ਕਟਨੀ : ਮੱਧ ਪ੍ਰਦੇਸ਼ ਦੇ ਕਟਨੀ ਜ਼ਿਲ੍ਹੇ ਦੇ ਐੱਨਕੇਜੇ ਥਾਣਾ ਖੇਤਰ ਦੇ ਜੁਹਲੀ ਮੋੜ ਨੇੜੇ ਸੁਰਖੀ ਤਲਾਬ ਮੋੜ 'ਤੇ ਬੱਸ ਅਤੇ ਕਾਰ ਵਿਚਾਲੇ ਸਿੱਧੀ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉਡ ਗਏ। ਬੱਸ ਦਾ ਅਗਲਾ ਹਿੱਸਾ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਘਟਨਾ ਵਿੱਚ ਕਾਰ ਵਿੱਚ ਸਵਾਰ ਚਾਰ ਨੌਜਵਾਨਾਂ ਦੀ ਮੌਤ ਹੋ ਗਈ।
ਪੁਲਸ ਸੂਤਰਾਂ ਮੁਤਾਬਕ ਘਟਨਾ 'ਚ ਜੁਹਲੀ ਨਿਵਾਸੀ ਅਤੁਲ, ਪ੍ਰਿਯਾਂਸ਼ੂ ਦੂਬੇ, ਰੋਹਨ ਅਤੇ ਅਨੁਜ ਮਿਸ਼ਰਾ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਗੰਭੀਰ ਜ਼ਖਮੀਆਂ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਚਾਰਾਂ ਨੌਜਵਾਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਵਾਲੀ ਥਾਂ 'ਤੇ ਐੱਨਕੇਜੇ ਥਾਣੇ ਦੀ ਪੁਲਸ ਮੌਜੂਦ ਸੀ।
ਰਾਹੁਲ ਗਾਂਧੀ ਵੱਲੋਂ ਗੰਢੀ ਚੱਪਲ ਲਈ ਲੋਕ ਲੱਖਾਂ ਰੁਪਏ ਦੇਣ ਲਈ ਤਿਆਰ, ਮੋਚੀ ਦਾ ਜਵਾਬ ਸੁਣ ਹੋ ਜਾਓਗੇ ਹੈਰਾਨ
NEXT STORY