ਰਾਂਚੀ- ਦੇਸ਼ ਭਰ ਦੇ ਜ਼ਿਆਦਾਤਰ ਸੂਬਿਆਂ ਵਿਚ ਇਸ ਸਮੇਂ ਗਰਮੀ ਦਾ ਕਹਿਰ ਹੈ। ਗਰਮੀ ਕਾਰਨ ਸਕੂਲੀ ਬੱਚਿਆਂ ਨੂੰ ਵਧੇਰੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸਕੂਲ ਸਿੱਖਿਆ ਵਿਭਾਗ ਨੇ ਵਧੇਰੇ ਗਰਮੀ ਅਤੇ ਲੂ ਨੂੰ ਵੇਖਦੇ ਹੋਏ ਝਾਰਖੰਡ ਵਿਚ ਕੇਜੀ ਤੋਂ 8ਵੀਂ ਜਮਾਤ ਦੇ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲਾਂ ਨੂੰ ਅਗਲੇ ਹੁਕਮਾਂ ਤੱਕ ਲਈ ਬੰਦ ਕਰਨ ਦਾ ਆਦੇਸ਼ ਦਿੱਤਾ ਹੈ। ਜਮਾਤ 9ਵੀਂ ਅਤੇ ਇਸ ਤੋਂ ਉੱਪਰ ਦੀਆਂ ਜਮਾਤਾਂ ਸਵੇਰੇ 7 ਵਜੇ ਤੋਂ 11.30 ਵਜੇ ਤੱਕ ਲੱਗਣਗੀਆਂ। ਇਹ ਨਿਰਦੇਸ਼ 30 ਅਪ੍ਰੈਲ 2024 ਤੋਂ ਅਗਲੇ ਹੁਕਮਾਂ ਤੱਕ ਪ੍ਰਭਾਵੀ ਰਹੇਗਾ। ਆਦੇਸ਼ 'ਚ ਕਿਹਾ ਗਿਆ ਹੈ ਕਿ ਸੂਬੇ 'ਚ ਭਿਆਨਕ ਗਰਮੀ ਅਤੇ ਲੂ ਦੀ ਵਜ੍ਹਾ ਤੋਂ ਵਿਦਿਆਰਥੀਆਂ ਦੀ ਸਿਹਤ 'ਤੇ ਗੰਭੀਰ ਅਸਰ ਪੈ ਸਕਦਾ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਸਾਰੇ ਸਰਕਾਰੀ, ਗੈਰ-ਸਰਕਾਰੀ ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿਚ ਕੇਜੀ ਤੋਂ 8ਵੀਂ ਜਮਾਤ ਤੱਕ ਦੀਆਂ ਜਮਾਤਾਂ ਅਗਲੇ ਹੁਕਮਾਂ ਤੱਕ ਮੁਲਵਤੀ ਕੀਤੀਆਂ ਜਾਂਦੀਆਂ ਹਨ।
ਇਹ ਵੀ ਪੜ੍ਹੋ- ਸ੍ਰੀ ਹੇਮਕੁੰਟ ਸਾਹਿਬ ਮਾਰਗ ਤੋਂ ਬਰਫ ਹਟਾਉਣ ਦਾ ਕੰਮ ਸ਼ੁਰੂ, ਇਸ ਦਿਨ ਸ਼ੁਰੂ ਹੋਵੇਗੀ ਯਾਤਰਾ
ਬੱਚਿਆਂ ਦੀ ਛੁੱਟੀ, ਟੀਚਰ-ਕਰਮਚਾਰੀਆਂ ਨੂੰ ਆਉਣਆ ਹੋਵੇਗਾ ਸਕੂਲ
ਆਦੇਸ਼ ਵਿਚ ਕਿਹਾ ਗਿਆ ਹੈ ਕਿ ਇਹ ਨਿਰਦੇਸ਼, ਸਰਕਾਰੀ, ਗੈਰ-ਸਰਕਾਰੀ ਸਹਾਇਤਾ ਪ੍ਰਾਪਤ ਜਾਂ ਗੈਰ-ਸਹਾਇਤਾ ਪ੍ਰਾਪਤ (ਘੱਟ ਗਿਣਤੀ ਸਮੇਤ) ਸਕੂਲਾਂ ਵਿਚ ਪੜ੍ਹਾਉਣ ਵਾਲੇ ਅਧਿਆਪਕਾਂ ਅਤੇ ਗੈਰ-ਸਿੱਖਿਆ ਕਾਮਿਆਂ ਨਾਲ ਸਬੰਧਤ ਨਹੀਂ ਹੈ। ਅਧਿਆਪਕਾਂ ਅਤੇ ਗੈਰ-ਸਿੱਖਿਆ ਲਈ ਵਿਸ਼ੇਸ਼ ਤੌਰ 'ਤੇ ਗਰਮੀਆਂ ਦੀਆਂ ਛੁੱਟੀਆਂ ਲਈ ਵੱਖਰੇ ਨਿਰਦੇਸ਼ ਜਾਰੀ ਕੀਤੇ ਜਾਣਗੇ। ਅਧਿਆਪਕਾਂ ਅਤੇ ਗੈਰ-ਸਿੱਖਿਅਕਾਂ ਨੇ ਨਿਰਧਾਰਤ ਸਕੂਲਾਂ ਨੂੰ ਟਾਈਮਿੰਗ 'ਤੇ ਸਕੂਲ ਆਉਣਾ ਹੈ ਅਤੇ ਜੋ ਕੰਮ ਉਨ੍ਹਾਂ ਨੂੰ ਸੌਂਪੇ ਗਏ ਹਨ, ਉਨ੍ਹਾਂ ਨੂੰ ਪੂਰਾ ਕਰਨਾ ਹੈ।
ਇਹ ਵੀ ਪੜ੍ਹੋ- ਮਿੰਟਾਂ 'ਚ ਮੌਤ ਨੇ ਪਾ ਲਿਆ ਘੇਰਾ, ਵੀਡੀਓ 'ਚ ਵੇਖੋ ਬਾਈਕ ਸਵਾਰ ਨੌਜਵਾਨ ਨਾਲ ਵਾਪਰੀ ਦਰਦਨਾਕ ਘਟਨਾ
ਸਕੂਲਾਂ 'ਚ ਅਧਿਆਪਕ ਕਰਨਗੇ ਇਹ ਕੰਮ ਪੂਰਾ
ਦਰਅਸਲ ਝਰਖੰਡ ਵਿਚ ਜਮਾਤ ਪਹਿਲੀ ਤੋਂ 7 ਤੱਕ ਦੀ ਸਾਲਾਨਾ ਪ੍ਰੀਖਿਆਵਾਂ ਹੋ ਗਈਆਂ ਹਨ। ਹੁਣ ਕਿਤਾਬਾਂ ਦੀ ਜਾਂਚ ਅਤੇ ਰਿਪੋਰਟ ਕਾਰਡ ਤਿਆਰ ਕੀਤਾ ਜਾਣਾ ਹੈ। ਅਜਿਹੇ ਵਿਚ ਅਧਿਆਪਕਾਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਯੂ-ਡੀ. ਆਈ. ਐੱਸ. ਈ ਪਲੱਸ ਵਿਚ 100 ਵਿਦਿਆਰਥੀਆਂ ਦਾ ਡਾਟਾ ਦਾਖਲ ਕਰਨ ਦਾ ਕੰਮ ਪੂਰਾ ਕੀਤਾ ਗਿਆ।
ਸਵੇਰੇ 7 ਵਜੇ ਤੋਂ 11.30 ਵਜੇ ਲੱਗਣਗੀਆਂ 9 ਤੋਂ ਉੱਪਰ ਦੀਆਂ ਜਮਾਤਾਂ
ਆਦੇਸ਼ ਵਿਚ ਕਿਹਾ ਗਿਆ ਹੈ ਕਿ ਸਾਰੇ ਪ੍ਰਕਾਰ ਦੇ ਸਕੂਲਾਂ ਜਮਾਤ 9ਵੀਂ ਤੋਂ ਉੱਪਰ ਦੀਆਂ ਜਮਾਤਾਂ ਸਵੇਰੇ 7 ਵਜੇ ਤੋਂ 11.30 ਵਜੇ ਤੱਕ ਲੱਗਣੀਆਂ। ਇਸ ਦੌਰਾਨ ਕੋਈ ਪ੍ਰਾਰਥਨਾ ਸਭਾ, ਖੇਡਾਂ ਜਾਂ ਹੋਰ ਕੋਈ ਬਾਹਰੀ ਗਤੀਵਿਧੀਆਂ ਨਹੀਂ ਹੋਵੇਗੀ।
ਇਹ ਵੀ ਪੜ੍ਹੋ- SHO ਦੀ ਛੁੱਟੀ ਨਾ ਦੇਣ ਦੀ ਜ਼ਿੱਦ; ਕਾਂਸਟੇਬਲ ਦੀ ਪਤਨੀ ਅਤੇ ਨਵਜਨਮੀ ਬੱਚੀ ਨੇ ਗੁਆਈ ਜਾਨ
2024-25 ਲਈ ਵਿਦਿਆਰਥੀਆਂ ਦੀ ਕੀਤੀ ਜਾਵੇਗੀ ਨਾਮਜ਼ਦਗੀ
ਇਸ ਦੌਰਾਨ ਸਿੱਖਿਆ ਸੈਸ਼ਨ 2024-25 ਲਈ ਆਉਣ ਵਾਲੇ ਵਿਦਿਆਰਥੀਆਂ ਦੀ ਨਾਮਜ਼ਦਗੀ ਕੀਤੀ ਜਾਵੇਗੀ। ਸਿੱਖਿਆ ਸੈਸ਼ਨ 2024-25 ਲਈ ਹਰ ਸਮੱਗਰੀ ਸਮੇਤ ਹਰ ਜਮਾਤ ਅਤੇ ਵਿਸ਼ੇ ਦੀ ਵਿਸਥਾਰਪੂਰਵਕ ਯੋਜਨਾ ਤਿਆਰ ਕੀਤੀ ਜਾਵੇਗੀ। ਸਾਰੇ ਅਧਿਆਪਕ ਆਪਣੇ ਵਪਾਰਕ ਵਿਕਾਸ ਲਈ ਜੇ-ਗੁਰੂਜੀ ਐਪਲੀਕੇਸ਼ਨ 'ਚ ਖ਼ੁਦ ਨੂੰ ਰਜਿਸਟਰਡ ਕਰਨਗੇ ਅਤੇ ਉਸ 'ਤੇ ਉਪਲੱਬਧ ਵੀਡੀਓ ਸਮੱਗਰੀ ਦੇਖਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਾਬਕਾ PM ਦੇਵੇਗੌੜਾ ਦੇ ਪੋਤੇ ਦੀ ਰਾਸਲੀਲ੍ਹਾ, ਪ੍ਰਿਯੰਕਾ ਗਾਂਧੀ ਨੇ ਚੁੱਕੇ ਸਵਾਲ
NEXT STORY