ਬਿਲਾਸਪੁਰ (ਭਾਸ਼ਾ)- ਛੱਤੀਸਗੜ੍ਹ ਦੇ ਬਿਲਾਸਪੁਰ ਜ਼ਿਲ੍ਹੇ 'ਚ ਸੜਕ ਹਾਦਸੇ 'ਚ 4 ਲੋਕਾਂ ਦੀ ਮੌਤ ਹੋ ਗਈ। ਬਿਲਾਸਪੁਰ ਜ਼ਿਲ੍ਹੇ ਦੇ ਪੁਲਸ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਤਖਤਪੁਰ ਥਾਣਾ ਖੇਤਰ 'ਚ ਸ਼ੁੱਕਰਵਾਰ ਰਾਤ ਇਕ ਤੇਜ਼ ਰਫ਼ਤਾਰ ਟਰੱਕ ਅਤੇ ਟਾਟਾ ਮੈਜਿਕ ਵਾਹਨ ਦਰਮਿਆਨ ਟੱਕਰ ਹੋ ਗਈ। ਇਸ ਹਾਦਸੇ 'ਚ ਮੈਜਿਕ ਵਾਹਨ ਸਵਾਰ ਭੁਵਨੇਸ਼ਵਰ ਸਾਹੂ (36), ਓਮ ਪ੍ਰਕਾਸ਼ ਵਰਮਾ (22), ਰਘੁਵੀਰ ਸਾਹੂ (24) ਅਤੇ ਮਹੇਸ਼ ਸਾਹੂ (40) ਦੀ ਮੌਤ ਹੋ ਗਈ।
ਮਹੇਸ਼ ਸਾਹੂ ਬਿਲਾਸਪੁਰ ਸੰਸਦੀ ਖੇਤਰ ਤੋਂ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਲਖਨ ਲਾਲ ਸਾਹੂ ਦਾ ਭਤੀਜਾ ਸੀ। ਤਖਤਪੁਰ ਥਾਣੇ ਦੇ ਇੰਚਾਰਜ ਮੋਹਨ ਭਾਰਦਵਾਜ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਬਿਲਾਸਪੁਰ ਤੋਂ ਇਕ ਛੋਟੀ ਮਾਲਵਾਹਕ ਗੱਡੀ ਟਾਟਾ ਮੈਜਿਕ 'ਚ ਸਵਾਰ ਹੋ ਕੇ ਸਾਰੇ ਚਾਰ ਵਿਅਕਤੀ ਕਰੀਬ ਦੇ ਜਰਹਾਗਾਂਵ ਜਾ ਰਹੇ ਸਨ। ਉਨ੍ਹਾਂ ਕਿਹਾ ਕਿ ਜਦੋਂ ਉਹ ਤਖਤਪੁਰ ਦੇ ਕਰੀਬ ਪਹੁੰਚੇ, ਉਦੋਂ ਸਾਹਮਣੇ ਤੋਂ ਆ ਰਹੇ ਤੇਜ਼ ਰਫ਼ਤਾਰ ਟਰੱਕ ਨੇ ਮੈਜਿਕ ਵਾਹਕ ਨੂੰ ਆਪਣੀ ਲਪੇਟ 'ਚ ਲੈ ਲਿਆ। ਇਸ ਹਾਦਸੇ 'ਚ ਤਿੰਨ ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ। ਭਾਰਦਵਾਜ ਨੇ ਦੱਸਿਆ ਕਿ ਜਾਣਕਾਰੀ ਮਿਲਣ 'ਤੇ ਹਾਦਸੇ ਵਾਲੀ ਜਗ੍ਹਾ 'ਤੇ ਪੁਲਸ ਦਲ ਰਵਾਨਾ ਕੀਤਾ ਗਿਆ। ਪੁਲਸ ਨੇ ਇਕ ਜ਼ਖ਼ਮੀ ਨੂੰ ਹਸਪਤਾਲ ਭੇਜਿਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਹਾਦਸੇ ਤੋਂ ਬਾਅਦ ਡਰਾਈਵਰ ਟਰੱਕ ਛੱਡ ਕੇ ਫਰਾਰ ਹੋ ਗਿਆ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਟਰੱਕ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ।
ਜੰਮੂ ਕਸ਼ਮੀਰ ਸੁਰੰਗ ਦਾ ਢਹਿ-ਢੇਰੀ : 3 ਹੋਰ ਮਜ਼ਦੂਰਾਂ ਦੀਆਂ ਲਾਸ਼ਾਂ ਬਰਾਮਦ, 6 ਹੋਰ ਦੀ ਭਾਲ ਜਾਰੀ
NEXT STORY