ਜੀਂਦ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਐਤਵਾਰ ਨੂੰ ਜੀਂਦ ਜ਼ਿਲ੍ਹੇ ਨੂੰ 33 ਪ੍ਰਾਜੈਕਟਾਂ ਦੀ ਸੌਗਾਤ ਦਿੱਤੀ। ਖੱਟੜ ਨੇ ਚੰਡੀਗੜ੍ਹ ਹੈੱਡ ਕੁਆਰਟਰ ਤੋਂ ਵੀਡੀਓ ਕਾਨਫਰੰਸ ਰਾਹੀਂ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਵਿਕਾਸ ਪ੍ਰਾਜੈਕਟਾ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ।
ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਦੇ ਕਈ ਸੀਨੀਅਰ ਅਧਿਕਾਰੀ ਅਤੇ ਭਾਜਪਾ ਅਤੇ ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ.) ਦੇ ਅਹੁਦਾ ਅਧਿਕਾਰੀ ਵੀ ਹਾਜ਼ਰ ਰਹੇ। ਇਨ੍ਹਾਂ ਵਿਕਾਸ ਪ੍ਰਾਜੈਕਟਾਂ 'ਤੇ 146 ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਹੈ। ਵਿਧਾਇਕ ਡਾ. ਕ੍ਰਿਸ਼ਨ ਲਾਲ ਮਿਢਾ ਨੇ ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹਰਿਆਣਾ ਦਾ ਵਿਕਾਸ ਕਰਨਾ ਮੁੱਖ ਮੰਤਰੀ ਦੀ ਪਹਿਲ ਹੈ, ਇਸੇ ਸੋਚ ਦੇ ਅਨੁਰੂਪ ਮੁੱਖ ਮੰਤਰੀ ਪ੍ਰਦੇਸ਼ ਦੇ ਹਰ ਹਲਕੇ ਦਾ ਬਰਾਬਰ ਵਿਕਾਸ ਕਰ ਰਹੇ ਹਨ।
UP 'ਚ ਮੁਸਲਿਮ ਮੁੰਡੇ ਦੀ ਕੁੱਟਮਾਰ 'ਤੇ ਰਾਊਤ ਨੇ ਪੁੱਛਿਆ, 'ਇਹ ਕਿਸ ਤਰ੍ਹਾਂ ਦਾ ਰਾਮ ਰਾਜ ਹੈ'
NEXT STORY