ਨਵੀਂ ਦਿੱਲੀ— ਦਿੱਲੀ ਵਿਖੇ ਸ਼ਾਹਦਰਾ ਦੇ ਫਰਸ਼ ਬਾਜ਼ਾਰ ਵਿਚ ਬੁੱਧਵਾਰ ਯਾਨੀ ਕਿ ਅੱਜ ਇਕ ਘਰ ਵਿਚ ਸਿਲੰਡਰ ’ਚ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਸਿਲੰਡਰ ’ਚ ਧਮਾਕਾ ਹੋਣ ਕਾਰਨ ਇਕ ਜਨਾਨੀ ਸਮੇਤ 4 ਲੋਕਾਂ ਦੀ ਮੌਤ ਹੋ ਗਈ। ਦਿੱਲੀ ਅੱਗ ਬੁਝਾਊ ਸੇਵਾ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਧਮਾਕੇ ਕਾਰਨ ਘਰ ਦੀ ਛੱਤ ਦਾ ਇਕ ਹਿੱਸਾ ਢਹਿ ਗਿਆ। ਮੌਕੇ ’ਤੇ 9 ਅੱਗ ਬੁਝਾਊ ਗੱਡੀਆਂ ਪੁੱਜੀਆਂ ਅਤੇ ਅੱਗ ’ਤੇ ਕਾਬੂ ਪਾਇਆ ਗਿਆ।
ਓਧਰ ਅੱਗ ਬੁਝਾਊ ਸੇਵਾ ਦੇ ਡਾਇਰੈਕਟਰ ਅਤੁਲ ਗਰਗ ਨੇ ਦੱਸਿਆ ਕਿ ਐੱਲ. ਪੀ. ਜੀ. ਗੈਸ ਸਿਲੰਡਰ ’ਚ ਰਿਸਾਅ ਹੋਣ ਕਾਰਨ ਘਰ ਵਿਚ ਅੱਗ ਲੱਗ ਗਈ, ਜਿਸ ਕਾਰਨ ਧੂੰਏਂ ’ਚ ਸਾਹ ਘੁੱਟਣ ਕਾਰਨ 4 ਲੋਕਾਂ ਦੀ ਮੌਤ ਹੋ ਗਈ, ਜਦਕਿ ਇਕ ਹੋਰ ਵਿਅਕਤੀ 25 ਫ਼ੀਸਦੀ ਤੱਕ ਝੁਲਸ ਗਿਆ। ਉਸ ਨੂੰ ਹਸਪਤਾਲ ’ਚ ਭੇਜਿਆ ਗਿਆ। ਅਧਿਕਾਰੀ ਮੁਤਾਬਕ ਘਰ ’ਚ 5 ਲੋਕ ਰਹਿੰਦੇ ਸਨ। ਅੱਗ ਲੱਗਣ ਮਗਰੋਂ ਇੰਨਾ ਧੂੰਆਂ ਹੋ ਗਿਆ ਸੀ ਕਿ ਅੰਦਰ ਫਸੇ ਲੋਕਾਂ ਨੂੰ ਬਾਹਰ ਕੱਢਣਾ ਮੁਸ਼ਕਲ ਹੋ ਗਿਆ। ਸਖ਼ਤ ਮੁਸ਼ੱਕਤ ਮਗਰੋਂ ਅੱਗ ਬੁਝਾਊ ਕਾਮਿਆਂ ਨੇ ਪਰਿਵਾਰ ਵਾਲਿਆਂ ਨੂੰ ਬਾਹਰ ਕੱਢਿਆ ਤੇ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ, ਜਿੱਥੇ 4 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਦੀ ਹਾਲਤ ਗੰਭੀਰ ਹੈ।
ਸਿਰਫ 100 ਰੁਪਏ ਲਈ ਸੰਬਲਪੁਰ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਦਾ ਕਤਲ
NEXT STORY