ਮੁੰਬਈ (ਭਾਸ਼ਾ)- ਬੰਬਈ ਹਾਈ ਕੋਰਟ ਨੇ ਮੰਗਲਵਾਰ ਨੂੰ ਕੋਲਹਾਪੁਰ ਦੀਆਂ ਉਨ੍ਹਾਂ 2 ਭੈਣਾਂ (ਰੇਣੂਕਾ ਸ਼ਿੰਦੇ ਅਤੇ ਸੀਮਾ ਗਾਵਿਤ) ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕਰ ਦਿੱਤਾ, ਜਿਨ੍ਹਾਂ ਨੂੰ 1990 ਤੋਂ 1996 ਦਰਮਿਆਨ 14 ਬੱਚਿਆਂ ਨੂੰ ਅਗਵਾ ਕਰਨ ਅਤੇ ਇਨ੍ਹਾਂ ਵਿਚੋਂ 5 ਦੀ ਹੱਤਿਆ ਕਰਨ ਦੇ ਅਪਰਾਧ ਵਿਚ ਕੋਹਲਾਪੁਰ ਦੀ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਸੀ।
ਇਹ ਵੀ ਪੜ੍ਹੋ : PM ਮੋਦੀ ਦੀ ਸੁਰੱਖਿਆ ’ਚ ਕੁਤਾਹੀ ਦੀ ਜਾਂਚ ਕਰ ਰਹੀ ਜਸਟਿਸ ਇੰਦੂ ਮਲਹੋਤਰਾ ਨੂੰ ਮਿਲੀ ਧਮਕੀ
ਜਸਟਿਸ ਨਿਤਿਨ ਜਾਮਦਾਰ ਅਤੇ ਜਸਟਿਸ ਐੱਸ. ਵੀ. ਕੋਤਵਾਲ ਦੀ ਬੈਂਚ ਨੇ ਆਪਣੇ ਫੈਸਲੇ ਵਿਚ ਕਿਹਾ ਕਿ ਕੇਂਦਰ ਅਤੇ ਮਹਾਰਾਸ਼ਟਰ ਸਰਕਾਰ ਨੇ ਦੋਵਾਂ ਔਰਤਾਂ ਦੀ ਮੌਤ ਦੀ ਸਜ਼ਾ ’ਤੇ ਅਮਲ ਵਿਚ ਵਧੇਰੇ ਦੇਰੀ ਕੀਤੀ ਹੈ ਜਦਕਿ ਰਾਸ਼ਟਰਪਤੀ ਦੇ ਸਾਹਮਣੇ ਦਾਖਲ ਉਨ੍ਹਾਂ ਦੀ ਦਯਾ ਪਟੀਸ਼ਨ 2014 ਵਿਚ ਹੀ ਖਾਰਿਜ ਹੋ ਗਈ ਸੀ। ਬੈਂਚ ਨੇ ਕਿਹਾ ਕਿ ਅਜਿਹੀ ਦੇਰੀ ਫਰਜ਼ਾਂ ਦੀ ਜ਼ਿੰਮੇਵਾਰੀ ਨਿਭਾਉਣ ਦੇ ਮਾਮਲੇ ਵਿਚ ਕੇਂਦਰ ਅਤੇ ਸੂਬਾ ਸਰਕਾਰ ਦਾ ਢਿੱਲਾ ਵਤੀਰਾ ਉਜਾਗਰ ਕਰਦੀ ਹੈ ਅਤੇ ਇਸੇ ਕਾਰਨ ਦੋਸ਼ੀਆਂ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿਚ ਬਦਲਣੀ ਪਈ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਆਨਲਾਈਨ ਗੇਮਿੰਗ ’ਚ ਮਹਿਲਾ ਗੇਮਰਸ ਦੀ ਗਿਣਤੀ ’ਚ ਭਾਰੀ ਵਾਧਾ
NEXT STORY