ਨਵੀਂ ਦਿੱਲੀ- ਕਿਸਾਨਾਂ ਦੇ ਪ੍ਰਦਰਸ਼ਨ ਨਾਲ ਜੁੜੀ 'ਟੂਲਕਿੱਟ' ਸੋਸ਼ਲ ਮੀਡੀਆ 'ਤੇ ਸਾਂਝੀ ਕਰਨ ਵਿਚ ਸ਼ਮੂਲੀਅਤ ਦੇ ਦੇਸ਼ ਹੇਠ ਦਿੱਲੀ ਪੁਲਸ ਦੇ ਸਾਈਬਰ ਸੈੱਲ ਨੇ ਇਕ 21 ਸਾਲਾ ਪੌਣ-ਪਾਣੀ ਵਰਕਰ ਦਿਸ਼ਾ ਰਵੀ ਨੂੰ ਬੈਂਗਲੁਰੂ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਰਵੀ ਨੂੰ ਐਤਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਅਤੇ ਕਿਹਾ ਕਿ ਭਾਰਤ ਸਰਕਾਰ ਵਿਰੁੱਧ ਵੱਡੇ ਪੱਧਰ 'ਤੇ ਸਾਜਿਸ਼ ਰਚਣ ਅਤੇ ਖ਼ਾਲਿਸਤਾਨੀ ਅੰਦੋਲਨ ਵਿਚ ਭੂਮਿਕਾ ਨੂੰ ਲੈ ਕੇ ਜਾਂਚ ਕਰਨ ਲਈ 7 ਦਿਨ ਦੀ ਹਿਰਾਸਤ ਦੀ ਜ਼ਰੂਰਤ ਹੈ।
ਇਹ ਵੀ ਪੜ੍ਹੋ : ਗ੍ਰੇਟਾ ਥਨਬਰਗ 'ਤੇ ਨਹੀਂ ਸਗੋਂ ਟੂਲਕਿੱਟ ਬਣਾਉਣ ਵਾਲਿਆਂ ਵਿਰੁੱਧ ਹੋਈ FIR, ਜਾਣੋ ਕੀ ਹੈ ਟੂਲਕਿੱਟ
ਪੁਲਸ ਨੇ ਲਗਾਏ ਇਹ ਇਲਜ਼ਾਮ
ਪੁਲਸ ਨੇ ਕੋਰਟ ਨੂੰ ਦੱਸਆ ਕਿ ਮੁਲਜ਼ਮ ਨੇ 3 ਫਰਵਰੀ ਨੂੰ ਟੂਲਕਿੱਟ ਨੂੰ ਸੰਪਾਦਿਤ ਕੀਤਾ ਸੀ। ਦਿੱਲੀ ਪੁਲਿਸ ਨੇ ਇਲਜ਼ਾਮ ਲਗਾਇਆ ਕਿ ਕਿ ਦਿਸ਼ਾ ਵੱਲੋਂ ਇੱਕ ਵੱਟਸਐਪ ਗਰੁੱਪ ਬਣਾਇਆ ਗਿਆ ਸੀ ਤਾਂ ਜੋ ਟੂਲਕਿੱਟ ਡਾਕਿਊਮੈਂਟ ਨੂੰ ਬਣਾਇਆ ਜਾ ਸਕੇ। ਦਿੱਲੀ ਪੁਲਿਸ ਨੇ ਆਪਣੇ ਇਲਜ਼ਾਮਾਂ 'ਚ ਅੱਗੇ ਕਿਹਾ ਕਿ ਦਿਸ਼ਾ ਰਵੀ ਤੇ ਉਸ ਦੇ ਸਾਥੀਆਂ ਨੇ ਖਾਲਿਸਤਾਨੀ ਪੱਖੀ 'ਪੋਇਟਿਕ ਜਸਟਿਸ ਫਾਉਂਡੇਸ਼ਨ' ਨਾਲ ਮਿਲ ਕੇ ਭਾਰਤ ਸਰਕਾਰ ਖਿਲਾਫ਼ ਗਲਤ ਭਾਵਨਾ ਫੈਲਾਉਣ ਦੀ ਕੋਸ਼ਿਸ਼ ਕੀਤੀ। ਇਹ ਟੂਲਕਿੱਟ ਓਹੀ ਹੈ ਜਿਸ ਨੂੰ ਸਵੀਡਨ ਦੀ ਮੰਨੀ-ਪ੍ਰਮੰਨੀ ਵਾਤਾਵਰਣ ਕਾਰਕੁਨ ਗਰੇਟਾ ਥਨਬਰਗ ਨੇ ਟਵਿੱਟਰ 'ਤੇ ਸ਼ੇਅਰ ਕਰਦੇ ਹੋਏ ਲਿਖਿਆ ਸੀ ਕਿ ''ਜੇ ਤੁਸੀਂ ਕਿਸਾਨਾਂ ਦੀ ਮਦਦ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਟੂਲਕਿੱਟ ਦੀ ਮਦਦ ਲੈ ਸਕਦੇ ਹੋ।''
ਇਹ ਵੀ ਪੜ੍ਹੋ : ਦਿੱਲੀ ਪੁਲਸ ਨੇ 'ਟੂਲਕਿੱਟ' ਬਣਾਉਣ ਵਾਲਿਆਂ ਦੇ ਸੰਬੰਧ 'ਚ ਗੂਗਲ ਤੋਂ ਮੰਗੀ ਜਾਣਕਾਰੀ
ਪੁਲਸ ਨੇ ਦਿਸ਼ਾ ਰਵੀ ਦਾ ਮੋਬਾਇਲ ਵੀ ਕੀਤਾ ਬਰਾਮਦ
ਦਿੱਲੀ ਪੁਲਿਸ ਨੇ ਚਾਰ ਫ਼ਰਵਰੀ ਦੀ ਆਪਣੀ ਪ੍ਰੈੱਸ ਕਾਨਫ਼ਰੰਸ ਵਿੱਚ ਕਿਹਾ ਸੀ ਕਿ ਇਹ ਟੂਲਕਿੱਟ ਖ਼ਾਲਿਸਤਾਨ ਪੱਖੀ ਪੋਇਟਿਕ ਜਸਟਿਸ ਫਾਊਂਡੇਸ਼ਨ ਨੇ ਬਣਾਈ ਹੈ। ਇਸ ਨੂੰ ਪਹਿਲਾਂ ਅਪਲੋਡ ਕੀਤਾ ਗਿਆ ਤੇ ਫਿਰ ਕੁਝ ਦਿਨਾਂ ਬਾਅਦ ਇਸ ਨੂੰ ਡਿਲੀਟ ਕਰ ਦਿੱਤਾ ਗਿਆ।"ਇਸ ਮਾਮਲੇ 'ਚ ਹੋਰ ਲੋਕ ਵੀ ਸ਼ਾਮਲ ਹਨ। ਪੁਲਸ ਨੇ ਰਵੀ ਦਾ ਮੋਬਾਇਲ ਫੋਨ ਵੀ ਬਰਾਮਦ ਕੀਤਾ ਹੈ। ਡਿਊਟੀ ਮੈਜਿਸਟਰੇਟ ਦੇਵ ਸਰੋਹਾ ਨੇ ਦਿੱਲੀ ਪੁਲਸ ਨੂੰ ਰਵੀ ਤੋਂ ਪੁੱਛ-ਗਿੱਛ ਲਈ 5 ਦਿਨਾਂ ਦੀ ਹਿਰਾਸਤ ਦੀ ਇਜਾਜ਼ਤ ਪ੍ਰਦਾਨ ਕੀਤੀ।
ਕੋਰਟ 'ਚ ਰੋਂਦੇ ਹੋਏ ਕਿਹਾ- ਸਿਰਫ਼ 2 ਲਾਈਨਾਂ ਸੰਪਾਦਿਕ ਕੀਤੀਆਂ ਸਨ
ਸੁਣਵਾਈ ਦੌਰਾਨ ਦਿਸ਼ਾ ਰਵੀ ਅਦਾਲਤ ਵਿਚ ਰੋ ਪਈ ਅਤੇ ਜੱਜ ਨੂੰ ਕਿਹਾ ਕਿ ਉਸ ਨੇ ਸਿਰਫ਼ 2 ਲਾਈਨਾਂ ਹੀ ਸੰਪਾਦਿਤ ਕੀਤੀਆਂ ਸਨ। ਉਹ ਕਿਸਾਨ ਅੰਦੋਲਨ ਦਾ ਸਮਰਥਨ ਕਰਨਾ ਚਾਹੁੰਦੀ ਸੀ।
ਮਹਾਰਾਸ਼ਟਰ ’ਚ ਭਿਆਨਕ ਸੜਕ ਹਾਦਸਾ, ਟਰੱਕ ਪਲਟਣ ਨਾਲ 16 ਮਜ਼ਦੂਰ ਮਰੇ
NEXT STORY