ਨੈਸ਼ਨਲ ਡੈਸਕ : 2002 ਦੇ ਗੁਜਰਾਤ ਦੰਗਿਆਂ ਦੌਰਾਨ ਬਿਲਕਿਸ ਬਾਨੋ ਦੇ ਨਾਲ ਸਮੂਹਿਕ ਜਬਰ-ਜ਼ਿਨਾਹ ਅਤੇ ਉਸ ਦੇ ਪਰਿਵਾਰ ਦੇ ਸੱਤ ਮੈਂਬਰਾਂ ਦੇ ਕਤਲ ਲਈ ਉਮਰਕੈਦ ਦੇ ਸਾਰੇ ਦੋਸ਼ੀਆਂ ਦੀ ਰਿਹਾਈ ’ਤੇ ਕੇਂਦਰ ਅਤੇ ਗੁਜਰਾਤ ਦੀ ਸਰਕਾਰ ’ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਕੇਂਦਰ ਅਤੇ ਗੁਜਰਾਤ ’ਚ ਭਾਜਪਾ ਦੀਆਂ ਸਰਕਾਰਾਂ ਹਨ ਪਰ ਬਿਲਕਿਸ ਬਾਨੋ ਦੇ ਮਾਮਲੇ ਵਿਚ ਦੋਸ਼ੀਆਂ ਨਾਲ ਕਿਹੋ ਜਿਹਾ ਵਤੀਰਾ ਕੀਤਾ ਜਾਵੇ, ਇਸ ’ਤੇ ਸਰਕਾਰਾਂ ਆਪਣੀਆਂ ਨੀਤੀਆਂ ’ਚ ਵੱਖ-ਵੱਖ ਪ੍ਰਤੀਕ ਹੋ ਰਹੀ ਹੈ। ਇਸ ਸਾਲ ਜੂਨ ’ਚ ਕੇਂਦਰ ਸਰਕਾਰ ਨੇ ਸਜ਼ਾਯਾਫ਼ਤਾ ਕੈਦੀਆਂ ਲਈ ਇਕ ਵਿਸ਼ੇਸ਼ ਰਿਹਾਈ ਨੀਤੀ ਦਾ ਪ੍ਰਸਤਾਵ ਰੱਖਿਆ ਸੀ ਅਤੇ ਇਸ ਲਈ ਸੂਬਿਆਂ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ। ਨੋਟੀਫਿਕੇਸ਼ਨ ਮੁਤਾਬਕ ਜਬਰਜ਼ਿਨਾਹ ਦੇ ਦੋਸ਼ੀ ਉਨ੍ਹਾਂ ਲੋਕਾਂ ’ਚੋਂ ਹਨ, ਜਿਨ੍ਹਾਂ ਨੂੰ ਇਸ ਨੀਤੀ ਤਹਿਤ ਵਿਸ਼ੇਸ਼ ਰਿਹਾਈ ਨਹੀਂ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : HC ’ਚ ਜੱਜਾਂ ਦੀਆਂ ਨਵੀਆਂ ਨਿਯੁਕਤੀਆਂ ’ਤੇ ਸੁਖਬੀਰ ਬਾਦਲ ਨੇ ਪ੍ਰਗਟਾਈ ਹੈਰਾਨੀ, PMO ਨੂੰ ਕੀਤੀ ਇਹ ਅਪੀਲ
ਪਰ ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ ਬਿਲਕਿਸ ਬਾਨੋ ਦੇ ਮਾਮਲੇ ’ਚ ਲਾਗੂ ਨਹੀਂ ਹੋਏ। ਗੁਜਰਾਤ ਸਰਕਾਰ ਨੇ ਗੈਂਗਰੇਪ ਦੇ ਦੋਸ਼ੀਆਂ ਨੂੰ ਮੁਆਫ਼ੀ ਨੀਤੀ ਤਹਿਤ ਰਿਹਾਅ ਕਰ ਦਿੱਤਾ । ਗੁਜਰਾਤ ਸਰਕਾਰ ਦਾ ਫ਼ੈਸਲਾ ਜਬਰਜ਼ਿਨਾਹ ਦੇ ਦੋਸ਼ੀਆਂ ਨੂੰ ਰਿਹਾਅ ਕਰਨ ਦੇ ਕੇਂਦਰ ਦੇ ਵਿਰੋਧ ਦੇ ਖ਼ਿਲਾਫ਼ ਜਾਂਦਾ ਹੈ। ਕੇਂਦਰ ਦੀ ਵਿਸ਼ੇਸ਼ ਨੀਤੀ ਦੇ ਦਿਸ਼ਾ-ਨਿਰਦੇਸ਼ਾਂ ਦੇ ਪੰਨਾ 4 ’ਤੇ ਦਰਸਾਏ ਗਏ ਪੁਆਇੰਟ 5 (vi) ਵਿਚ ਕਿਹਾ ਗਿਆ ਹੈ ਕਿ ‘ਜਬਰਜ਼ਿਨਾਹ’, ਮਨੁੱਖੀ ਤਸਕਰੀ ਅਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਦੇ ਅਪਰਾਧ ਲਈ ਦੋਸ਼ੀ ਠਹਿਰਾਏ ਗਏ ਕੈਦੀਆਂ ਨੂੰ ਵਿਸ਼ੇਸ਼ ਛੋਟ ਨਹੀਂ ਦਿੱਤੀ ਜਾਵੇਗੀ।
ਜ਼ਿਕਰਯੋਗ ਹੈ ਕਿ 3 ਮਾਰਚ 2002 ਨੂੰ ਗੋਧਰਾ ਕਾਂਡ ਤੋਂ ਬਾਅਦ ਹੋਏ ਦੰਗਿਆਂ ਦੌਰਾਨ ਦਾਹੋਦ ਜ਼ਿਲ੍ਹੇ ਦੇ ਲਿਮਖੇੜਾ ਤਾਲੁਕਾ ਦੇ ਰੰਧਿਕਪੁਰ ਪਿੰਡ ’ਚ ਭੀੜ ਨੇ ਬਿਲਕਿਸ ਬਾਨੋ ਦੇ ਪਰਿਵਾਰ ’ਤੇ ਹਮਲਾ ਕਰ ਦਿੱਤਾ ਸੀ। ਇਸਤਗਾਸਾ ਪੱਖ ਮੁਤਾਬਕ, ‘‘ਬਿਲਕਿਸ ਉਸ ਸਮੇਂ ਪੰਜ ਮਹੀਨਿਆਂ ਦੀ ਗਰਭਵਤੀ ਸੀ। ਉਸ ਨਾਲ ਸਮੂਹਿਕ ਜਬਰ-ਜ਼ਿਨਾਹ ਕੀਤਾ ਗਿਆ ਸੀ। ਇੰਨਾ ਹੀ ਨਹੀਂ, ਉਸ ਦੇ ਪਰਿਵਾਰ ਦੇ ਸੱਤ ਮੈਂਬਰਾਂ ਦਾ ਕਤਅਲ ਕਰ ਦਿੱਤਾ ਗਿਆ ਸੀ।” ਅਦਾਲਤ ਨੂੰ ਦੱਸਿਆ ਗਿਆ ਸੀ ਕਿ ਛੇ ਹੋਰ ਮੈਂਬਰ ਮੌਕੇ ਤੋਂ ਭੱਜ ਗਏ ਸਨ। ਇਸ ਮਾਮਲੇ ਦੇ ਮੁਲਜ਼ਮਾਂ ਨੂੰ 2004 ’ਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਦੋਸ਼ੀਆਂ ਦੀ ਰਿਹਾਈ ਤੋਂ ਬਾਅਦ ਬਿਲਕਿਸ ਬਾਨੋ ਦੇ ਪਤੀ ਯਾਕੂਬ ਰਸੂਲ ਨੇ ਕਿਹਾ ਕਿ ਪਰਿਵਾਰ ਰਿਹਾਈ ’ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਸ ਬਾਰੇ ਨਹੀਂ ਦੱਸਿਆ ਗਿਆ ਸੀ। ਅਸੀਂ ਸਿਰਫ ਆਪਣੇ ਅਜ਼ੀਜ਼ਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਨਾ ਚਾਹੁੰਦੇ ਹਾਂ, ਜੋ ਦੰਗਿਆਂ ’ਚ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਰਸੂਲ ਨੇ ਕਿਹਾ ਕਿ ਉਹ, ਉਸ ਦੀ ਪਤਨੀ ਬਿਲਕਿਸ ਅਤੇ ਉਨ੍ਹਾਂ ਦੇ ਪੰਜ ਪੁੱਤਰ ਬਿਨਾਂ ਕਿਸੇ ਪੱਕੇ ਪਤੇ ਦੇ ਰਹਿ ਰਹੇ ਹਨ। ਅਸੀਂ ਹਰ ਰੋਜ਼ ਉਨ੍ਹਾਂ ਨੂੰ ਯਾਦ ਕਰਦੇ ਹਾਂ, ਜੋ ਇਸ ਘਟਨਾ ’ਚ ਮਾਰੇ ਗਏ ਸਨ, ਜਿਸ ’ਚ ਸਾਡੀ ਧੀ ਵੀ ਸ਼ਾਮਲ ਸੀ
ਪਿੰਡ ਵਾਸੀਆਂ ਨੇ ਲਾਸ਼ ਟਾਇਰ ਦੀ ਟਿਊਬ ਨਾਲ ਬੰਨ੍ਹ ਨਦੀ ਪਾਰ ਕਰਵਾਈ, ਜਾਂਚ ਦੇ ਆਦੇਸ਼
NEXT STORY