਦਰ ਝੋਟੇ ਦੇ ਪਿਤਾ ਤੇ ਕਮੇਟੀ ਵੱਲੋਂ 19 ਅਕਤੂਬਰ ਲਈ ਨਵਾਂ ਐਲਾਨ
    • major incident in punjab
      ਪੰਜਾਬ 'ਚ ਵੱਡੀ ਵਾਰਦਾਤ! ਅਨਾਜ ਮੰਡੀ 'ਚ ਮੁੰਡੇ ਦਾ ਬੇਰਹਿਮੀ ਨਾਲ ਕਤਲ
    • cm mann france
      ਮੁੱਖ ਮੰਤਰੀ ਭਗਵੰਤ ਮਾਨ ਨੂੰ ਫ਼ਰਾਂਸ ਜਾਣ ਲਈ ਹਾਈ ਕੋਰਟ ਤੋਂ ਮਿਲੀ ਮਨਜ਼ੂਰੀ
    • amit shah  bhagwant mann  social media
      ਅਮਿਤ ਸ਼ਾਹ ਦੇ ਬਿਆਨ ਤੋਂ ਬਾਅਦ ਦੇਖੋ ਕੀ ਬੋਲੇ CM ਮਾਨ
    • lpu violence case two more boys arrested
      LPU ਹਿੰਸਾ ਮਾਮਲੇ 'ਚ ਨਵੀਂ ਅਪਡੇਟ! ਹਿਮਾਚਲ ਤੇ ਹਰਿਆਣਾ ਦੇ ਰਹਿਣ ਵਾਲੇ 2 ਹੋਰ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +