ਚੰਡੀਗੜ੍ਹ/ਹਰਿਆਣਾ— ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਹਾ ਕਿ ਹਰਿਆਣਾ ਦੇ ਖਿਡਾਰੀਆਂ ਦੇ ਤਮਗਿਆਂ ਦੀ ਗਿਣਤੀ ਵੇਖ ਕੇ ਦੂਜੇ ਪ੍ਰਦੇਸ਼ ਵੀ ਹਰਿਆਣਾ ’ਤੇ ਰਿਸਰਚ ਕਰ ਰਹੇ ਹਨ। ਇਸੇ ਮਾਡਲ ਨੂੰ ਸਮਝਣ ਲਈ ਗੁਜਰਾਤ ਦੀ ਇਕ ਟੀਮ ਹਰਿਆਣਾ ਵਿਚ 15 ਦਿਨ ਦੇ ਦੌਰ ’ਤੇ ਆ ਰਹੀ ਹੈ, ਜੋ ਸਿਰਫ ਇਹ ਰਿਸਰਚ ਕਰੇਗੀ ਕਿ ਸਾਡੇ ਪ੍ਰਦੇਸ਼ ਵਿਚ ਇੰਨੇ ਮੈਡਲ ਕਿਵੇਂ ਆਉਂਦੇ ਹਨ। ਹਰਿਆਣਾ ਦਾ ਖੇਡ ਮਾਡਲ ਅੱਜ ਪੂਰੇ ਦੇਸ਼ ਵਿਚ ਮਿਸਾਲ ਬਣ ਰਿਹਾ ਹੈ। ਮੁੱਖ ਮੰਤਰੀ ਐਤਵਾਰ ਨੂੰ ਝੱਜਰ ਜ਼ਿਲ੍ਹੇ ’ਚ ਓਲਪਿੰਕ ਮੈਡਲਿਸਟ ਪਹਿਲਵਾਨ ਬਜਰੰਗ ਪੂਨੀਆ ਦੇ ਸਨਮਾਨ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨ।
ਸਮਾਰੋਹ ਵਿਚ ਮੁੱਖ ਮੰਤਰੀ ਸਮੇਤ ਭਾਜਪਾ ਪ੍ਰਦੇਸ਼ ਪ੍ਰਧਾਨ ਓਮ ਪ੍ਰਕਾਸ਼ ਧਨਖੜ, ਖੇਡ ਮੰਤਰੀ ਸੰਦੀਪ ਸਿੰਘ, ਰੋਹਤਕ ਲੋਕ ਸਭਾ ਖੇਤਰ ਤੋਂ ਸੰਸਦ ਮੈਂਬਰ ਡਾ. ਅਰਵਿੰਦ ਸ਼ਰਮਾ, ਗੋਂਡਾ ਤੋਂ ਸੰਸਦ ਮੈਂਬਰ ਅਤੇ ਕੁਸ਼ਤੀ ਸੰਘ ਦੇ ਪ੍ਰਧਾਨ ਬਿ੍ਰਜ ਭੂਸ਼ਣ ਨੇ ਪਹਿਲਵਾਨ ਬਜਰੰਗ ਪੂਨੀਆ ਦਾ ਸਨਮਾਨ ਕੀਤਾ। ਪਹਿਲਵਾਨ ਬਜਰੰਗ ਪੂਨੀਆ ਹਰਿਆਣਾ ਸਰਕਾਰ ਅਤੇ ਪਿੰਡ ਵਾਲਿਆਂ ਤੋਂ ਸਨਮਾਨ ਪ੍ਰਾਪਤ ਕਰ ਕੇ ਖੁਸ਼ ਹੋਏ। ਸਨਮਾਨ ਸਮਾਰੋਹ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਪਹਿਲਵਾਨ ਬਜਰੰਗ ਪੂਨੀਆ ਨੇ ਪੂਰੀ ਦੁਨੀਆ ਅਤੇ ਹਰਿਆਣਾ ਦਾ ਨਾਂ ਰੌਸ਼ਨ ਕੀਤਾ ਹੈ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਮੌਜੂਦਾ ਸਰਕਾਰ ਖੇਡ ਅਤੇ ਖਿਡਾਰੀਆਂ ਨੂੰ ਅੱਗੇ ਲਿਆਉਣ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਹਾਲ ਹੀ ’ਚ ਸੰਪੰਨ ਹੋਈਆਂ ਟੋਕੀਓ ਓਲਪਿੰਕ ’ਚ ਹਰਿਆਣਾ ਦੇ ਜੇਤੂ ਖਿਡਾਰੀਆਂ ਨੂੰ ਸਰਕਾਰ ਵਲੋਂ ਪੂਰਾ ਮਾਣ-ਸਨਮਾਨ ਦਿੱਤਾ ਜਾ ਰਿਹਾ ਹੈ। ਓਲਪਿੰਕ ’ਚ ਸੋਨ ਤਮਗਾ ਜੇਤੂ ਨੂੰ 6 ਕਰੋੜ, ਚਾਂਦੀ ਤਮਗਾ ਜੇਤੂ ਨੂੰ 4 ਕਰੋੜ ਅਤੇ ਕਾਂਸੀ ਤਮਗਾ ਜੇਤੂ ਖਿਡਾਰੀ ਨੂੰ ਢਾਈ ਕਰੋੜ ਰੁਪਏ ਦੀ ਸਨਮਾਨ ਰਾਸ਼ੀ ਨਾਲ ਨਵਾਜਿਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਹਰਿਆਣਾ ਦੀ ਨਵੀਂ ਖੇਡ ਨੀਤੀ ਤਹਿਤ ਖੇਡ ਮਾਡਲ ਹੁਣ ਪੂਰੇ ਦੇਸ਼ ’ਚ ਇਕ ਉਦਾਹਰਣ ਬਣ ਕੇ ਪੇਸ਼ ਹੋ ਰਿਹਾ ਹੈ।
ਹਿਮਾਚਲ ’ਚ 100 ਕਰੋੜ ਦੀ ਲਾਗਤ ਨਾਲ ਬਣੇਗੀ ਫਿਲਮ ਸਿਟੀ, 15 ਹਜ਼ਾਰ ਲੋਕਾਂ ਨੂੰ ਮਿਲੇਗਾ ਰੁਜ਼ਗਾਰ
NEXT STORY