ਨੈਸ਼ਨਲ ਡੈਸਕ : ਝਾਰਖੰਡ ਦੇ ਪਲਾਮੂ ਜ਼ਿਲ੍ਹੇ ਦੇ ਹੁਸੈਨਾਬਾਦ ਪੁਲਸ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਫੁੱਲਦੀਹਾ ਵਿੱਚ ਇੱਕ ਬੇਹੱਦ ਦਰਦਨਾਕ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਬੰਦ ਕਮਰੇ ਵਿੱਚ ਬਾਲੀ ਗਈ ਅੰਗੀਠੀ ਦੇ ਧੂੰਏਂ ਕਾਰਨ ਦਮ ਘੁੱਟਣ ਨਾਲ ਇੱਕ ਬਜ਼ੁਰਗ ਔਰਤ ਤੇ ਉਸਦੀ 15 ਸਾਲਾ ਪੋਤੀ ਦੀ ਮੌਤ ਹੋ ਗਈ।
ਪੁਲਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਮ੍ਰਿਤਕਾਂ ਦੀ ਪਛਾਣ ਮੁਲਾਰੋ ਕੁੰਵਰ (79) ਅਤੇ ਉਸਦੀ ਪੋਤੀ ਮਾਇਆ ਕੁਮਾਰੀ (15) ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਕਮਰਾ ਅੰਦਰੋਂ ਬੰਦ ਸੀ ਤੇ ਜਦੋਂ ਪਰਿਵਾਰਕ ਮੈਂਬਰਾਂ ਵੱਲੋਂ ਵਾਰ-ਵਾਰ ਬੁਲਾਉਣ 'ਤੇ ਕੋਈ ਜਵਾਬ ਨਾ ਮਿਲਿਆ, ਤਾਂ ਉਨ੍ਹਾਂ ਨੇ ਦਰਵਾਜ਼ਾ ਤੋੜ ਦਿੱਤਾ। ਦਰਵਾਜ਼ਾ ਟੁੱਟਣ 'ਤੇ ਦੇਖਿਆ ਕਿ ਕਮਰਾ ਪੂਰੀ ਤਰ੍ਹਾਂ ਧੂੰਏਂ ਨਾਲ ਭਰਿਆ ਹੋਇਆ ਸੀ ਅਤੇ ਅੰਗੀਠੀ ਜਲ ਰਹੀ ਸੀ। ਤਿੰਨੋਂ ਜਣੇ ਕਮਰੇ ਵਿੱਚ ਬੇਹੋਸ਼ ਪਾਏ ਗਏ ਸਨ।
ਇੱਕ ਔਰਤ ਦੀ ਹਾਲਤ ਨਾਜ਼ੁਕ ਇਸ ਘਟਨਾ ਵਿੱਚ ਮੁਲਾਰੋ ਦੀ 37 ਸਾਲਾ ਧੀ ਕਿਰਨ ਦੇਵੀ ਦੀ ਹਾਲਤ ਬੇਹੱਦ ਗੰਭੀਰ ਦੱਸੀ ਜਾ ਰਹੀ ਹੈ। ਉਸਨੂੰ ਇਲਾਜ ਲਈ ਮੇਦਿਨੀਰਾਏ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪਰਿਵਾਰ ਦਾ ਪੁੱਤਰ BSF ਵਿੱਚ ਤਾਇਨਾਤ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਬਜ਼ੁਰਗ ਔਰਤ ਦਾ ਪੁੱਤਰ ਸੀਮਾ ਸੁਰੱਖਿਆ ਬਲ (BSF) ਦਾ ਜਵਾਨ ਹੈ, ਜੋ ਇਸ ਸਮੇਂ ਤਾਮਿਲਨਾਡੂ ਵਿੱਚ ਆਪਣੀ ਸੇਵਾ ਨਿਭਾ ਰਿਹਾ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਹੁਸੈਨਾਬਾਦ ਉਪਮੰਡਲ ਹਸਪਤਾਲ ਭੇਜ ਦਿੱਤਾ ਗਿਆ ਹੈ ਅਤੇ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਬਾਰੇ ਨਿਸ਼ਚਿਤ ਤੌਰ 'ਤੇ ਕੁਝ ਕਿਹਾ ਜਾ ਸਕੇਗਾ।
2026 'ਚ ਪਵੇਗੀ ਮਹਿੰਗਾਈ ਦੀ ਦੋਹਰੀ ਮਾਰ, ਹੋ ਗਈ ਵੱਡੀ ਭਵਿੱਖਬਾਣੀ!
NEXT STORY