ਨਵੀਂ ਦਿੱਲੀ : 28 ਨਵੰਬਰ ਦੀ ਸਵੇਰ ਨੂੰ ਕਈ ਸ਼ਹਿਰਾਂ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਵਾਧਾ ਦਰਜ ਕੀਤਾ ਗਿਆ। ਰਾਜਧਾਨੀ ਦਿੱਲੀ ਵਿੱਚ 24 ਕੈਰੇਟ ਸੋਨੇ ਦੀ ਕੀਮਤ ₹128,560 ਪ੍ਰਤੀ 10 ਗ੍ਰਾਮ ਹੈ। ਹਫ਼ਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਵਾਅਦਾ ਬਾਜ਼ਾਰ ’ਚ ਸੋਨੇ ਦੀਆਂ ਕੀਮਤਾਂ ’ਚ 3,979 ਰੁਪਏ ਅਤੇ ਚਾਂਦੀ ਦੀਆਂ ਕੀਮਤਾਂ ’ਚ 8,961 ਰੁਪਏ ਦਾ ਉਛਾਲ ਆਇਆ। ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) ’ਤੇ 4 ਦਸੰਬਰ ਐਕਸਪਾਇਰੀ ਵਾਲਾ ਸੋਨਾ ਸ਼ੁੱਕਰਵਾਰ ਨੂੰ 3,979 ਰੁਪਏ ਦੇ ਵਾਧੇ ਨਾਲ 1,26,251 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਿਆ।
ਇਹ ਵੀ ਪੜ੍ਹੋ: ਹੋ ਗਿਆ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ! ਸਿੱਧਾ ਅਗਲੇ ਸਾਲ ਖੁੱਲ੍ਹਣਗੇ ਸਕੂਲ, DSEK ਨੇ ਕੀਤਾ ਐਲਾਨ
ਪਿਛਲੇ ਕਾਰੋਬਾਰੀ ਸੈਸ਼ਨ ’ਚ ਇਹ 1,22,272 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਇਆ ਸੀ। ਇਸੇ ਤਰ੍ਹਾਂ 4 ਦਸੰਬਰ ਡਿਲੀਵਰੀ ਵਾਲੀ ਚਾਂਦੀ 8,961 ਰੁਪਏ ਉਛਲ ਕੇ 1,54,804 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਪਹੁੰਚ ਗਈ। ਇਸ ਤੋਂ ਪਹਿਲਾਂ ਇਸ ਦਾ ਪਿਛਲਾ ਬੰਦ ਭਾਅ 1,45,843 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਸ਼ੁੱਕਰਵਾਰ ਰਾਤ ਨੂੰ ਸੋਨਾ 2,232 ਰੁਪਏ ਦੀ ਤੇਜ਼ੀ ਨਾਲ 1,24,203 ਰੁਪਏ ’ਤੇ ਕਾਰੋਬਾਰ ਕਰ ਰਿਹਾ ਸੀ, ਜਦਕਿ ਚਾਂਦੀ ਦੀਆਂ ਕੀਮਤਾਂ ਵੀ 1,51,751 ਰੁਪਏ ਤੱਕ ਪਹੁੰਚ ਗਈਆਂ ਸਨ। ਸ਼ੁੱਕਰਵਾਰ ਨੂੰ ਭਾਰਤੀ ਰੁਪਏ ’ਚ ਗਿਰਾਵਟ ਦਾ ਵੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ’ਤੇ ਅਸਰ ਦੇਖਣ ਨੂੰ ਮਿਲਿਆ। ਭਾਰਤੀ ਬਾਜ਼ਾਰ ’ਚ ਇਹ ਤੇਜ਼ੀ ਕੌਮਾਂਤਰੀ ਬਾਜ਼ਾਰ ’ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ’ਚ ਆਈ ਤੇਜ਼ੀ ਦੇ ਸੰਕੇਤਾਂ ਕਾਰਨ ਆਈ ਹੈ।
ਇਹ ਵੀ ਪੜ੍ਹੋ: ਮਹਿੰਗਾ ਹੋਇਆ Gold-Silver, ਕੀਮਤਾਂ 'ਚ ਹੋਇਆ ਜ਼ਬਰਦਸਤ ਵਾਧਾ, ਚੈਕ ਕਰੋ ਨਵਾਂ ਰੇਟ
ਸ਼ੁੱਕਰਵਾਰ ਸਵੇਰੇ ਕਾਮੈਕਸ ’ਤੇ ਸੋਨੇ ਦੀਆਂ ਕੀਮਤਾਂ ’ਚ ਜ਼ਬਰਦਸਤ ਤੇਜ਼ੀ ਦੇਖਣ ਨੂੰ ਮਿਲੀ ਅਤੇ ਸੋਨੇ ਦਾ ਭਾਅ ਵਧ ਕੇ ਲੱਗਭਗ 3,712 ਡਾਲਰ ਤੱਕ ਪਹੁੰਚ ਗਿਆ, ਜਦਕਿ ਚਾਂਦੀ ਦੀਆਂ ਕੀਮਤਾਂ ਵੀ 44.86 ਡਾਲਰ ਤੱਕ ਪਹੁੰਚ ਗਈਆਂ। 25 ਨਵੰਬਰ ਨੂੰ ਕਾਮੈਕਸ ’ਤੇ ਸੋਨਾ 3,426 ਡਾਲਰ ਅਤੇ ਚਾਂਦੀ 38 ਡਾਲਰ ਤੱਕ ਡਿੱਗ ਗਈ ਸੀ। ਹੇਠਲਾ ਪੱਧਰ ਛੂਹਣ ਤੋਂ ਬਾਅਦ ਹੀ ਦੋਵਾਂ ਧਾਤਾਂ ਦੀਆਂ ਕੀਮਤਾਂ ’ਚ ਹੁਣ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ। ਮਾਹਿਰਾਂ ਮੁਤਾਬਕ, ਸੋਨੇ ਅਤੇ ਚਾਂਦੀ ’ਚ ਆਈ ਤਾਜ਼ਾ ਤੇਜ਼ੀ ਹਾਲੀਆ ਭਾਰੀ ਗਿਰਾਵਟ ਤੋਂ ਬਾਅਦ ਤਕਨੀਕੀ ਰਿਕਵਰੀ ਦਾ ਹਿੱਸਾ ਹੋ ਸਕਦੀ ਹੈ। ਹਾਲਾਂਕਿ, ਅਮਰੀਕੀ ਫੈਡਰਲ ਰਿਜ਼ਰਵ ਦੀਆਂ ਵਿਆਜ ਦਰਾਂ ਨੂੰ ਲੈ ਕੇ ਬੇਭਰੋਸਗੀ ਅਜੇ ਵੀ ਬਣੀ ਹੋਈ ਹੈ, ਜਿਸ ਨਾਲ ਅੱਗੇ ਦੀ ਤੇਜ਼ੀ ਸੀਮਤ ਰਹਿ ਸਕਦੀ ਹੈ।
ਇਹ ਵੀ ਪੜ੍ਹੋ: 3 ਲੱਖ ਤੋਂ ਪਾਰ ਹੋਵੇਗੀ ਸੋਨੇ ਦੀ ਕੀਮਤ! 2027 ਨੂੰ ਲੈ ਕੇ ਬਾਬਾ ਵੇਂਗਾ ਦੀ ਡਰਾਉਣੀ ਭਵਿੱਖਬਾਣੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਉਤਰਾਖੰਡ ’ਚ ਭਾਰੀ ਬਰਫ਼ਬਾਰੀ, ਬਰਫ਼ ਨਾਲ ਢੱਕੀਆਂ ਪਹਾੜੀਆਂ, ਜੰਮ ਗਈ ਹਿਮਾਚਲ ਦੀ ‘ਸ਼ਿੰਕੂਲਾ ਝੀਲ’
NEXT STORY