ਕਟਨੀ (ਭਾਸ਼ਾ)- ਮੱਧ ਪ੍ਰਦੇਸ਼ ਦੇ ਕਟਨੀ 'ਚ ਇਕ ਖੂਹ 'ਚ ਜ਼ਹਿਰੀਲੀ ਗੈਸ ਕਾਰਨ ਇਕ ਵਿਅਕਤੀ ਅਤੇ ਉਸ ਦੇ ਭਤੀਜੇ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਇਹ ਅਧਿਕਾਰੀ ਨੇ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਵੀਰਵਾਰ ਸ਼ਾਮ ਜੁਹਲਾ-ਜੁਹਲੀ ਪਿੰਡ 'ਚ ਹੋਈ। ਉਨ੍ਹਾਂ ਦੱਸਿਆ ਕਿ ਪੀੜਤਾਂ 'ਚੋਂ ਇਕ ਰਾਮ ਭੈਯਾ ਦੁਬੇ (36) ਪਾਣੀ ਦਾ ਪੰਪ ਲਗਾਉਣ ਲਈ ਖੂਹ 'ਚ ਉਤਰਿਆ ਅਤੇ ਅਚਾਨਕ ਬੇਹੋਸ਼ ਹੋ ਗਿਆ। ਜਿਸ ਤੋਂ ਬਾਅਦ ਉਸ ਦਾ ਭਤੀਜੀ ਵੀ ਪਾਣੀ 'ਚ ਉਤਰ ਗਿਆ। ਅਧਿਕਾਰੀ ਨੇ ਦੱਸਿਆ ਕਿ ਜਦੋਂ ਦੋਵੇਂ ਵਾਪਸ ਨਹੀਂ ਆਏ ਤਾਂ ਮਜ਼ਦੂਰ ਰਾਜੇਸ਼ ਕੁਸ਼ਵਾਹ (30) ਅਤੇ ਪਿੰਟੂ ਕੁਸ਼ਵਾਹ ਨੇ ਪਹਿਲੇ ਖੂਨ ਦੀ ਬਿਜਲੀ ਕੱਟ ਦਿੱਤੀ ਅਤੇ ਫਿਰ ਉਸ 'ਚ ਉਤਰੇ ਪਰ ਉਹ ਵੀ ਬੇਹੋਸ਼ ਹੋ ਗਏ।
ਉਨ੍ਹਾਂ ਦੱਸਿਆ ਕਿ ਹਾਦਸੇ ਵਾਲੀ ਜਗ੍ਹਾ ਮੌਜੂਦ ਇਕ ਵਿਅਕਤੀ ਨੇ ਪਿੰਡ ਵਾਸੀਆਂ ਨੂੰ ਅਤੇ ਬਾਅਦ 'ਚ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਉਨ੍ਹਾਂ ਦੱਸਿਆ ਕਿ ਕਲੈਕਟਰ ਦਿਲੀਪ ਯਾਦਵ ਅਤੇ ਪੁਲਸ ਸੁਪਰਡੈਂਟ ਅਭਿਜੀਤ ਰੰਜਨ ਸਮੇਤ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚੇ। ਅਧਿਕਾਰੀ ਨੇ ਦੱਸਿਆ ਕਿ ਉਮਰੀਆ ਜ਼ਿਲ੍ਹੇ ਤੋਂ ਖਾਨ ਮਾਹਿਰਾਂ ਦੀ ਇਕ ਟੀਮ ਬੁਲਾਈ ਗਈ ਅਤੇ ਸ਼ੁੱਕਰਵਾਰ ਤੜਕੇ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ। ਉਨ੍ਹਾਂ ਦੱਸਿਆ ਕਿ ਖਾਨ ਮਾਹਿਰਾਂ ਅਨੁਸਾਰ ਖੂਹ ਤੋਂ ਤਿੰਨ ਤਰ੍ਹਾਂ ਦੀਆਂ ਜ਼ਹਿਰੀਲੀਆਂ ਗੈਸਾਂ ਨਿਕਲ ਰਹੀਆਂ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
'ਨੇਮ ਪਲੇਟ ਵਿਵਾਦ' 'ਤੇ SC ਨੇ ਕਿਹਾ- ਦੁਕਾਨਾਂ ਦੇ ਬਾਹਰ ਨਾਂ ਲਿਖਣ ਲਈ ਕਿਸੇ ਨੂੰ ਮਜ਼ਬੂਰ ਨਹੀਂ ਕਰ ਸਕਦੇ
NEXT STORY