ਸ਼ਿਮਲਾ-ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ 'ਚ ਤਾਜ਼ਾ ਬਰਫਬਾਰੀ ਨਾਲ ਬਾਰਿਸ਼ ਦੇ ਚੱਲਦਿਆਂ ਅੱਜ ਘੱਟ ਤੋਂ ਘੱਟ ਤਾਪਮਾਨ 'ਚ ਗਿਰਾਵਟ ਆਉਣ ਕਾਰਨ ਸੂਬੇ 'ਚ ਸ਼ੀਤਲਹਿਰ ਦਾ ਕਹਿਰ ਜਾਰੀ ਹੈ। ਸ਼ਿਮਲਾ ਸਥਿਤ ਮੌਸਮ ਵਿਗਿਆਨ ਕੇਂਦਰ ਨੇ ਦੱਸਿਆ ਹੈ ਕਿ ਵੀਰਵਾਰ ਸ਼ਾਮ 5.30 ਤੋਂ ਸ਼ੁੱਕਰਵਾਰ ਸਵੇਰੇ 8.30 ਵਜੇ ਤੱਕ ਸੈਲਾਨੀ ਸਥਾਨ ਡਲਹੌਜੀ 'ਚ 45 ਸੈਂਟੀਮੀਟਰ ਅਤੇ ਕੁਫਰੀ 'ਚ 10 ਸੈਂਟੀਮੀਟਰ ਅਤੇ ਮਨਾਲੀ 'ਚ 2 ਸੈਂਟੀਮੀਟਰ ਬਰਫਬਾਰੀ ਦਰਜ ਕੀਤੀ ਗਈ ਹੈ। ਇਸੇ ਦੌਰਾਨ ਭਰਮੌਰ 'ਚ 60 ਸੈਂਟੀਮੀਟਰ, ਪੂਹ 'ਚ 17 ਸੈਂਟੀਮੀਟਰ, ਕੇਲੋਂਗ 'ਚ 11 ਸੈਂਟੀਮੀਟਰ, ਸਲੋਨੀ ਅਤੇ ਕਾਲਪਾ 'ਚ ਕ੍ਰਮਵਾਰ 10-10 ਸੈਂਟੀਮੀਟਰ ਬਰਫਬਾਰੀ ਦਰਜ ਕੀਤੀ ਗਈ ਹੈ।
ਕਈ ਹਿੱਸਿਆਂ 'ਚ ਬਾਰਿਸ਼-
ਇਸ ਤੋਂ ਇਲਾਵਾ ਸਮੇਂ ਦੀ ਮਿਆਦ ਦੇ ਦੌਰਾਨ ਸ਼ਿਮਲਾ, ਚੰਬਾ, ਪਾਲਮਪੁਰ ਅਤੇ ਮਨਾਲੀ ਸਮੇਤ ਕਈ ਹੋਰ ਇਲਾਕਿਆਂ 'ਚ 2 ਮਿਲੀਮੀਟਰ ਤੋਂ ਲੈ ਕੇ 31.6 ਮਿਲੀਮੀਟਰ ਦੇ ਵਿਚਾਲੇ ਬਾਰਿਸ਼ ਦਰਜ ਕੀਤੀ ਗਈ। ਸੂਬੇ ਦੇ ਜ਼ਿਆਦਾ ਹਿੱਸਿਆਂ 'ਚ ਬੱਦਲ ਛਾਏ ਹੋਏ ਹਨ।
ਆਵਾਜਾਈ ਪ੍ਰਭਾਵਿਤ-
ਪੁਲਸ ਸੁਪਰਡੈਂਟ ਮੋਨਿਕਾ ਭਤੂੰਗੜ ਨੇ ਦੱਸਿਆ ਹੈ ਕਿ ਭਾਰੀ ਬਰਫਬਾਰੀ ਕਾਰਨ ਚੰਬਾ ਜ਼ਿਲੇ 'ਚ ਕਈ ਸੜਕਾਂ ਬੰਦ ਹੋ ਗਈਆਂ ਹਨ। ਮੌਸਮ ਵਿਭਾਗ ਨੇ ਸੋਮਵਾਰ ਅਤੇ ਮੰਗਲਵਾਰ ਨੂੰ ਸੂਬੇ ਦੇ ਉੱਚੇ ਅਤੇ ਮੱਧਮ ਉਚਾਈ ਵਾਲੇ ਪਹਾੜੀ ਇਲਾਕਿਆਂ 'ਚ ਭਾਰੀ ਬਾਰਿਸ਼ ਅਤੇ ਬਰਫਬਾਰੀ ਹੋਣ ਅਤੇ ਹੇਠਲੇ ਪਹਾੜੀ ਇਲਾਕਿਆਂ ਦੇ ਨਾਲ ਮੈਦਾਨੀ ਇਲਾਕਿਆਂ 'ਚ ਗਰਜ-ਚਮਕ ਨਾਲ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ।
ਭਾਰਤੀ ਹਵਾਈ ਫੌਜ ਦਾ ਜਹਾਜ਼ ਹਾਦਸੇ ਦਾ ਸ਼ਿਕਾਰ, ਦੋਹਾਂ ਪਾਇਲਟਾਂ ਦੀ ਮੌਤ
NEXT STORY