ਊਨਾ-ਕਸ਼ਮੀਰ ਘਾਟੀ ਦੇ ਅਨੰਤਨਾਗ 'ਚ ਲੰਘੇ ਦਿਨ ਹੋਏ ਅੱਤਵਾਦੀ ਹਮਲੇ 'ਚ ਹਿਮਾਚਲ ਪ੍ਰਦੇਸ਼ ਨਾਲ ਸੰਬੰਧ ਰੱਖਣ ਵਾਲਾ ਇੱਕ ਜਵਾਨ ਸ਼ਹੀਦ ਹੋ ਗਿਆ। ਇਸ ਹਮਲੇ 'ਚ 25 ਸਾਲਾ ਅਨਿਲ ਕੁਮਾਰ ਪੁੱਤਰ ਅਸ਼ੋਕ ਕੁਮਾਰ ਜ਼ਖ਼ਮੀ ਹੋ ਗਏ ਸਨ। 13 ਜੇ. ਐਂਡ. ਕੇ. ਰਾਈਫ਼ਲਜ਼ 'ਚ ਤਾਇਨਾਤ ਸ਼ਹੀਦ ਅਨਿਲ ਕੁਮਾਰ ਦਾ ਦੋ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਉਨ੍ਹਾਂ ਦਾ ਪੰਜ ਮਹੀਨਿਆਂ ਦਾ ਇੱਕ ਬੇਟਾ ਵੀ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਹੀਦ ਅਨਿਲ ਕੁਝ ਦਿਨ ਪਹਿਲਾਂ ਹੀ ਆਪਣੇ ਘਰ ਆਏ ਹਨ ਅਤੇ ਬੀਤੀ 7 ਜੂਨ ਨੂੰ ਉਹ ਵਾਪਸ ਆਪਣੀ ਡਿਊਟੀ 'ਤੇ ਪਰਤ ਗਏ। ਊਨਾ ਦੇ ਬੰਗਾਣਾ ਦੇ ਸਰੋਹ ਪਿੰਡ ਨਾਲ ਸੰਬੰਧ ਰੱਖਣ ਵਾਲੇ ਅਨਿਲ ਦੀ ਸ਼ਹਾਦਤ ਦੀ ਖ਼ਬਰ ਸੁਣਦਿਆਂ ਹੀ ਸਮੁੱਚੇ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ। ਫਿਲਹਾਲ ਅਜੇ ਤੱਕ ਇਹ ਨਹੀਂ ਦੱਸਿਆ ਗਿਆ ਹੈ ਕਿ ਸ਼ਹੀਦ ਅਨਿਲ ਦੀ ਮ੍ਰਿਤਕ ਦੇਹ ਘਰ ਕਦੋਂ ਪਹੁੰਚੇਗੀ। ਇਸੇ ਵਿਚਾਲੇ ਬੰਗਾਣਾ ਦੇ ਐੱਸ. ਡੀ. ਐੱਮ. ਸੰਜੀਵ ਸ਼ਰਮਾ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਸ਼ਹੀਦ ਦਾ ਅੰਤਿਮ ਸਸਕਾਰ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ। ਇੱਥੇ ਇਹ ਜ਼ਿਕਰਯੋਗ ਹੈ ਕਿ ਲੰਘੇ ਦਿਨ ਅਨੰਤਨਾਗ 'ਚ ਹੋਏ ਅੱਤਵਾਦੀ ਹਮਲੇ 'ਚ ਇੱਕ ਮੇਜਰ ਨੇ ਵੀ ਸ਼ਹਾਦਤ ਪ੍ਰਾਪਤ ਕੀਤੀ ਸੀ। ਇਸੇ ਦੌਰਾਨ ਅਨਿਲ ਸਮੇਤ ਪੰਜ ਜਵਾਨ ਜ਼ਖ਼ਮੀ ਹੋਏ ਸਨ। ਹਸਪਤਾਲ 'ਚ ਇਲਾਜ ਦੌਰਾਨ ਅਨਿਲ ਨੇ ਦਮ ਤੋੜ ਦਿੱਤਾ।
ਸੰਸਦ 'ਚ ਪਤੀ ਦੇ ਸਹੁੰ 'ਤੇ 'ਪਤਨੀ' ਤੇ ਬੇਟੇ ਦੀ ਸਹੁੰ 'ਤੇ 'ਮਾਂ' ਨੇ ਇੰਝ ਕੀਤਾ ਖੁਸ਼ੀ ਦਾ ਇਜ਼ਹਾਰ
NEXT STORY