ਨੈਸ਼ਨਲ ਡੈਸਕ- ਇੰਦੌਰ ਦੇ ਬਹੁ-ਚਰਚਿਤ ਰਾਜਾ ਕਤਲ ਕੇਸ 'ਚ ਇਕ ਨਵਾਂ ਅਤੇ ਸਨਸਨੀਖੇਜ਼ ਮੋੜ ਆਇਆ ਹੈ। ਮੁੱਖ ਦੋਸ਼ੀ ਸੋਨਮ ਰਘੂਵੰਸ਼ੀ ਅਤੇ ਉਸ ਦੇ ਪ੍ਰੇਮੀ ਰਾਜ ਕੁਸ਼ਵਾਹਾ ਦੀ ਇਕ ਤਸਵੀਰ ਸਾਹਮਣੇ ਆਈ ਹੈ ਜੋ ਦੋਵਾਂ ਵਿਚਕਾਰ ਡੂੰਘੇ ਰਿਸ਼ਤੇ ਵੱਲ ਇਸ਼ਾਰਾ ਕਰ ਰਹੀ ਹੈ। ਇਹ ਤਸਵੀਰ ਪੁਲਸ ਲਈ ਇਕ ਮਹੱਤਵਪੂਰਨ ਸਬੂਤ ਸਾਬਿਤ ਹੋਈ ਹੈ, ਖਾਸ ਕਰਕੇ ਜਦੋਂ ਰਾਜ ਦੇ ਦੋਸਤ ਅਤੇ ਜਾਣਕਾਰ ਹੁਣ ਤੱਕ ਦਾਅਵਾ ਕਰ ਰਹੇ ਸਨ ਕਿ ਰਾਜ ਸੋਨਮ ਨੂੰ 'ਦੀਦੀ' ਕਹਿੰਦਾ ਸੀ।
ਇਹ ਵੀ ਪੜ੍ਹੋ : ਹੁਣ Instagram ਦੀ ਤਰ੍ਹਾਂ ਕੰਮ ਕਰੇਗਾ WhatsApp, ਆ ਰਿਹਾ ਹੈ ਕਮਾਲ ਦਾ ਫੀਚਰ
ਵਿਆਹ ਤੋਂ ਪਹਿਲਾਂ ਦੀ ਹੈ ਇਹ ਤਸਵੀਰ
ਇਹ ਤਸਵੀਰ ਸੋਨਮ ਦੇ ਵਿਆਹ ਤੋਂ ਪਹਿਲਾਂ ਦੀ ਹੈ। ਤਸਵੀਰ ਵਿਚ ਦੋਵੇਂ ਨਾਲ ਕਿਸੇ ਕੁਰਸੀ 'ਤੇ ਬੈਠੇ ਨਜ਼ਰ ਆ ਰਹੇ ਹਨ। ਤਸਵੀਰ 'ਚ ਸੋਨਮ ਅਤੇ ਰਾਜ ਖੁਸ਼ ਨਜ਼ਰ ਆ ਰਹੇ ਹਨ। ਮੇਘਾਲਿਆ ਪੁਲਸ ਅਤੇ ਇੰਦੌਰ ਕ੍ਰਾਈਮ ਬ੍ਰਾਂਚ ਦੀ ਸਾਂਝੀ ਜਾਂਚ ਤੋਂ ਪਹਿਲਾਂ ਹੀ ਪਤਾ ਚੱਲ ਚੁੱਕਾ ਹੈ ਕਿ ਸੋਨਮ ਅਤੇ ਰਾਜ ਨੇ ਕਤਲ ਤੋਂ ਕੁਝ ਦਿਨ ਪਹਿਲਾਂ ਇੰਦੌਰ 'ਚ ਇਕ ਕਿਰਾਏ ਦੇ ਫਲੈਟ 'ਚ ਇਕੱਠੇ ਸਮਾਂ ਬਿਤਾਇਆ ਸੀ।
ਇਹ ਵੀ ਪੜ੍ਹੋ : Heatwave ਜਾਂ ਕੁਝ ਹੋਰ! ਬੋਹੜ ਦੇ ਦਰੱਖਤ ਹੇਠਾਂ ਮਰੇ ਮਿਲੇ ਸੈਂਕੜੇ ਚਮਗਿੱਦੜ
ਸੋਨਮ ਦੇ ਪਰਿਵਾਰ ਨੇ ਜਲਦਬਾਜ਼ੀ
ਸੋਨਮ ਤੇ ਰਾਜ ਦਾ ਪਹਿਲਾਂ ਤੋਂ ਅਫੇਅਰ ਸੀ। ਕੁਝ ਥਾਵਾਂ 'ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੋਨਮ ਤੇ ਰਾਜ ਦੇ ਰਿਸ਼ਤੇ ਦੀ ਜਾਣਕਾਰੀ ਸੋਨਮ ਦੇ ਪਰਿਵਾਰ ਨੂੰ ਸੀ। ਇਸ ਲਈ ਉਨ੍ਹਾਂ ਨੇ ਸੋਨਮ ਅਤੇ ਰਾਜਾ ਦਾ ਵਿਆਹ ਜਲਦੀ ਕਰਵਾਇਆ ਸੀ। ਫਿਰ ਹਨੀਮੂਨ ਮਨਾਉਣ ਦੋਵੇਂ ਮੇਘਾਲਿਆ ਗਏ ਅਤੇ ਲਾਪਤਾ ਹੋ ਗਏ। ਕਈ ਦਿਨਾਂ ਦੀ ਭਾਲ ਤੋਂ ਬਾਅਦ ਰਾਜਾ ਰਘੂਵੰਸ਼ੀ ਦੀ ਲਾਸ਼ ਮਿਲੀ ਸੀ। ਰਾਜਾ ਦੀ ਲਾਸ਼ ਮਿਲਣ ਤੋਂ ਬਾਅਦ ਵੀ ਸੋਨਮ ਕਈ ਦਿਨਾਂ ਤੱਕ ਲਾਪਤਾ ਰਹੀ। ਬਾਅਦ 'ਚ ਉਸ ਨੇ ਗਾਜੀਪੁਰ 'ਚ ਸਰੰਡਰ ਕੀਤਾ।
ਇਹ ਵੀ ਪੜ੍ਹੋ : ਭਿਆਨਕ ਗਰਮੀ ਤੋਂ ਮਿਲੇਗੀ ਰਾਹਤ, ਮੌਸਮ ਵਿਭਾਗ ਵਲੋਂ ਭਾਰੀ ਮੀਂਹ ਦਾ ਅਲਰਟ ਜਾਰੀ
ਸੋਨਮ ਨੇ ਕਬੂਲਿਆ ਸੱਚ
ਮੇਘਾਲਿਆ ਪੁਲਸ ਨੇ ਇਸ ਮਾਮਲੇ ਦੀ ਜਾਂਚ ਦੌਰਾਨ ਇਕ ਫੈਸਲਾਕੁੰਨ ਕਦਮ ਚੁੱਕਿਆ। ਉਨ੍ਹਾਂ ਨੇ ਮੁੱਖ ਦੋਸ਼ੀ ਸੋਨਮ ਰਘੂਵੰਸ਼ੀ ਅਤੇ ਉਸ ਦੇ ਪ੍ਰੇਮੀ ਰਾਜ ਕੁਸ਼ਵਾਹਾ ਨੂੰ ਆਹਮੋ-ਸਾਹਮਣੇ ਲਿਆਂਦਾ। ਇਸ ਦੌਰਾਨ ਪੁਲਸ ਕੋਲ ਉਪਲਬਧ ਠੋਸ ਸਬੂਤਾਂ ਅਤੇ ਤਿੱਖੇ ਸਵਾਲਾਂ ਦੇ ਦਬਾਅ ਹੇਠ ਸੋਨਮ ਆਖਰਕਾਰ ਟੁੱਟ ਗਈ। ਇਨ੍ਹਾਂ ਸਬੂਤਾਂ ਤੋਂ ਬਾਅਦ ਸੋਨਮ ਰਘੂਵੰਸ਼ੀ ਨੇ ਅੰਤ 'ਚ ਐੱਸਆਈਟੀ (ਵਿਸ਼ੇਸ਼ ਜਾਂਚ ਟੀਮ) ਦੇ ਸਾਹਮਣੇ ਕਬੂਲ ਕੀਤਾ ਕਿ ਉਸ ਨੇ ਰਾਜਾ ਦਾ ਕਤਲ ਕਰਵਾਇਆ ਹੈ। ਇਸ ਮਾਮਲੇ 'ਚ ਇਸ ਨੂੰ ਇਕ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
1 ਜੁਲਾਈ ਤੋਂ ਟਿਕਟ ਬੁੱਕ ਨਹੀਂ ਕਰ ਸਕਣਗੇ ਇਹ ਲੋਕ! ਰੇਲਵੇ ਨੇ ਨਿਯਮ 'ਚ ਕੀਤਾ ਵੱਡਾ ਬਦਲਾਅ
NEXT STORY