ਗੁਰਦਾਸਪੁਰ(ਹਰਮਨ, ਵਿਨੋਦ) : ਕਾਹਨੂੰਵਾਨ ਰੋਡ ਗੁਰਦਾਸਪੁਰ ’ਤੇ ਇਕ ਤੇਜ਼ ਰਫ਼ਤਾਰ ਮੋਟਰਸਾਈਕਲ ਚਾਲਕ ਵੱਲੋਂ ਲਾਪਰਵਾਹੀ ਨਾਲ ਵਾਹਨ ਚਲਾਉਂਦੇ ਹੋਏ ਸੈਰ ਕਰ ਰਹੇ ਵਿਅਕਤੀ ਨੂੰ ਟੱਕਰ ਮਾਰ ਦਿੱਤੀ। ਇਸ ਸੜਕ ਹਾਦਸੇ ’ਚ ਗੰਭੀਰ ਜ਼ਖ਼ਮੀ ਹੋਏ ਵਿਅਕਤੀ ਦੀ ਮੌਤ ਹੋ ਗਈ ਹੈ। ਥਾਣਾ ਸਿਟੀ ਗੁਰਦਾਸਪੁਰ ਦੀ ਪੁਲਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਮੋਟਰਸਾਈਕਲ ਚਾਲਕ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ-ਆ ਕਿਵੇਂ ਹੋ ਗਿਆ, 60 ਸਾਲ ਪਹਿਲਾਂ ਮਰੇ ਵਿਅਕਤੀ ਨੇ ਖੁਦ ਕਰਵਾਈ ਰਜਿਸਟਰੀ, ਪੂਰਾ ਪਰਿਵਾਰ ਹੈਰਾਨ-ਪ੍ਰੇਸ਼ਾਨ
ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਕਿਸ਼ਨ ਚੰਦ (ਉਮਰ 75 ਸਾਲ) ਪੁੱਤਰ ਆਤਮਾ ਰਾਮ, ਵਾਸੀ ਤ੍ਰਿਮੋ ਰੋਡ ਗੁਰਦਾਸਪੁਰ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੋਸ਼ ਲਗਾਇਆ ਕਿ 25 ਜੁਲਾਈ ਦੀ ਰਾਤ ਨੂੰ ਵਕਤ ਕਰੀਬ 10 ਵਜੇ ਉਹ ਆਪਣੇ ਲੜਕੇ ਮੰਗਾ (ਮੰਗੀ) ਨਾਲ ਸੈਰ ਕਰ ਰਿਹਾ ਸੀ। ਜਦੋਂ ਉਹ ਗੌਰਮਿੰਟ ਕਾਲਜ ਗੁਰਦਾਸਪੁਰ ਤੋਂ ਥੋੜ੍ਹਾ ਅੱਗੇ ਪਹੁੰਚੇ ਤਾਂ ਪਿੱਛੋਂ ਆਏ ਇਕ ਮੋਟਰਸਾਈਕਲ ਚਾਲਕ ਨੇ ਉਸ ਦੇ ਲੜਕੇ ਮੰਗਾ ’ਚ ਜ਼ੋਰਦਾਰ ਟੱਕਰ ਮਾਰ ਦਿੱਤੀ।
ਇਹ ਵੀ ਪੜ੍ਹੋ- 'ਅਕਾਲੀ ਦਲ ਵਾਰਿਸ ਪੰਜਾਬ ਦੇ' ਵੱਲੋਂ 13 ਜ਼ਿਲ੍ਹਿਆਂ ਦੇ ਯੂਥ ਵਿੰਗ ਪ੍ਰਧਾਨਾਂ ਦਾ ਐਲਾਨ
ਇਸ ਭਿਆਨਕ ਹਾਦਸੇ ’ਚ ਜ਼ਿਆਦਾ ਸੱਟਾਂ ਲੱਗਣ ਕਾਰਨ ਉਸ ਦੇ ਲੜਕੇ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਨੂੰ ਅੰਜਾਮ ਦੇਣ ਵਾਲੇ ਮੋਟਰਸਾਈਕਲ ਚਾਲਕ ਦੀ ਪਛਾਣ ਰਮੇਸ਼ ਤੁੱਲੀ ਵਾਸੀ ਬੰਦਾ ਬਹਾਦਰ ਕਲੋਨੀ ਗੁਰਦਾਸਪੁਰ ਵਜੋਂ ਹੋਈ ਹੈ। ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਕਾਰਵਾਈ ਕਰਦਿਆਂ ਰਮੇਸ਼ ਤੁੱਲੀ ਦੇ ਖ਼ਿਲਾਫ਼ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਖੁਸ਼ੀਆਂ ਨੂੰ ਲੱਗਿਆ ਗ੍ਰਹਿਣ, ਧੀ ਦੇ ਵਿਆਹ ਤੋਂ ਪਹਿਲਾਂ ਘਰ 'ਚ ਵਾਪਰੀ ਵੱਡੀ ਘਟਨਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਨਨਕਾਣਾ ਸਾਹਿਬ: ਕੁੜੀ ਨੇ ਚਾਚੇ ਦੇ ਮੁੰਡੇ ਨਾਲ ਕੀਤਾ ਵਿਆਹ ਤੋਂ ਇਨਕਾਰ, ਮਾਰ'ਤੀਆਂ ਗੋਲ਼ੀਆਂ
NEXT STORY