ਹੈਦਰਾਬਾਦ - ਸਾਬਕਾ ਮੰਤਰੀ ਅਤੇ ਐੱਮ.ਐੱਲ.ਸੀ. ਮੁਹੰਮਦ ਫਰੀਦੁੱਦੀਨ ਦਾ ਬੁੱਧਵਾਰ ਰਾਤ ਇੱਥੇ ਇੱਕ ਹਸਪਤਾਲ ਵਿੱਚ ਲੀਵਰ ਨਾਲ ਸਬੰਧਿਤ ਬੀਮਾਰੀ ਕਾਰਨ ਦਿਹਾਂਤ ਹੋ ਗਿਆ। ਉਹ 65 ਸਾਲ ਦੇ ਸਨ। ਉਹ ਸੰਯੁਕਤ ਆਂਧਰਾ ਪ੍ਰਦੇਸ਼ ਦੀ ਜ਼ਹੀਰਾਬਾਦ ਵਿਧਾਨ ਸਭਾ ਸੀਟ ਤੋਂ 2009 ਵਿੱਚ ਚੁੱਣੇ ਗਏ ਸਨ। ਉਹ 2004 ਵਿੱਚ ਵਾਈ.ਐੱਸ. ਰਾਜਸ਼ੇਖਰ ਰੈੱਡੀ ਮੰਤਰੀ ਮੰਡਲ ਵਿੱਚ ਘੱਟ ਗਿਣਤੀ ਕਲਿਆਣ ਮੰਤਰੀ ਸਨ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਵ ਨੇ ਸਾਬਕਾ ਮੰਤਰੀ ਮੁਹੰਮਦ ਫਰੀਦੁੱਦੀਨ ਦੇ ਦਿਹਾਂਤ 'ਤੇ ਸੋਗ ਜ਼ਾਹਿਰ ਕੀਤਾ ਹੈ। ਉਨ੍ਹਾਂ ਨੇ ਘੱਟ ਗਿਣਤੀਆਂ ਅਤੇ ਲੋਕਾਂ ਦੇ ਇੱਕ ਪ੍ਰਤਿਨਿੱਧੀ ਦੇ ਰੂਪ ਵਿੱਚ ਸ਼੍ਰੀ ਫਰੀਦੁੱਦੀਨ ਦੁਆਰਾ ਦਿੱਤੀਆਂ ਗਈਆਂ ਸੇਵਾਵਾਂ ਨੂੰ ਯਾਦ ਕੀਤਾ। ਉਨ੍ਹਾਂ ਨੇ ਸੋਗ ਦੁਖੀ ਪਰਿਵਾਰਾਂ ਪ੍ਰਤੀ ਆਪਣੀ ਸੰਵੇਦਨਾ ਜ਼ਾਹਿਰ ਕੀਤੀ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਪੰਜਾਬ ਪਹੁੰਚਿਆ ਓਮੀਕ੍ਰੋਨ ਵੇਰੀਐਂਟ, ਪੂਰੇ ਦੇਸ਼ ’ਚ 781 ਮਾਮਲੇ
NEXT STORY