ਨੈਸ਼ਨਲ ਡੈਸਕ- ਸ਼ਨੀਵਾਰ ਨੂੰ ਗੋਆ ਦੇ ਅਰਪੋਰਾ ਸਥਿਤ 'ਬਿਰਚ ਬਾਈ ਰੋਮੀਓ ਲੇਨ' ਨਾਈਟ ਕਲੱਬ ਵਿੱਚ ਲੱਗੀ ਭਿਆਨਕ ਅੱਗ ਕਾਰਨ 25 ਲੋਕਾਂ ਦੀ ਮੌਤ ਹੋਣ ਤੋਂ ਬਾਅਦ ਕਲੱਬ ਦੇ ਮਾਲਕ ਸੌਰਭ ਲੂਥਰਾ ਅਤੇ ਗੌਰਵ ਲੂਥਰਾ, ਦੇਸ਼ ਛੱਡ ਕੇ ਫਰਾਰ ਹੋ ਗਏ ਸਨ। ਇਮੀਗ੍ਰੇਸ਼ਨ ਰਿਕਾਰਡ ਅਨੁਸਾਰ ਉਹ ਹਾਦਸੇ ਤੋਂ ਸਿਰਫ਼ 2 ਘੰਟੇ ਬਾਅਦ ਹੀ ਇੰਡੀਗੋ ਦੀ ਇੱਕ ਫਲਾਈਟ ਰਾਹੀਂ ਫੂਕੇਟ (ਥਾਈਲੈਂਡ) ਲਈ ਰਵਾਨਾ ਹੋ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਜਾਂਚ ਤੋਂ ਬਚਣ ਲਈ ਦੇਸ਼ ਤੋਂ ਜਾਣ ਦਾ ਫੈਸਲਾ ਕੀਤਾ ਹੈ।
ਇਸ ਮਗਰੋਂ ਗੋਆ ਪੁਲਸ ਨੇ ਇਸ ਮਾਮਲੇ ਵਿੱਚ ਕਾਰਵਾਈ ਤੇਜ਼ ਕਰ ਦਿੱਤੀ ਹੈ ਅਤੇ ਸੀ.ਬੀ.ਆਈ. ਨੂੰ ਇੰਟਰਪੋਲ ਰਾਹੀਂ ਲੂਥਰਾ ਭਰਾਵਾਂ ਖਿਲਾਫ਼ ਬਲੂ ਕਾਰਨਰ ਨੋਟਿਸ ਜਾਰੀ ਕਰਨ ਦੀ ਅਪੀਲ ਕੀਤੀ ਹੈ। ਇੱਕ ਵਾਰ ਇਹ ਨੋਟਿਸ ਜਾਰੀ ਹੋਣ 'ਤੇ ਇੰਟਰਪੋਲ ਮੈਂਬਰ ਦੇਸ਼ਾਂ ਨੂੰ ਮੁਲਜ਼ਮਾਂ ਦੇ ਟਿਕਾਣੇ ਅਤੇ ਗਤੀਵਿਧੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਇਜਾਜ਼ਤ ਮਿਲ ਜਾਵੇਗੀ। ਪੁਲਸ ਫਰਾਰ ਭਰਾਵਾਂ ਨੂੰ ਪੁੱਛਗਿੱਛ ਲਈ ਭਾਰਤ ਵਾਪਸ ਲਿਆਉਣ ਲਈ ਸੀ.ਬੀ.ਆਈ. ਦੀ ਇੰਟਰਪੋਲ ਡਿਵੀਜ਼ਨ ਨਾਲ ਤਾਲਮੇਲ ਕਰ ਰਹੀ ਹੈ।
ਹਾਦਸੇ ਮਗਰੋਂ ਕੀਤੀ ਗਈ ਕਾਰਵਾਈ ਤਹਿਤ ਗੋਆ ਪੁਲਸ ਨੇ ਲੂਥਰਾ ਭਰਾਵਾਂ ਦੇ 2 ਹੋਰ ਨਾਈਟ ਕਲੱਬਾਂ ਅਤੇ ਵਾਗਾਟੋਰ ਵਿੱਚ ਇੱਕ ਪੱਬ ਨੂੰ ਵੀ ਸੀਲ ਕਰ ਦਿੱਤਾ ਹੈ, ਜਿਸ ਨਾਲ ਸੀਲ ਕੀਤੀਆਂ ਗਈਆਂ ਕੁੱਲ ਜਾਇਦਾਦਾਂ ਦੀ ਗਿਣਤੀ 3 ਹੋ ਗਈ ਹੈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਕਲੱਬ ਦਾ ਵਪਾਰਕ ਲਾਇਸੈਂਸ ਮਾਰਚ 2024 ਵਿੱਚ ਖ਼ਤਮ ਹੋ ਚੁੱਕਾ ਸੀ, ਪਰ ਇਸ ਦੇ ਬਾਵਜੂਦ, ਇਹ ਚੱਲਦਾ ਰਿਹਾ। ਹੁਣ ਪੁਲਸ ਇਸ ਮਾਮਲੇ 'ਚ ਵੀ ਕਾਰਵਾਈ ਕਰ ਰਹੀ ਹੈ। ਫਿਲਹਾਲ ਪੁਲਸ ਨੇ ਇੱਕ ਤੀਜੇ ਮੁਲਜ਼ਮ ਭਰਤ ਕੋਹਲੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਹਾਈ ਕੋਰਟ ਨੂੰ ਮੁੜ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਰਾਜਸਥਾਨ ਪੁਲਸ ਨੂੰ ਪਈਆਂ ਭਾਜੜਾਂ
NEXT STORY