ਹੈਦਰਾਬਾਦ (ਭਾਸ਼ਾ) : ਹੇਟੇਰੋ ਹੈਲਥਕੇਅਰ ਲਿਮਿਟਡ 13 ਤੋਂ 20 ਜੁਲਾਈ ਵਿਚਾਲੇ ਕੋਵਿਫੋਰ ਦੀ 60,000 ਇੰਜੈਕਸ਼ਨ ਸ਼ੀਸ਼ੀਆਂ ਦੀ ਸਪਲਾਈ ਕਰੇਗੀ। ਇਹ ਕੋਵਿਡ-19 ਦੇ ਇਲਾਜ ਵਿਚ ਇਸਤੇਮਾਲ ਹੋਣ ਵਾਲੀ ਰੈਮਡੇਸਿਵਿਰ ਦਾ ਜੇਨੇਰਿਕ ਸੰਸਕਰਣ ਹੈ। ਕੰਪਨੀ ਦੀ ਵੈੱਬਸਾਈਟ 'ਤੇ ਉਪਲੱਬਧ ਜਾਣਕਾਰੀ ਅਨੁਸਾਰ ਕੋਵਿਫੋਰ, ਰੈਮਡੇਸਿਵਿਰ ਦਾ ਪਹਿਲਾ ਜੇਨੇਰਿਕ ਬਰਾਂਡ ਹੈ। ਇਸ ਦਵਾਈ ਦਾ ਇਸਤੇਮਾਲ ਕੋਵਿਡ-19 ਨਾਲ ਪੀੜਤ ਬਾਲਗਾਂ, ਬੱਚਿਆਂ ਅਤੇ ਗੰਭੀਰ ਲੱਛਣ ਵਾਲੇ ਹਸਪਤਾਲ ਵਿਚ ਭਰਤੀ ਮਰੀਜ਼ਾਂ 'ਤੇ ਕੀਤਾ ਜਾਵੇਗਾ। ਕੰਪਨੀ ਨੇ ਇਸ ਨੂੰ 100 ਮਿਲੀਗ੍ਰਾਮ ਦੀ ਸ਼ੀਸ਼ੀ ਵਿਚ ਬਾਜ਼ਾਰ ਵਿਚ ਉਤਾਰਿਆ ਹੈ।
ਕੰਪਨੀ ਵੱਲੋਂ ਭੇਜੇ ਜਾ ਰਹੇ 60,000 ਇੰਜੈਕਸ਼ਨਾਂ ਵਿਚੋਂ ਮਹਾਰਾਸ਼ਟਰ ਨੂੰ 12,500, ਦਿੱਲੀ ਨੂੰ 10,000 ਅਤੇ ਤੇਲੰਗਾਨਾ ਨੂੰ 9,000 ਸ਼ੀਸ਼ੀਆਂ ਭੇਜੀ ਜਾਣਗੀਆਂ। ਕੰਪਨੀ ਦੀ ਵੈਬਸਾਈਟ ਮੁਤਾਬਕ ਤਮਿਲਨਾਡੂ ਵਿਚ ਕੋਵਿਫੋਰ ਦੀ 7,500, ਗੁਜਰਾਤ ਵਿਚ 6,000, ਆਂਧਰਾ ਪ੍ਰਦੇਸ਼ ਵਿਚ 2,000 ਅਤੇ ਕਰਨਾਟਕ ਵਿਚ 3,000 ਸ਼ੀਸ਼ੀਆਂ ਦੀ ਸਪਲਾਈ ਕੀਤੀ ਜਾਵੇਗੀ। ਬਾਕੀ 10,000 ਇੰਜੈਕਸ਼ਨਾਂ ਨੂੰ ਦੇਸ਼ ਭਰ ਵਿਚ ਭੇਜਿਆ ਜਾਵੇਗਾ। ਕੰਪਨੀ ਨੇ ਮਹਾਰਾਸ਼ਟਰ ਦੇ ਕਰੀਬ 166 ਅਤੇ ਦਿੱਲੀ ਦੇ 53 ਹਸਪਤਾਲਾਂ ਨੂੰ ਇਹ ਦਵਾਈ ਸਪਲਾਈ ਕੀਤੀ ਹੈ। ਰੈਮਡੇਸਿਵਿਰ ਇਕਲੌਤੀ ਅਜਿਹੀ ਦਵਾਈ ਹੈ ਜਿਸ ਨੂੰ ਅਮਰੀਕੀ ਦਵਾਈ ਅਥਾਰਿਟੀ ਨੇ ਕੋਵਿਡ-19 ਦੇ ਸ਼ੱਕੀ ਜਾਂ ਪੁਸ਼ਟੀ ਵਾਲੇ ਹਸਪਤਾਲ ਵਿਚ ਭਰਤੀ ਮਰੀਜ਼ਾਂ 'ਤੇ ਇਸਤੇਮਾਲ ਦੀ ਇਜਾਜ਼ਤ ਦਿੱਤੀ ਹੈ।
ਦੂਜੇ ਵਿਆਹ ਦੇ ਚਾਅ ਰਹੇ ਅਧੂਰੇ, ਪਹਿਲੀ ਪਤਨੀ ਨੇ ਲਵਾਈਆਂ ਹੱਥਕੜੀਆਂ
NEXT STORY