ਕੈਥਲ- ਹਰਿਆਣਾ ਵਿਚ ਜੂਨ ਮਹੀਨੇ ਵਿਚ ਗਰਮੀ ਹੁਣ ਭਿਆਨਕ ਰੂਪ ਧਾਰਨ ਕਰ ਗਈ ਹੈ। ਲਗਾਤਾਰ ਚਾਰ ਦਿਨਾਂ ਤੋਂ ਭਿਆਨਕ ਲੂ ਚੱਲ ਰਹੀ ਹੈ, ਜਿਸ ਦੀ ਵਜ੍ਹਾ ਤੋਂ ਹਰ ਕੋਈ ਬੇਹਾਲ ਹੈ। ਇਨਸਾਨ ਹੀ ਨਹੀਂ ਮਸ਼ੀਨਾਂ ਦਾ ਵੀ ਹਾਲ ਬੇਹਾਲ ਹੈ। ਦਿਨ ਦਾ ਔਸਤ ਤਾਪਮਾਨ 40 ਤੋਂ 44 ਡਿਗਰੀ ਤੱਕ ਪਹੁੰਚ ਗਿਆ ਹੈ। ਅਜਿਹੇ ਵਿਚ ਪੈਟਰੋਲ ਪੰਪ ਮਾਲਿਕ ਵੀ ਭਿਆਨਕ ਗਰਮੀ ਦੀ ਮਾਰ ਝੱਲ ਰਹੇ ਹਨ, ਜਿਸ ਦੇ ਚੱਲਦੇ ਪੈਟਰੋਲ ਵਾਲੀਆਂ ਮਸ਼ੀਨਾਂ ਗਰਮ ਹੋ ਕੇ ਬੰਦ ਹੋਣ ਦੀ ਨੌਬਤ ਆ ਗਈ ਹੈ। ਗਰਮੀ ਦੀ ਵਜ੍ਹਾ ਤੋ ਮਸ਼ੀਨਾਂ ਦੀ ਮੋਟਰ ਗਰਮ ਹੋ ਜਾਂਦੀ ਹੈ, ਜਿਸ ਕਾਰਨ ਵਾਰ-ਵਾਰ ਤੇਲ ਪਾਉਣ ਵਿਚ ਮੁਸ਼ਕਲ ਪੇਸ਼ ਆ ਰਹੀ ਹੈ।
ਅਜਿਹੇ ਵਿਚ ਪੰਪ ਮਾਲਿਕ ਮਸ਼ੀਨ ਦੀ ਮੋਟਰ ਦੇ ਉਪਰ ਗਿੱਲੀ ਬੋਰੀ ਅਤੇ ਬਰਫ ਰੱਖ ਕੇ ਤੇਲ ਪਾ ਰਹੇ ਹਨ। ਇਹ ਮੁਸ਼ਕਲ ਲੱਗਭਗ ਸਾਰੇ ਪੰਪਾਂ 'ਤੇ ਆ ਰਹੀ ਹੈ, ਜਿਸ ਦੀ ਵਜ੍ਹਾ ਤੋਂ ਮਸ਼ੀਨ ਠੰਡਾ ਰੱਖਣ ਲਈ ਬਰਫ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਇਸ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪੰਪ 'ਤੇ ਕੰਮ ਕਰਨ ਵਾਲੇ ਕਰਮਚਾਰੀ ਨੇ ਦੱਸਿਆ ਕਿ ਗਰਮੀ ਦੀ ਵਜ੍ਹਾ ਤੋਂ ਮਸ਼ੀਨ ਦੀ ਮੋਟਰ ਕੰਮ ਛੱਡ ਦਿੰਦੀ ਹੈ। ਅਜਿਹੇ ਵਿਚ ਗਿੱਲੀ ਬੋਰੀ ਅਤੇ ਬਰਫ ਰੱਖ ਕੇ ਤੇਲ ਪਾਉਣਾ ਪੈਂਦਾ ਹੈ। ਇਹ ਮੁਸ਼ਕਲ ਲੱਗਭਗ ਸਾਰੇ ਪੰਪਾਂ 'ਤੇ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਆ ਰਹੀ ਹੈ।
ਰਾਜਾ ਕਤਲਕਾਂਡ 'ਚ ਨਵਾਂ ਮੋੜ : ਰਾਜ ਕੁਸ਼ਵਾਹਾ ਨਾਲ ਸੋਨਮ ਦੀ ਤਸਵੀਰ ਆਈ ਸਾਹਮਣੇ
NEXT STORY