ਹਲਦਵਾਨੀ (ਭਾਸ਼ਾ)- ਉੱਤਰਾਖੰਡ ਦੇ ਹਲਦਵਾਨੀ 'ਚ 21 ਸਾਲਾ ਇਕ ਕੁੜੀ ਨੇ ਵੀਰਵਾਰ ਨੂੰ ਇਕ ਸਮਾਰੋਹ 'ਚ ਭਗਵਾਨ ਕ੍ਰਿਸ਼ਨ ਦੀ ਮੂਰਤੀ ਨਾਲ ਵਿਆਹ ਰਚਾਇਆ। ਇਸ ਵਿਆਹ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ। ਭਗਵਾਨ ਕ੍ਰਿਸ਼ਨ ਨੂੰ ਵਰ ਵਜੋਂ ਪਾਉਣ ਲਈ ਪਿਛਲੇ 15 ਸਾਲਾਂ ਤੋਂ ਕਰਵਾਚੌਥ ਦਾ ਵਰਤ ਰੱਖ ਰਹੀ ਹਰਸ਼ਿਕਾ ਪੰਤ ਦੀ ਸਵੇਰੇ 10.30 ਵਜੇ ਬਾਰਾਤ ਆਈ। ਕੁਮਾਊਂਨੀ ਰੀਤੀ ਰਿਵਾਜ਼ ਅਨੁਸਾਰ ਭਗਵਾਨ ਕ੍ਰਿਸ਼ਨ ਦਾ ਦਰਵਾਜ਼ੇ 'ਤੇ ਸਵਾਗਤ ਕੀਤਾ ਗਿਆ, ਫਿਰ ਵਰਮਾਲਾ ਹੋਈ ਅਤੇ 7 ਫੇਰੇ ਹੋਏ। ਇੱਥੇ ਆਯੋਜਿਤ ਵਿਆਹ ਸਮਾਰੋਹ 'ਚ ਸ਼ਾਮਲ ਮਹਿਮਾਨਾਂ ਲਈ ਖਾਣ-ਪੀਣ ਤੋਂ ਲੈ ਕੇ ਹੋਰ ਵਿਵਸਥਾਵਾਂ ਵੀ ਕੀਤੀਆਂ ਗਈਆਂ ਸਨ। ਵਿਦਾਈ ਹੋਣ ਤੋਂ ਬਾਅਦ ਕੁੜੀ ਹਰਸ਼ਿਕਾ ਕਨ੍ਹਈਆ ਦੀ ਮੂਰਤੀ ਲੈ ਕੇ ਕਾਰ 'ਤੇ ਰਿਸ਼ਤੇਦਾਰ ਦੇ ਇੱਥੇ ਪਹੁੰਚੇ।
ਵਿਆਹ ਸਮਾਰੋਹ 'ਚ ਪਹੁੰਚੇ ਲੋਕਾਂ ਨੇ ਦਾਵਤ ਖਾਧੀ ਅਤੇ ਸ਼ਗੁਨ ਦਾ ਟਿੱਕਾ ਲਗਾ ਕੇ ਹਰਸ਼ਿਕਾ ਨੂੰ ਸੁਖੀ ਜੀਵਨ ਦਾ ਆਸ਼ੀਰਵਾਦ ਦਿੱਤਾ। ਰਸਮਾਂ ਦੌਰਾਨ ਹਰਸ਼ਿਕਾ ਨੇ ਵਰਿੰਦਾਵਨ ਤੋਂ ਲਿਆਂਦੀ ਗਈ ਸ਼੍ਰੀ ਕ੍ਰਿਸ਼ਨ ਦੀ ਮੂਰਤੀ ਨਾਲ 7 ਜਨਮਾਂ ਤੱਕ ਇਕੱਠੇ ਰਹਿਣ ਦੀਆਂ ਕਸਮਾਂ ਖਾਧੀਆਂ ਅਤੇ ਆਪਣੀ ਮਾਂਗ 'ਚ ਕਨ੍ਹਈਆ ਦੇ ਨਾਂ ਦਾ ਸਿੰਦੂਰ ਭਰਿਆ। 11 ਜੁਲਾਈ ਨੂੰ ਧੂਮਧਾਮ ਨਾਲ ਹੋਏ ਵਿਆਹ ਤੋਂ ਪਹਿਲੇ ਬੁੱਧਵਾਰ ਨੂੰ ਘਰ 'ਚ ਮੇਂਹਦੀ ਅਤੇ ਹਲਦੀ ਦਾ ਪ੍ਰੋਗਰਾਮ ਵੀ ਹੋਇਆ, ਜਿਸ 'ਚ ਸਾਰੇ ਰਿਸ਼ਤੇਦਾਰ ਅਤੇ ਨੇੜੇ-ਤੇੜੇ ਦੇ ਲੋਕ ਸ਼ਾਮਲ ਹੋਏ। ਹਰਸ਼ਿਕਾ ਦੇ ਪਿਤਾ ਪੂਰਨ ਚੰਦਰ ਪੰਤ ਨੇ ਕਿਹਾ ਕਿ ਧੀ ਦਾ ਭਗਵਾਨ ਕ੍ਰਿਸ਼ਨ ਨਾਲ ਵਿਆਹ ਕਰਵਾ ਦਿੱਤਾ ਹੈ ਅਤੇ ਹੁਣ ਭਗਵਾਨ ਕ੍ਰਿਸ਼ਨ ਉਨ੍ਹਾਂ ਦੇ ਜਵਾਈ ਹਨ। ਉਨ੍ਹਾਂ ਕਿਹਾ ਕਿ ਅੱਜ ਤੋਂ ਉਨ੍ਹਾਂ ਦੇ ਘਰ 'ਚ ਭਗਵਾਨ ਕ੍ਰਿਸ਼ਨ ਵਿਰਾਜਮਾਨ ਰਹਿਣਗੇ। 5ਵੀਂ ਜਮਾਤ ਤੱਕ ਪੜ੍ਹੀ ਹਰਸ਼ਿਕਾ ਦਿਵਿਆਂਗ ਹੈ ਅਤੇ ਉਸ ਦੇ ਸਰੀਰ ਦਾ ਹੇਠਲਾ ਹਿੱਸਾ ਕੰਮ ਨਹੀਂ ਕਰਦਾ। ਉਸ ਨੂੰ ਆਪਣੇ ਰੋਜ਼ਾਨਾ ਕੰਮਾਂ ਲਈ ਵੀ ਦੂਜਿਆਂ 'ਤੇ ਨਿਰਭਰ ਰਹਿਣਾ ਪੈਂਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੰਗਨਾ ਰਣੌਤ ਦੇ ਭਰਾ ਦਾ ਹੋਇਆ ਸਿੰਪਲ ਹਿਮਾਚਲੀ ਵਿਆਹ, ਅਦਾਕਾਰਾ ਨੇ ਤਸਵੀਰਾਂ ਕੀਤੀਆਂ ਸ਼ੇਅਰ
NEXT STORY