ਨਵੀਂ ਦਿੱਲੀ, (ਭਾਸ਼ਾ)- ਦੱਖਣ-ਪੱਛਮੀ ਦਿੱਲੀ ਦੇ ਵਸੰਤ ਐਨਕਲੇਵ ਖੇਤਰ ’ਚ ਫੌਜ ਦੇ ਇਕ ਬ੍ਰਿਗੇਡੀਅਰ ਤੇ ਉਸ ਦੇ ਪੁੱਤਰ ’ਤੇ ਕਥਿਤ ਹਮਲੇ ਤੇ ਉਸ ਦੀ ਪਤਨੀ ਨੂੰ ਧਮਕੀਆਂ ਦੇਣ ਦੇ ਦੋਸ਼ ਹੇਠ 4 ਹੋਰ ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ ਹਨ।
ਪੁਲਸ ਨੇ ਸ਼ੁੱਕਰਵਾਰ ਕਿਹਾ ਕਿ ਉਨ੍ਹਾਂ ਦੀ ਪਛਾਣ ਸੁਰਜੀਤ ਸਿੰਘ (36), ਸੁਨੀਲ ਸ਼ਰਮਾ (53), ਆਸ਼ੀਸ਼ (32) ਤੇ ਸਤੇਂਦਰ (35) ਵਜੋਂ ਹੋਈ ਹੈ। ਸੁਰਜੀਤ, ਸੁਨੀਲ ਤੇ ਆਸ਼ੀਸ਼ ਦਿੱਲੀ ਦੇ ਮਹਿਰਮ ਨਗਰ ਦੇ ਰਹਿਣ ਵਾਲੇ ਹਨ ਜਦਕਿ ਸਤੇਂਦਰ ਹਰਿਆਣਾ ਦੇ ਭਿਵਾਨੀ ਦਾ ਰਹਿਣ ਵਾਲਾ ਹੈ। ਸੁਰਜੀਤ ਸਿੰਘ ਮੁੱਖ ਮੁਲਜ਼ਮ ਸਤੇਂਦਰ ਦਾ ਜਾਣਕਾਰ ਹੈ। ਸਤੇਂਦਰ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਇਹ ਘਟਨਾ 11 ਅਪ੍ਰੈਲ ਦੀ ਰਾਤ ਨੂੰ ਵਾਪਰੀ ਸੀ। ਬ੍ਰਿਗੇਡੀਅਰ ਤੇ ਉਸ ਦੇ ਪੁੱਤਰ ਨੇ ਆਪਣੇ ਘਰ ਦੇ ਬਾਹਰ ਖੜ੍ਹੀ ਕਾਰ ’ਚ ਕਥਿਤ ਤੌਰ ’ਤੇ ਸ਼ਰਾਬ ਪੀਣ ਵਾਲੇ 2 ਵਿਅਕਤੀਆਂ ’ਤੇ ਇਤਰਾਜ਼ ਕੀਤਾ ਸੀ।
ਭਾਰਤ ਦੇ ਰਾਜਦੂਤ ਕਵਾਤਰਾ ਨੇ ਅਮਰੀਕੀ ਸੰਸਦ ਮੈਂਬਰ ‘ਸੇਸ਼ਨਜ਼’ ਨਾਲ ਕੀਤੀ ਮੁਲਾਕਾਤ
NEXT STORY