ਨਵੀਂ ਦਿੱਲੀ- ਫਰਾਂਸ ਨੇ ਮੰਗਲਵਾਰ ਨੂੰ ਕੋਵਿਡ-19 ਮਹਾਂਮਾਰੀ ਨਾਲ ਲੜਾਈ ਵਿਚ ਭਾਰਤ ਨੂੰ ਵੈਂਟੀਲੇਟਰ, ਟੈਸਟ ਕਿੱਟਾਂ ਅਤੇ ਹੋਰ ਮੈਡੀਕਲ ਉਪਕਰਣ ਸੌਂਪੇ ਹਨ। ਫਰਾਂਸ ਦੀ ਹਵਾਈ ਫੌਜ ਦੇ ਇਕ ਵਿਸ਼ੇਸ਼ ਜਹਾਜ਼ ਰਾਹੀਂ ਸਹਾਇਤਾ ਸਮੱਗਰੀ ਇੱਥੇ ਪਹੁੰਚਣ ਤੋਂ ਬਾਅਦ ਭਾਰਤ ਵਿਚ ਫਰਾਂਸ ਦੀ ਰਾਜਦੂਤ ਇਮੈਨੁਅਲ ਲੈਨਿਨ ਨੇ ਪਾਲਮ ਏਅਰ ਫੋਰਸ ਸਟੇਸ਼ਨ ਵਿਖੇ ਇੰਡੀਅਨ ਰੈੱਡ ਕਰਾਸ ਸੁਸਾਇਟੀ ਨੂੰ ਡਾਕਟਰੀ ਉਪਕਰਣ ਸੌਂਪੇ।
ਫਰਾਂਸ ਦੇ ਰਾਜਦੂਤ ਨੇ ਟਵੀਟ ਕੀਤਾ, ''ਕੋਵਿਡ-19 ਡਾਕਟਰੀ ਉਪਕਰਣਾਂ ਨੂੰ ਫਰਾਂਸ ਤੋਂ ਇੰਡੀਅਨ ਰੈੱਡ ਕਰਾਸ ਦੇ ਸੱਕਤਰ ਜਨਰਲ ਆਰ. ਕੇ. ਜੈਨ ਨੂੰ ਸੌਂਪਦਿਆਂ ਖੁਸ਼ ਹਾਂ।'' ਉਨ੍ਹਾਂ ਟਵੀਟ ਵਿਚ ਡਾਕਟਰੀ ਉਪਕਰਣ ਸੌਂਪਣ ਦੀ ਤਸਵੀਰ ਵੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਫਰਾਂਸ ਨੇ ਇਸ ਤੋਂ ਪਹਿਲਾਂ ਭਾਰਤ ਨੂੰ ਫਰਾਂਸੀਸੀ ਵਿਕਾਸ ਏਜੰਸੀ ਰਾਹੀਂ ਭਾਰਤ ਨੂੰ 20 ਕਰੋੜ ਯੂਰੋ ਦੀ ਵਿੱਤੀ ਸਹਾਇਤਾ ਵੀ ਦਿੱਤੀ ਹੈ।
ਫਰਾਂਸ ਦੂਤਘਰ ਦੇ ਇਕ ਬਿਆਨ ਅਨੁਸਾਰ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਭਾਰਤ ਨੂੰ ਡਾਕਟਰੀ ਉਪਕਰਣ ਦਾਨ ਕਰਨ ਦਾ ਐਲਾਨ ਕੀਤਾ ਹੈ। ਇਸ ਵਿਚ ਕਿਹਾ ਗਿਆ ਸੀ ਕਿ ਫਰਾਂਸ ਮੈਡੀਕਲ ਸਹਾਇਤਾ ਪੈਕੇਜ ਅਧੀਨ ਭਾਰਤ ਨੂੰ 50 ਓਰੀਸਿਸ -3 ਵੈਂਟੀਲੇਟਰਾਂ ਅਤੇ 70 ਯੁਵਲ 830 ਵੈਂਟੀਲੇਟਰ ਦਾਨ ਕਰ ਰਿਹਾ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਫਰਾਂਸ ਵੱਲੋਂ ਦਾਨ ਕੀਤੇ ਗਏ ਮੈਡੀਕਲ ਉਪਕਰਣਾਂ ਵਿਚ 50,000 ਉੱਚ ਗੁਣਵੱਤਾ ਵਾਲੀਆਂ ਸਰੋਲੋਜੀਕਲ ਟੈਸਟ ਕਿੱਟਾਂ ਵੀ ਸ਼ਾਮਲ ਹਨ।
ਪੱਛਮੀ ਬੰਗਾਲ 'ਚ ਲਾਕਡਾਊਨ 31 ਅਗਸਤ ਤੱਕ ਵਧਿਆ
NEXT STORY