ਮੁੰਬਈ (ਏਜੰਸੀ)- ਬੰਬਈ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਮਹਾਰਾਸ਼ਟਰ ਖੁਰਾਕ ਅਤੇ ਡਰੱਗ ਪ੍ਰਸ਼ਾਸਨ (ਐੱਫ. ਡੀ. ਏ.) ਨੂੰ ਸ਼ਹਿਰ ਦੇ ਰੈਸਟੋਰੈਂਟਾਂ ਅਤੇ ਹੋਟਲਾਂ ਖ਼ਿਲਾਫ਼ ਪੱਖਪਾਤੀ ਕਾਰਵਾਈ ਕਰਨ ਲਈ ਝਾੜ ਪਾਈ। ਅਦਾਲਤ ਨੇ ਹੁਕਮ ਦਿੱਤਾ ਕਿ ਮੰਤਰਾਲਾ ਦੀਆਂ ਕੰਟੀਨਾਂ ਨੂੰ ਸੁਧਾਰਾਤਮਕ ਨੋਟਿਸ ਜਾਰੀ ਕੀਤਾ ਜਾਵੇ, ਕਿਉਂਕਿ ਵਕੀਲਾਂ ਦੀ ਇਕ ਕਮੇਟੀ ਦੀ ਜਾਂਚ ’ਚ ਉੱਥੇ ਗੰਦਗੀ ਮਿਲੀ ਅਤੇ ਕੀੜੇ ਪਾਏ ਗਏ ਸਨ।
ਕਾਰਜਕਾਰੀ ਚੀਫ ਜਸਟਿਸ ਰਵਿੰਦਰ ਘੁਗੇ ਅਤੇ ਜਸਟਿਸ ਗੌਤਮ ਅੰਖਡ ਦੀ ਬੈਂਚ ਨੇ ਕਿਹਾ ਕਿ ਐੱਫ. ਡੀ. ਏ. ਨੂੰ ਹੋਟਲਾਂ ਅਤੇ ਰੈਸਟੋਰੈਂਟਾਂ (ਸਰਕਾਰੀ ਅਤੇ ਅਰਧ-ਸਰਕਾਰੀ ਸੰਸਥਾਵਾਂ ਦੀ ਕੰਟੀਨ ਸਮੇਤ) ਖ਼ਿਲਾਫ਼ ਆਪਣੀ ਕਾਰਵਾਈ ’ਚ ‘ਨਿਰਪੱਖ, ਭੇਦਭਾਵ ਰਹਿਤ ਅਤੇ ਬਰਾਬਰ ਰਵੱਈਆ’ ਅਪਣਾਉਣ ਦੀ ਲੋੜ ਹੈ। ਹਾਈ ਕੋਰਟ ਨੇ ਇਹ ਟਿੱਪਣੀ ਮੰਤਰਾਲਾ (ਸੂਬਾ ਸਕੱਤਰੇਤ) ਦੀ ਕੰਟੀਨ ਨੂੰ ਐੱਫ. ਡੀ. ਏ. ਵੱਲੋਂ ਦਿੱਤੇ ਗਏ ‘98 ਫੀਸਦੀ ਸਫਾਈ’ ਨਾਲ ਸਬੰਧਤ ਸਰਟੀਫਿਕੇਟ ’ਤੇ ਸਵਾਲ ਚੁੱਕਦਿਆਂ ਕੀਤੀ। ਬੈਂਚ ਨੇ 4 ਵਕੀਲਾਂ ਦੀ ਇਕ ਟੀਮ ਨੂੰ ਤੁਰੰਤ ਮੰਤਰਾਲਾ ਦੀ ਕੰਟੀਨ ਦਾ ਦੌਰਾ ਕਰ ਕੇ ਜਾਂਚ ਕਰਨ ਅਤੇ ਅੱਜ ਦੁਪਹਿਰ ਬਾਅਦ ਤੱਕ ਉੱਥੋਂ ਦੀ ਸਥਿਤੀ ਬਾਰੇ ਅਦਾਲਤ ਨੂੰ ਸੂਚਿਤ ਕਰਨ ਦਾ ਹੁਕਮ ਦਿੱਤਾ ਸੀ।
ਇਸ ’ਤੇ ਵਕੀਲਾਂ ਦੀ ਕਮੇਟੀ ਤੁਰੰਤ ਸਰਗਰਮ ਹੋ ਗਈ ਅਤੇ ਸ਼ੁੱਕਰਵਾਰ ਦੁਪਹਿਰ ਬਾਅਦ ਤੱਕ ਇਕ ਰਿਪੋਰਟ ਸੌਂਪੀ, ਜਿਸ ’ਚ ਦੱਸਿਆ ਗਿਆ ਕਿ ਕਮੇਟੀ ਨੂੰ ਕੰਟੀਨ ’ਚ ਗੰਦਗੀ ਮਿਲੀ, ਉੱਥੇ ਸੀਵਰੇਜ ਟੁੱਟਿਆ ਸੀ, ਨਾਲੀ ਖੁੱਲ੍ਹੀ ਸੀ ਅਤੇ ਰਸੋਈ ਘਰ ਦੇ ਫਰਸ਼ ਅਤੇ ਕੰਧਾਂ ’ਤੇ ਕਾਕਰੋਚ ਅਤੇ ਮੱਖੀਆਂ ਸਨ। ਕਮੇਟੀ ਵੱਲੋਂ ਸੌਂਪੀਆਂ ਗਈਆਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਬੈਂਚ ਨੇ ਹੈਰਾਨੀ ਪ੍ਰਗਟਾਈ ਅਤੇ ਕਿਹਾ ਕਿ ਐੱਫ. ਡੀ. ਏ. ਨੂੰ ਮੰਤਰਾਲਾ ਦੀ ਕੰਟੀਨ ਨੂੰ ਵੀ ਨੋਟਿਸ ਜਾਰੀ ਕਰਨਾ ਚਾਹੀਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਰਾਮ ਮੰਦਰ ’ਚ ਬਦਲਿਆ ਪੂਰਾ ਸਿਸਟਮ, ਦਾਨ-ਚੜ੍ਹਾਵੇ ਦੀ ਨਿਗਰਾਨੀ ਹੋਈ ਸਖ਼ਤ
NEXT STORY