ਪ੍ਰਯਾਗਰਾਜ- ਇਲਾਹਾਬਾਦ ਹਾਈ ਕੋਰਟ ਨੇ ਇਕ ਮਾਮਲੇ ਵਿਚ ਕਿਹਾ ਹੈ ਕਿ ਸਰਕਾਰ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਦੇ ਮਾਮਲੇ ਵਿਚ ਮੁਆਵਜ਼ਾ ਦੇਣ ਲਈ ਜ਼ਿੰਮੇਵਾਰ ਹੈ। ਅਦਾਲਤ ਨੇ ਆਜ਼ਮਗੜ੍ਹ ਜ਼ਿਲ੍ਹੇ ਵਿਚ ਵਾਪਰੀ ਇਕ ਘਟਨਾ ਨਾਲ ਸਬੰਧਤ ਪਟੀਸ਼ਨ ’ਤੇ ਸੂਬਾ ਸਰਕਾਰ ਅਤੇ ਹੋਰਨਾਂ ਨੂੰ ਦੋ ਹਫ਼ਤਿਆਂ ਵਿਚ ਜਵਾਬ ਦਾਖ਼ਲ ਕਰਨ ਦਾ ਹੁਕਮ ਦਿੱਤਾ। ਆਜ਼ਮਗੜ੍ਹ ’ਚ ਨਕਲੀ ਸ਼ਰਾਬ ਪੀਣ ਨਾਲ 10 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਇਕ ਵਿਅਕਤੀ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ।
ਰਾਣੀ ਸੋਨਕਰ ਅਤੇ 10 ਹੋਰਾਂ ਵਲੋਂ ਦਾਇਰ ਇਕ ਰਿੱਟ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਜਸਟਿਸ ਸੂਰਿਆ ਪ੍ਰਕਾਸ਼ ਕੇਸਰਵਾਨੀ ਅਤੇ ਜਸਟਿਸ ਸੌਰਭ ਸ਼੍ਰੀਵਾਸਤਵ ਦੇ ਡਿਵੀਜ਼ਨ ਬੈਂਚ ਨੇ ਕਿਹਾ ਕਿ ਪਹਿਲੀ ਨਜ਼ਰ ਵਿਚ ਰਾਜ ਦਾ ਉੱਤਰ ਪ੍ਰਦੇਸ਼ ਆਬਕਾਰੀ ਐਕਟ ਤਹਿਤ ਸ਼ਰਾਬ ਦੇ ਨਿਰਮਾਣ ਅਤੇ ਵਿਕਰੀ ਦੇ ਨਿਯਮਾਂ ’ਤੇ ਪੂਰਾ ਕੰਟਰੋਲ ਹੈ। ਅਦਾਲਤ ਨੇ ਕਿਹਾ ਕਿ ਸੂਬਾ ਸਰਕਾਰ ‘ਮੁੱਖ ਮੰਤਰੀ ਕਿਸਾਨ ਅਤੇ ਸਰਵਹਿਤ ਬੀਮਾ ਯੋਜਨਾ’ ਤਹਿਤ ਕਿਸੇ ਉਸ ਵਿਅਕਤੀ ਦੇ ਵਾਰਸਾਂ ਨੂੰ ਇਕ ਮਿਥੀ ਰਕਮ ਦੇਣ ਲਈ ਜ਼ਿੰਮੇਵਾਰ ਹੈ ਜਿਸ ਦੀ ਜ਼ਹਿਰ ਆਦਿ ਕਾਰਨ ਮੌਤ ਹੋ ਗਈ ਹੋਵੇ ਜਾਂ ਵਿਅਕਤੀ ਸਥਾਈ ਤੌਰ ’ਤੇ ਅਪਾਹਜ ਹੋ ਗਿਆ ਹੋਵੇ। ਮਾਮਲੇ ਦੀ ਅਗਲੀ ਸੁਣਵਾਈ 19 ਸਤੰਬਰ ਨੂੰ ਹੋਵੇਗੀ।
ਬੇਟੀ ਨੂੰ ਨਾਜਾਇਜ਼ ਢੰਗ ਨਾਲ ਠੇਕਾ ਦੇਣ ਲਈ ਸਕਸੈਨਾ ਨੂੰ ਬਰਖ਼ਾਸਤ ਕਰਨ ਪ੍ਰਧਾਨ ਮੰਤਰੀ : ‘ਆਪ’
NEXT STORY