ਨਵੀਂ ਦਿੱਲੀ, (ਭਾਸ਼ਾ)- ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਨੂੰ ਸਰਕਾਰੀ ਰਿਹਾਇਸ਼ ਵਜੋਂ ਇਥੇ ਅੰਸਾਰੀ ਰੋਡ ’ਤੇ ਇਕ ਬੰਗਲਾ ਅਲਾਟ ਕੀਤਾ ਗਿਆ ਹੈ। ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਸੂਤਰਾਂ ਨੇ ਦੱਸਿਆ ਕਿ ਲੋਕ ਨਿਰਮਾਣ ਵਿਭਾਗ (ਪੀ. ਡਬਲਿਊ. ਡੀ.) ਨੇ ਦਿੱਲੀ ਵਿਧਾਨ ਸਭਾ ’ਚ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਨੂੰ 115, ਅੰਸਾਰੀ ਰੋਡ ਬੰਗਲੇ ’ਚ 39 ਲੱਖ ਰੁਪਏ ਦੀ ਲਾਗਤ ਨਾਲ ਮੁਰੰਮਤ ਅਤੇ ਨਵੀਨੀਕਰਨ ਦਾ ਕੰਮ ਕਰਨ ਲਈ ਇਕ ਟੈਂਡਰ ਵੀ ਜਾਰੀ ਕੀਤਾ ਹੈ
ਪੀ. ਡਬਲਿਊ. ਡੀ. ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ‘‘ਅਸੀਂ ਬੰਗਲੇ ’ਚ ਜ਼ਰੂਰੀ ਮੁਰੰਮਤ ਕਰਾਂਗੇ। ਇਹ ਇਕ ਸਾਲ ਤੋਂ ਵੱਧ ਸਮੇਂ ਤੋਂ ਖਾਲੀ ਪਿਆ ਹੈ ਅਤੇ ਇਸ ’ਚ ਟਾਈਲਾਂ ਬਦਲਣ ਦੇ ਨਾਲ-ਨਾਲ ਰਸੋਈ, ਡਰੇਨੇਜ ਸਿਸਟਮ ਅਤੇ ਹੋਰ ਖੇਤਰਾਂ ’ਚ ਕੁਝ ਕੰਮ ਕਰਵਾਏ ਜਾਣ ਦੀ ਜ਼ਰੂਰਤ ਹੈ।’’
ਵਿਦੇਸ਼ ਗਿਆ ਸੀ ਪਤੀ ਤੇ ਸਹੁਰੇ ਨਾਲ ਰਹਿੰਦੀ ਸੀ ਨੂੰਹ, ਅਚਾਨਕ ਹੋ ਗਈ ਪ੍ਰੈਗਨੈਂਟ ਤੇ ਫਿਰ...
NEXT STORY