ਨੈਸ਼ਨਲ ਡੈਸਕ- ਕੇਰਲਮ 'ਚ ਮੰਗਲਵਾਰ ਨੂੰ ਮਾਲਾਬਾਰ ਐਕਸਪ੍ਰੈੱਸ ਟਰੇਨ 'ਚ ਇਕ ਵਿਅਕਤੀ ਨੇ 25 ਸਾਲਾ ਔਰਤ ਦਾ ਕਥਿਤ ਤੌਰ ’ਤੇ ਜਿਨਸੀ ਸ਼ੋਸ਼ਣ ਕੀਤਾ ਅਤੇ ਪੁਲਸ ਨੂੰ ਸ਼ਿਕਾਇਤ ਕਰਨ ਦੀ ਗੱਲ ਕਹਿਣ ’ਤੇ ਉਸ ਦੀ ਕੁੱਟਮਾਰ ਕੀਤੀ।
ਥੰਪਾਨੂਰ ਰੇਲਵੇ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ 39 ਸਾਲਾ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਖ਼ਿਲਾਫ ਭਾਰਤੀ ਨਿਆਂ ਸੰਹਿਤਾ (ਬੀ. ਐੱਨ. ਐੱਸ.) ਦੀਆਂ ਧਾਰਾਵਾਂ 74 (ਔਰਤ ਦੇ ਸਨਮਾਨ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਨਾਲ ਉਸ ’ਤੇ ਹਮਲਾ ਕਰਨਾ ਜਾਂ ਅਪਰਾਧਿਕ ਤਾਕਤ ਦੀ ਵਰਤੋਂ ਕਰਨਾ), 75 (ਜਿਨਸੀ ਸ਼ੋਸ਼ਣ), 115 (ਜਾਣਬੁੱਝ ਕੇ ਸੱਟ ਪਹੁੰਚਾਉਣਾ) ਅਤੇ 125 (ਗਲਤ ਤਰੀਕੇ ਨਾਲ ਰੋਕਣਾ) ਤਹਿਤ ਮਾਮਲਾ ਦਰਜ ਕੀਤਾ ਜਾਵੇਗਾ।
ਪੁਲਸ ਨੇ ਦੱਸਿਆ ਕਿ ਔਰਤ ਤਿਰੂਵਨੰਤਪੁਰਮ ਸ਼ਹਿਰ ਵਿਚ ਆਪਣੇ ਕੰਮ ਵਾਲੀ ਥਾਂ ’ਤੇ ਜਾਣ ਲਈ ਰੋਜ਼ਾਨਾ ਦੀ ਤਰ੍ਹਾਂ ਚਿਰਾਈਨਕੀਝੂ ਤੋਂ ਟਰੇਨ ਵਿਚ ਸਵਾਰ ਹੋਈ ਸੀ ਅਤੇ ਯਾਤਰਾ ਦੌਰਾਨ ਮੁਲਜ਼ਮ ਉਸ ਨੂੰ ਲਗਾਤਾਰ ਅਣਉਚਿਤ ਤਰੀਕੇ ਨਾਲ ਛੂੰਹਦਾ ਰਿਹਾ।
CM ਯੋਗੀ ਨੇ ਦੀਵਾਲੀ ਦੇ ਪ੍ਰਦੂਸ਼ਣ ਦੀ ਚਿੰਤਾ ਕੀਤੀ ਖਾਰਜ, ਕਿਹਾ-'ਇਹ ਆਪਣੇ ਆਪ ਹੋ ਜਾਵੇਗਾ ਘੱਟ'
NEXT STORY