ਡੇਰਾਬੱਸੀ (ਵਿਕਰਮ ਜੀਤ) : ਇੱਥੇ ਐੱਸ. ਬੀ. ਪੀ. ਸੁਸਾਇਟੀ ’ਚ ਇਕ 23 ਸਾਲਾ ਕੁੜੀ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕੁੜੀ ਦਸਵੀਂ ਮੰਜ਼ਿਲ ਤੋਂ ਫਲੈਟ ਥੱਲੇ ਖੜ੍ਹੀ ਇਕ ਕਾਰ ’ਤੇ ਜਾ ਡਿੱਗੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਈ। ਗੰਭੀਰ ਹਾਲਤ ’ਚ ਕੁੜੀ ਨੂੰ ਡੇਰਾਬੱਸੀ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦੀ ਇਲਾਜ ਦੌਰਾਨ ਮੌਤ ਹੋ ਗਈ। ਸੁਸਾਇਟੀ ਨਿਵਾਸੀਆਂ ਨੇ ਦੱਸਿਆ ਕਿ ਕੁੜੀ ਹਾਲ ਹੀ ’ਚ ਆਪਣੇ ਪਰਿਵਾਰ ਨਾਲ ਰਹਿਣ ਆਈ ਸੀ।
ਗੁਆਂਢੀਆਂ ਨੇ ਦੱਸਿਆ ਕਿ ਕੁੜੀ ਆਪਣੀ ਮਾਂ ਤੇ ਦੋ ਹੋਰ ਭੈਣਾਂ ਨਾਲ ਫਲੈਟ ’ਚ ਰਹਿਣ ਆਈ ਸੀ। ਪੁਲਸ ਸਟੇਸ਼ਨ ਮੁਖੀ ਸੁਮਤ ਮੋਰ ਨੇ ਦੱਸਿਆ ਕਿ ਹਸਪਤਾਲ ਤੋਂ ਜਾਣਕਾਰੀ ਮਿਲਣ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੁੜੀ ਦੇ ਪਰਿਵਾਰ ਨਾਲ ਹਾਲੇ ਕੋਈ ਸੰਪਰਕ ਨਹੀਂ ਕੀਤਾ ਗਿਆ ਹੈ ਅਤੇ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਹਾਦਸਾ ਕਿਵੇਂ ਵਾਪਰਿਆ। ਮ੍ਰਿਤਕ ਕੁੜੀ ਦਾ ਨਾਂ ਤਰੁਣ ਪਾਤਰੀ ਦੱਸਿਆ ਜਾ ਰਿਹਾ ਹੈ।
ਸੁੱਤੀ ਪਈ ਮਹਿਲਾ 'ਤੇ ਤੇਲ ਛਿੜਕ ਕੇ ਲਗਾ ਦਿੱਤੀ ਅੱਗ! ਲੁਧਿਆਣਾ 'ਚ ਵਾਪਰੀ ਰੂਹ ਕੰਬਾਊ ਘਟਨਾ
NEXT STORY