ਜੂਨਾਗੜ੍ਹ- ਗੁਜਰਾਤ ਦੇ ਜੂਨਾਗੜ੍ਹ ਸ਼ਹਿਰ 'ਚ ਸੋਮਵਾਰ ਦੁਪਹਿਰ ਇਕ ਦੋ ਮੰਜ਼ਿਲਾ ਖਸਤਾਹਾਲ ਇਮਾਰਤ ਢਹਿ ਗਈ, ਜਿਸ 'ਚ ਕਈ ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸ਼ਹਿਰ 'ਚ ਮੋਹਲੇਧਾਰ ਮੀਂਹ ਦੇ ਕੁਝ ਦਿਨਾਂ ਬਾਅਦ ਕਡਿਆਵਾੜ ਖੇਤਰ 'ਚ ਦੁਕਾਨਾਂ ਅਤੇ ਰਿਹਾਇਸ਼ੀ ਇਕਾਈਆਂ ਵਾਲੀ ਇਹ ਇਮਾਰਤ ਢਹਿ ਗਈ। ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ (NDRF) ਦੀਆਂ ਟੀਮਾਂ ਅਤੇ ਸਥਾਨਕ ਫਾਇਰ ਬ੍ਰਿਗੇਡ ਅਤੇ ਪੁਲਸ ਕਰਮੀਆਂ ਵਲੋਂ ਬਚਾਅ ਮੁਹਿੰਮ ਜਾਰੀ ਹੈ। ਉਨ੍ਹਾਂ ਨੇ ਦੱਸਿਆ ਕਿ ਮਲਬਾ ਹਟਾਉਣ ਲਈ ਬੁਲਡੋਜ਼ਰ ਵੀ ਲਾਏ ਗਏ ਹਨ ਅਤੇ ਘਟਨਾ ਵਾਲੀ ਥਾਂ 'ਤੇ ਐਂਬੂਲੈਂਸ ਨੂੰ ਵੀ ਤਿਆਰ ਰੱਖਿਆ ਗਿਆ ਹੈ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਪ੍ਰਸ਼ਾਸਨ, ਫਾਇਰ ਬ੍ਰਿਗੇਡ ਦੀ ਟੀਮ ਪਹੁੰਚ ਕੇ ਰਾਹਤ ਅਤੇ ਬਚਾਅ ਕੰਮ ਵਿਚ ਜੁੱਟ ਗਈ ਹੈ। ਮੇਅਰ ਗੀਤਾ ਬੇਨ ਮੁਤਾਬਕ ਮਲਬੇ ਵਿਚ 4 ਤੋਂ 5 ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ ਹੈ। ਓਧਰ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਇਮਾਰਤ ਕਾਫੀ ਪੁਰਾਣੀ ਹੈ। ਮੀਂਹ ਕਾਰਨ ਇਸ ਦੀ ਹਾਲਤ ਬਹੁਤ ਖ਼ਸਤਾ ਹੋ ਗਈ ਸੀ। ਇਸ ਦੇ ਆਲੇ-ਦੁਆਲੇ ਦੇ ਕਈ ਮਕਾਨ ਖ਼ਸਤਾਹਾਲ ਵਿਚ ਹਨ। ਪ੍ਰਸ਼ਾਸਨ ਨੂੰ ਛੇਤੀ ਹੀ ਇਨ੍ਹਾਂ ਨੂੰ ਢਾਹ ਦੇਣਾ ਚਾਹੀਦਾ ਹੈ, ਜਿਸ ਨਾਲ ਲੋਕਾਂ ਦੀ ਜਾਨ ਬਚਾਈ ਜਾ ਸਕੇ।
ਉੱਤਰਾਖੰਡ : ਸੀਤਾਪੁਰ 'ਚ ਬਰਸਾਤੀ ਨਾਲੇ 'ਚ ਫਸੇ ਸੈਲਾਨੀਆਂ ਨੂੰ ਕੱਢਿਆ ਗਿਆ ਸੁਰੱਖਿਅਤ
NEXT STORY