ਬਿਲਾਸਪੁਰ (ਏਜੰਸੀ)- ਹਿਮਾਚਲ ਪ੍ਰਦੇਸ਼ 'ਚ ਗੋਵਿੰਦ ਸਾਗਰ ਝੀਲ ਦੇ ਉੱਪਰ ਰਾਜ ਦਾ ਪਹਿਲਾ ਕੱਚ ਦੇ ਫਰਸ਼ ਵਾਲਾ ਪੁਲ ਬਣਾਇਆ ਜਾਵੇਗਾ। ਰਾਜ ਸਰਕਾਰ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ (ਐੱਨਆਈਟੀ), ਹਮੀਰਪੁਰ ਦੇ ਮਾਹਿਰਾਂ ਦੀ ਇਕ ਕਮੇਟੀ ਨੇ ਇਸ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪ੍ਰਾਜੈਕਟ ਨਾਲ ਸਬੰਧਤ ਸਾਰੇ ਜ਼ਰੂਰੀ ਮੁਲਾਂਕਣਾਂ ਨੂੰ ਪੂਰਾ ਕਰਨ ਤੋਂ ਬਾਅਦ, ਜ਼ਿਲ੍ਹਾ ਪ੍ਰਸ਼ਾਸਨ ਨੇ ਟੈਂਡਰ ਪ੍ਰਕਿਰਿਆ ਵੀ ਪੂਰੀ ਕਰ ਲਈ ਹੈ।
ਬਿਲਾਸਪੁਰ ਦੇ ਡਿਪਟੀ ਕਮਿਸ਼ਨਰ ਰਾਹੁਲ ਕੁਮਾਰ ਨੇ ਕਿਹਾ ਕਿ ਕੀਰਤਪੁਰ-ਮਨਾਲੀ ਚਾਰ-ਮਾਰਗੀ ਹਾਈਵੇਅ ਦੇ ਕਿਨਾਰੇ ਬਣਾਏ ਜਾਣ ਵਾਲੇ 'ਸਕਾਈ ਗਲਾਸ ਬ੍ਰਿਜ' ਨੂੰ ਰਾਜ ਸਰਕਾਰ ਦੀ ਪ੍ਰਵਾਨਗੀ ਮਿਲ ਗਈ ਹੈ। ਐੱਨਆਈਟੀ-ਹਮੀਰਪੁਰ ਦੇ ਮਾਹਿਰਾਂ ਨੇ ਸਾਈਟ ਦਾ ਦੌਰਾ ਕੀਤਾ, ਸੁਰੱਖਿਆ ਮਾਪਦੰਡਾਂ ਦਾ ਮੁਲਾਂਕਣ ਕੀਤਾ ਅਤੇ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ। ਅਧਿਕਾਰੀ ਨੇ ਕਿਹਾ ਕਿ ਗੋਵਿੰਦ ਸਾਗਰ ਝੀਲ 'ਤੇ ਮੰਡੀ ਭਰਾਰੀ ਪੁਲ ਦੇ ਨੇੜੇ ਬਣਨ ਵਾਲਾ ਕੱਚ ਦੇ ਫਰਸ਼ ਦਾ ਇਹ ਪੁਲ ਪ੍ਰਮੁੱਖ ਸੈਰ-ਸਪਾਟਾ ਸਥਾਨ ਬਣ ਸਕਦਾ ਹੈ।
ਉਨ੍ਹਾਂ ਕਿਹਾ ਕਿ ਪ੍ਰਾਜੈਕਟ ਲਈ ਟੈਂਡਰ ਪ੍ਰਕਿਰਿਆ ਪੂਰੀ ਹੋ ਗਈ ਹੈ ਅਤੇ ਨਿਰਮਾਣ ਦਾ ਠੇਕਾ ਜਲਦੀ ਹੀ ਦਿੱਤਾ ਜਾਵੇਗਾ। 'ਸਕਾਈ ਗਲਾਸ ਬ੍ਰਿਜ' ਦਾ ਫਰਸ਼ ਬਹੁਤ ਹੀ ਮਜ਼ਬੂਤ ਅਤੇ ਪਾਰਦਰਸ਼ੀ ਕੱਚ ਦਾ ਬਣਿਆ ਜਾਵੇਗਾ। ਸੈਲਾਨੀ ਇਸ 'ਤੇ ਤੁਰਦੇ ਹੋਏ ਝੀਲ, ਘਾਟੀ ਅਤੇ ਕੁਦਰਤੀ ਦ੍ਰਿਸ਼ਾਂ ਨੂੰ ਦੇਖ ਸਕਣਗੇ। ਅਧਿਕਾਰੀਆਂ ਨੇ ਕਿਹਾ ਕਿ ਕੱਚ ਦੇ ਫਰਸ਼ ਵਾਲਾ ਪ੍ਰਸਤਾਵਿਤ ਪੁਲ ਗੋਵਿੰਦ ਸਾਗਰ ਝੀਲ ਅਤੇ ਉਸ ਦੇ ਆਲੇ ਦੁਆਲੇ ਦੇ ਸੁੰਦਰ ਕੁਦਰਤੀ ਦ੍ਰਿਸ਼ਾਂ ਦੇ ਮੱਦੇਨਜ਼ਰ ਸੈਲਾਨੀਆਂ ਲਈ ਆਕਰਸ਼ਨ ਦਾ ਕੇਂਦਰ ਬਣ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਜਲੰਧਰ ਦੇ ਪਰਿਵਾਰ ਦੀ ਮਾਂ ਚਿੰਤਪੂਰਨੀ ਨੇ ਪੂਰੀ ਕੀਤੀ ਮਨੋਕਾਮਨਾ! ਚੜ੍ਹਾਇਆ 1.5 ਕਿਲੋ ਚਾਂਦੀ ਦਾ ਛਤਰ
NEXT STORY