ਹਿਸਾਰ- ਅਗਨੀਵੀਰਾਂ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅਗਨੀਵੀਰਾਂ ਨੂੰ ਪੁਲਸ ਭਰਤੀ 'ਚ 10 ਫ਼ੀਸਦੀ ਰਾਖਵਾਂਕਰਨ ਦਿੱਤਾ ਜਾਵੇਗਾ। ਹਰਿਆਣਾ ਸਰਕਾਰ ਨੇ ਅਗਨੀਵੀਰ ਲਈ ਕਾਂਸਟੇਬਲ, ਮਾਈਨਿੰਗ ਗਾਰਡ, ਫਾਰੈਸਟ ਗਾਰਡ, ਜੇਲ ਵਾਰਡਨ ਅਤੇ ਵਿਸ਼ੇਸ਼ ਪੁਲਸ ਅਧਿਕਾਰੀ ਦੇ ਅਹੁਦਿਆਂ 'ਤੇ 10 ਫੀਸਦੀ ਰਾਖਵਾਂਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਉਮਰ ਹੱਦ ਵਿਚ ਛੋਟ ਵਰਗੀਆਂ ਰਿਆਇਤਾਂ ਦਾ ਵੀ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ- ਕਿਸਾਨਾਂ ਦੀ ਹਰਿਆਣਾ ਪੁਲਸ ਨਾਲ ਬਣੀ ਸਹਿਮਤੀ, ਡਿਟੇਨ ਕੀਤੇ ਆਗੂ ਹੋਏ ਰਿਹਾਅ
ਮੁੱਖ ਮੰਤਰੀ ਨਾਇਬ ਨੇ ਕੀ ਕਿਹਾ?
ਇੱਥੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਦੱਸਿਆ ਕਿ ਅਸੀਂ ਇਹ ਵਿਵਸਥਾ ਕੀਤੀ ਹੈ ਕਿ ਸੂਬਾ ਸਰਕਾਰ ਵੱਲੋਂ ਕਾਂਸਟੇਬਲ, ਮਾਈਨਿੰਗ ਗਾਰਡ, ਫਾਰੈਸਟ ਗਾਰਡ, ਜੇਲ੍ਹ ਵਾਰਡਨ ਅਤੇ ਵਿਸ਼ੇਸ਼ ਪੁਲਸ ਅਧਿਕਾਰੀ ਦੀਆਂ ਅਸਾਮੀਆਂ ਲਈ ਸਿੱਧੀ ਭਰਤੀ ਵਿਚ ਅਗਨੀਵੀਰਾਂ ਲਈ 10 ਫੀਸਦੀ ਰਾਖਵਾਂਕਰਨ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਗਰੁੱਪ ਸੀ ਅਤੇ ਡੀ ਦੀਆਂ ਅਸਾਮੀਆਂ ਲਈ ਵੀ ਉਮਰ ਹੱਦ ਵਿਚ ਤਿੰਨ ਸਾਲ ਦੀ ਛੋਟ ਦਿੱਤੀ ਜਾਵੇਗੀ।ਹਾਲਾਂਕਿ ਅਗਨੀਵੀਰਾਂ ਦੇ ਪਹਿਲੇ ਬੈਚ ਵਿਚ ਉਮਰ ਹੱਦ ਵਿਚ ਇਹ ਛੋਟ 5 ਸਾਲ ਹੋਵੇਗੀ। ਉੱਥੇ ਹੀ ਜੋ ਅਗਨੀਵੀਰ 4 ਸਾਲ ਬਾਅਦ ਖ਼ੁਦ ਕੰਮ ਕਰਨਾ ਸ਼ੁਰੂ ਕਰਨਾ ਚਾਹੇਗਾ, ਉਸ ਨੂੰ ਕੰਮ ਕਰਨ ਲਈ ਸਰਕਾਰ 5 ਲੱਖ ਤੱਕ ਬਿਨਾਂ ਵਿਆਜ਼ ਕਰਜ਼ ਦੇਵੇਗੀ।
ਇਹ ਵੀ ਪੜ੍ਹੋ- ਮਾਨਸੂਨ ਹੁਣ ਫੜੇਗਾ ਰਫ਼ਤਾਰ, ਜਾਣੋ ਮੌਸਮ ਵਿਭਾਗ ਦੀ ਤਾਜ਼ਾ ਅਪਡੇਟ
CISF, BSF, CRPF 'ਚ ਵੀ ਹੋ ਚੁੱਕਾ ਹੈ ਰਾਖਵਾਂਕਰਨ ਦਾ ਐਲਾਨ
ਦੱਸ ਦੇਈਏ ਕਿ ਹੁਣ ਤੱਕ ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF), ਸੀਮਾ ਸੁਰੱਖਿਆ ਬਲ (BSF), ਕੇਂਦਰੀ ਰਿਜ਼ਰਵ ਪੁਲਸ ਬਲ (CRPF) ਅਤੇ ਸਸ਼ਤਰ ਸੀਮਾ ਬਲ (SSB) ਦੇ ਮੁਖੀਆਂ ਨੇ ਸਾਬਕਾ ਅਗਨੀਵੀਰਾਂ ਲਈ ਰਾਖਵੇਂਕਰਨ ਦਾ ਐਲਾਨ ਕੀਤਾ ਹੈ। ਸਾਬਕਾ ਅਗਨੀਵੀਰਾਂ ਨੂੰ ਅਰਧ ਸੈਨਿਕ ਬਲਾਂ ਵਿਚ 10 ਫ਼ੀਸਦੀ ਰਾਖਵਾਂਕਰਨ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੂੰ ਉਮਰ ਹੱਦ ਅਤੇ ਸਰੀਰਕ ਟੈਸਟ ਤੋਂ ਵੀ ਛੋਟ ਮਿਲੇਗੀ।
ਅਗਨੀਪਥ ਸਕੀਮ ਕੀ ਹੈ?
ਸਰਕਾਰ ਨੇ ਜੂਨ 2022 'ਚ ਅਗਨੀਪਥ ਯੋਜਨਾ ਲਿਆਂਦੀ ਸੀ। ਇਹ ਨੌਜਵਾਨਾਂ ਨੂੰ ਰੱਖਿਆ ਨਾਲ ਜੋੜਨ ਲਈ ਇਕ ਛੋਟੀ ਮਿਆਦ ਦੀ ਯੋਜਨਾ ਹੈ। ਆਰਮੀ, ਏਅਰ ਫੋਰਸ ਅਤੇ ਜਲ ਸੈਨਾ ਦੀ ਸਕੀਮ ਤਹਿਤ ਭਰਤੀ ਕੀਤੇ ਗਏ ਸਿਪਾਹੀਆਂ ਨੂੰ ਨਾਮ ਦਿੱਤਾ ਗਿਆ ਸੀ-ਅਗਨੀਵੀਰ। ਇਸ ਵਿਚ ਸਿਪਾਹੀਆਂ ਨੂੰ ਚਾਰ ਸਾਲ ਲਈ ਭਰਤੀ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਅਗਲੇ ਚਾਰ ਸਾਲਾਂ ਲਈ ਵਾਧਾ ਵੀ ਮਿਲ ਸਕਦਾ ਹੈ। ਸੇਵਾ ਪੂਰੀ ਹੋਣ 'ਤੇ 25 ਫੀਸਦੀ ਅਗਨੀਵੀਰਾਂ ਨੂੰ ਰੈਗੂਲਰ ਫੌਜ 'ਚ ਭਰਤੀ ਕੀਤਾ ਜਾਵੇਗਾ, ਜਦਕਿ ਬਾਕੀ 75 ਫੀਸਦੀ ਨੂੰ ਵੱਡੀ ਰਕਮ ਦੇ ਨਾਲ ਸਕਿੱਲ ਸਰਟੀਫਿਕੇਟ ਦਿੱਤਾ ਜਾਵੇਗਾ ਤਾਂ ਜੋ ਉਹ ਆਪਣੀ ਯੋਗਤਾ ਅਨੁਸਾਰ ਨਵਾਂ ਕੰਮ ਲੱਭ ਸਕਣ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੁਣ ਇਸ ਸੂਬੇ 'ਚ ਸ਼ੁਰੂ ਹੋਵੇਗੀ 'ਲਾਡਲਾ ਭਾਈ ਸਕੀਮ', ਨੌਜਵਾਨਾਂ ਨੂੰ ਮਿਲੇਗਾ ਫਾਇਦਾ
NEXT STORY