ਪੁਣੇ— ਆਪਣੇ ਮਜ਼ਾਕੀਆ ਟਵੀਟਸ ਲਈ ਮਸ਼ਹੂਰ ਪੁਣੇ ਪੁਲਸ ਇੰਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਧਮਾਲ ਮਚਾ ਦਿੱਤਾ ਹੈ। ਬੁੱਧਵਾਰ ਨੂੰ ਪੁਣੇ ਪੁਲਸ ਨੇ ਫਿਰ ਇਕ ਅਜਿਹਾ ਟਵੀਟ ਕੀਤਾ ਹੈ, ਜੋ ਖੂਬ ਵਾਇਰਲ ਹੋ ਰਿਹਾ ਹੈ। ਪੁਲਸ ਨੇ ਫੈਂਸੀ ਨੰਬਰ ਪਲੇਟ ਲਗਾਏ ਅਤੇ ਬਿਨਾਂ ਹੈੱਲਮੇਟ ਧੂਮ ਰਹੇ ਇਕ ਸ਼ਖਸ 'ਤੇ ਕਾਰਵਾਈ ਕੀਤੀ ਹੈ। ਹਾਲਾਂਕਿ ਇਸ ਕਾਰਵਾਈ ਤੋਂ ਪਹਿਲਾਂ ਕੀਤਾ ਗਿਆ ਪੁਣੇ ਸਿਟੀ ਪੁਲਸ ਦੇ ਟਵੀਟ ਨੇ ਲੋਕਾਂ ਨੂੰ ਲੋਟਪੋਟ ਕਰ ਦਿੱਤਾ।
ਇਕ ਯੂਜ਼ਰ ਨੇ ਪੁਣੇ ਪੁਲਸ ਨੂੰ ਇਕ ਫੋਟੋ ਟਵੀਟ ਕਰਦੇ ਹੋਏ ਲਿਖਿਆ,''ਖਾਨ ਸਾਹਿਬ ਬਿਨਾਂ ਹੈੱਲਮੇਟ ਦੇ ਅਤੇ ਫੈਂਸੀ ਨੰਬਰ ਪਲੇਟ ਲਗਾ ਕੇ ਘੁੰਮ ਰਹੇ ਹਨ। ਕ੍ਰਿਪਾ ਇਨ੍ਹਾਂ ਵਿਰੁੱਧ ਕਾਰਵਾਈ ਕਰੋ।'' ਦਰਅਸਲ ਯੂਜ਼ਰ ਨੇ ਜਿਸ ਸ਼ਖਸ ਦੀ ਫੋਟੋ ਟਵੀਟ ਕੀਤੀ ਸੀ, ਉਸ ਦੀ ਨੰਬਰ ਪਲੇਟ 'ਤੇ 'ਖਾਨ ਸਾਹਿਬ' ਲਿਖਿਆ ਸੀ ਅਤੇ ਉਸ ਨੇ ਹੈੱਲਮੇਟ ਵੀ ਨਹੀਂ ਲਗਾਇਆ ਸੀ।
ਇਸ 'ਤੇ ਪੁਣੇ ਪੁਲਸ ਨੇ ਲਿਖਿਆ,''ਖਾਨ ਸਾਹਿਬ ਨੇ ਕੂਲ ਵੀ ਬਣਨਾ ਹੈ। ਖਾਨ ਸਾਹਿਬ ਨੇ ਹੇਅਰਸਟਾਈਲ ਵੀ ਦਿਖਾਉਣਾ ਹੈ। ਖਾਨ ਸਾਹਿਬ ਨੇ ਹੀਰੋ ਵਾਲੀ ਬਾਈਕ ਵੀ ਚਲਾਉਣੀ ਹੈ ਪਰ ਖਾਨ ਸਾਹਿਬ ਨੇ ਟਰੈਫਿਕ ਰੂਲਜ਼ ਫੋਲੋਅ ਨਹੀਂ ਕਰਨੇ, ਇਸ ਤਰ੍ਹਾਂ ਕਿਵੇਂ ਚੱਲੇਗਾ ਖਾਨ ਸਾਹਿਬ?'' ਲੋਕਾਂ ਨੂੰ ਪੁਲਸ ਦਾ ਇਹੀ ਅੰਦਾਜ਼ ਕਾਫ਼ੀ ਪਸੰਦ ਆਇਆ। ਕੁਝ ਹੀ ਦੇਰ 'ਚ ਪੁਲਸ ਨੇ 'ਖਾਨ ਸਾਹਿਬ' ਦਾ ਚਲਾਨ ਵੀ ਕਰ ਦਿੱਤਾ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪੁਣੇ ਪੁਲਸ ਦਾ ਇਕ ਹੋਰ ਟਵੀਟ ਵੀ ਖੂਬ ਵਾਇਰਲ ਹੋਇਆ ਸੀ। ਪੁਣੇ ਪੁਲਸ ਵਲੋਂ ਇਕ ਔਰਤ ਦੇ ਟਵੀਟ ਦਾ ਜਵਾਬ ਦੇਣ ਤੋਂ ਬਾਅਦ ਇਕ ਯੂਜ਼ਰ ਨੇ ਪੁਲਸ ਨੂੰ ਰਿਪਲਾਈ ਕਰ ਕੇ ਔਰਤ ਦਾ ਫੋਨ ਨੰਬਰ ਮੰਗ ਲਿਆ। @Abirchiklu ਨਾਂ ਦੇ ਟਵਿੱਟਰ ਹੈਂਡਲ ਤੋਂ ਕੀਤੇ ਗਏ ਟਵੀਟ 'ਤੇ ਸ਼ਖਸ ਨੇ ਪੁੱਛਿਆ,''ਕੀ ਮੈਨੂੰ ਔਰਤ ਦਾ ਨੰਬਰ ਮਿਲ ਸਕਦਾ ਹੈ?'' ਇਸ ਤੋਂ ਬਾਅਦ ਕਈ ਯੂਜ਼ਰਸ ਨੇ ਸ਼ਖਸ ਦੀ ਆਲੋਚਨਾ ਕੀਤੀ ਪਰ ਇਸ ਵਿਚ ਪੁਣੇ ਪੁਲਸ ਦੇ ਜਵਾਬ ਨੇ ਦਿਲ ਜਿੱਤ ਲਿਆ। ਪੁਲਸ ਨੇ ਲਿਖਿਆ,''ਸਰ ਫਿਲਹਾਲ ਸਾਨੂੰ ਤੁਹਾਡਾ ਨੰਬਰ ਜਾਣਨ 'ਚ ਕਾਫੀ ਰੁਚੀ ਹੈ ਤਾਂ ਇਕ ਇਹ ਸਮਝਿਆ ਜਾ ਸਕੇ ਕਿ ਔਰਤ ਦੇ ਨੰਬਰ 'ਚ ਤੁਹਾਨੂੰ ਕੀ ਰੁਚੀ ਹੈ?''
ਲਾੜੀ ਵਾਲਿਆਂ ਨੇ ਬਾਰਾਤੀਆਂ ਨੂੰ ਵੰਡੇ ਹੈੱਲਮੇਟ ਤਾਂ ਲਾੜੇ ਪੱਖ ਨੇ ਵਾਪਸ ਕਰ ਦਿੱਤਾ ਪੂਰਾ ਦਾਜ
NEXT STORY