ਨਵੀਂ ਦਿੱਲੀ— ਹੋਲੀ 'ਤੇ ਦਿੱਲੀ ਪੁਲਸ ਨੂੰ ਕੁੱਟਮਾਰ ਅਤੇ ਲੜਾਈ-ਝਗੜਿਆਂ ਦੀਆਂ 4 ਹਜ਼ਾਰ ਤੋਂ ਵਧ ਸ਼ਿਕਾਇਤਾਂ ਮਿਲੀਆਂ। ਉੱਥੇ ਹੀ ਸ਼ਰਾਬ ਪੀ ਕੇ ਗੱਡੀ ਚਲਾਉਣ ਅਤੇ ਟਰੈਫਿਕ ਨਿਯਮਾਂ ਦੀ ਉਲੰਘਣਾ ਦੇ ਮਾਮਲਿਆਂ 'ਚ 13 ਹਜ਼ਾਰ ਤੋਂ ਵਧ ਚਾਲਾਨ ਕੱਟੇ ਗਏ, ਜੋ ਪਿਛਲੇ ਸਾਲ ਦੀ ਹੋਲੀ ਦੇ ਮੁਕਾਬਲੇ ਕਾਫੀ ਜ਼ਿਆਦਾ ਹਨ। ਦਿੱਲੀ ਟਰੈਫਿਕ ਪੁਲਸ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਵਾਰ ਹੋਲੀ 'ਤੇ ਪਿਛਲੀ ਵਾਰ ਨਾਲੋਂ 4 ਹਜ਼ਾਰ ਤੋਂ ਵਧ ਚਾਲਾਨ ਕੱਟੇ ਗਏ। ਹਾਲਾਂਕਿ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਮਾਮਲਿਆਂ 'ਚ ਕਮੀ ਦਰਜ ਕੀਤੀ ਗਈ ਹੈ। ਪਿਛਲੇ ਸਾਲ ਦੇ ਮੁਕਾਬਲੇ ਹੋਲੀ ਦੇ ਦਿਨ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ 300 ਘੱਟ ਮਾਮਲੇ ਸਾਹਮਣੇ ਆਏ।
ਪੁਲਸ ਨੇ ਲੋਕਾਂ ਨੂੰ ਪਹਿਲਾਂ ਹੀ ਕੀਤੀ ਸੀ ਅਪੀਲ
ਅਧਿਕਾਰੀ ਨੇ ਦੱਸਿਆ ਕਿ ਵੀਰਵਾਰ ਨੂੰ ਕੁੱਲ 13,219 ਚਾਲਾਨ ਜਾਰੀ ਕੀਤੇ ਗਏ, ਜਿਨ੍ਹਾਂ 'ਚੋਂ 431 ਇੰਟਰਸੈਪਸ਼ਨ ਅਤੇ 1,591 ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਮਾਮਲੇ ਸ਼ਾਮਲ ਹਨ। ਸਾਲ 2018 'ਚ ਹੋਲੀ 'ਤੇ 9300 ਚਾਲਾਨ ਕੱਟੇ ਗਏ ਸਨ, ਜਿਸ 'ਚ 1900 ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਨੂੰ ਜਾਰੀ ਕੀਤੇ ਗਏ ਸਨ। ਪੁਲਸ ਅਨੁਸਾਰ ਹੋਲੀ ਤੇ ਕੁੱਟਮਾਰ ਅਤੇ ਝਗੜਿਆਂ ਦੇ ਫੋਨ 'ਚੋਂ 2440 ਬਿਨਾਂ ਮਨਜ਼ੂਰੀ ਰੰਗ ਲਗਾਉਣ ਦੀਆਂ ਸ਼ਿਕਾਇਤਾਂ ਨੂੰ ਲੈ ਕੇ ਮਿਲੇ। ਹਾਲਾਂਕਿ ਹੋਲੀ 'ਤੇ ਕਿਸੇ ਦੀ ਜਾਨ ਜਾਣ ਦੀ ਘਟਨਾ ਦੀ ਕੋਈ ਖਬਰ ਨਹੀਂ ਮਿਲੀ। ਜ਼ਿਕਰਯੋਗ ਹੈ ਕਿ ਦਿੱਲੀ ਟਰੈਫਿਕ ਪੁਲਸ ਨੇ ਪਹਿਲਾਂ ਹੀ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਹੋਲੀ ਦੇ ਦਿਨ ਨਿਯਮਾਂ ਦੀ ਪਾਲਣਾ ਕਰਨ ਅਤੇ ਸ਼ਰਾਬ ਪੀ ਕੇ ਗੱਡੀ ਨਾ ਚਲਾਉਣ।
ਇੰਜੀਨੀਅਰਿੰਗ ਪਾਸ ਲਈ ਇਸ ਵਿਭਾਗ 'ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ
NEXT STORY