ਗੋਆ-ਕਾਂਗਰਸ ਨੇਤਾਵਾਂ ਸਮੇਤ ਹਜ਼ਾਰਾਂ ਲੋਕਾਂ ਨੇ ਮੰਗਲਵਾਰ ਦੀ ਸ਼ਾਮ ਨੂੰ ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਦੇ ਘਰ ਵੱਲ ਰੋਸ ਪ੍ਰਦਰਸ਼ਨ ਕੀਤਾ। ਸਾਰਿਆਂ ਨੇ ਪਾਰੀਕਰ ਦੇ ਨਿਜੀ ਨਿਵਾਸ ਤੱਕ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਦੀ ਮੰਗ ਹੈ ਕਿ ਪਾਰੀਕਰ 48 ਘੰਟਿਆਂ 'ਚ ਅਸਤੀਫਾ ਦੇਵੇ ਅਤੇ ਉਨ੍ਹਾਂ ਨੂੰ ਸੂਬੇ ਦੇ ਲਈ ਫੁਲ ਟਾਇਮ ਮੁੱਖ ਮੰਤਰੀ ਚਾਹੀਦਾ ਹੈ। ਲੋਕਾਂ ਨੇ ਇਹ ਰੋਸ ਪ੍ਰਦਰਸ਼ਨ 'ਪੀਪਲਸ ਮਾਰਚ ਫਾਰ ਰਿਸਟੋਰੇਸ਼ਨ ਆਫ ਗਵਰਨੈਂਸ' ਦੇ ਬੈਨਰ 'ਤੇ ਕੱਢਿਆ। ਲੋਕਾਂ ਨੇ ਇਕ ਕਿਲੋਮੀਟਰ ਤੱਕ ਰੋਸ ਪ੍ਰਦਰਸ਼ਨ ਕੀਤਾ ਅਤੇ ਮਨੋਹਰ ਪਾਰੀਕਰ ਨੂੰ 48 ਘੰਟਿਆਂ ਦੇ ਅੰਦਰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਨੂੰ ਕਿਹਾ ਹੈ।
ਸਮਾਜਿਕ ਵਰਕਰ ਅਤੇ ਐੱਨ. ਜੀ. ਓ. ਦੁਆਰਾ ਕੱਢੇ ਗਏ ਇਸ ਰੋਸ ਪ੍ਰਦਰਸ਼ਨ ਦਾ ਕਾਂਗਰਸ ਤੋਂ ਇਲਾਵਾ ਐੱਨ. ਸੀ. ਪੀ. ਅਤੇ ਸ਼ਿਵਸੈਨਾ ਨੇ ਵੀ ਸਮਰੱਥਨ ਕੀਤਾ ਹੈ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਹੈ ਕਿ ਪਾਰੀਕਰ ਨੂੰ ਆਪਣਾ ਅਹੁਦਾ ਛੱਡ ਦੇਣਾ ਚਾਹੀਦਾ ਹੈ, ਕਿਉਂਕਿ ਉਹ ਬੀਮਾਰ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਨੋਹਰ ਪਾਰੀਕਰ ਬੀਮਾਰ ਹੈ ਅਤੇ ਇਸ ਦਾ ਭੁਗਤਾਨ ਸੂਬੇ ਨੂੰ ਕਰਨਾ ਪੈ ਰਿਹਾ ਹੈ ਪਰ ਪੁਲਸ ਨੇ ਮੁੱਖ ਮੰਤਰੀ ਦੇ ਨਿਵਾਸ ਤੋਂ 100 ਮੀਟਰ ਦੀ ਦੂਰੀ 'ਤੇ ਹੀ ਪ੍ਰਦਰਸ਼ਨਕਾਰੀਆਂ ਨੂੰ ਰੋਕ ਦਿੱਤਾ ਸੀ।
ਰਿਪੋਰਟ ਮੁਤਾਬਕ ਡਿਪਟੀ ਕੁਲੈਕਟਰ ਸ਼ਸ਼ਾਕ ਤ੍ਰਿਪਾਠੀ ਨੇ ਕਿਹਾ ਹੈ ਕਿ ਮੁੱਖ ਮੰਤਰੀ ਨੇ ਪ੍ਰਦਰਸ਼ਨਕਾਰੀਆਂ ਨਾਲ ਮਿਲਣ ਤੋਂ ਮਨਾ ਕਰ ਦਿੱਤਾ ਹੈ, ਕਿਉਂਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ। ਮਾਰਚ ਦੀ ਅਗਵਾਈ ਕਰ ਰਹੇ ਸਮਾਜਿਕ ਵਰਕਰਾਂ ਆਇਰਸ ਰੋਡ੍ਰਿਗਸ ਦਾ ਕਹਿਣਾ ਹੈ,'' ਸਾਨੂੰ ਫੁਲ ਟਾਇਮ ਮੁੱਖ ਮੰਤਰੀ ਚਾਹੀਦਾ ਹੈ। ਬੀਤੇ 9 ਮਹੀਨਿਆਂ ਤੋਂ ਸਰਕਾਰ ਦਾ ਕੰਮ ਕਾਰ ਠੱਪ ਹੋ ਗਿਆ ਹੈ। ਉਹ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਦੇ ਨਾਲ ਕੋਈ ਬੈਠਕ ਨਹੀਂ ਕਰਦੇ। ਇਸ ਕਾਰਨ ਉਨ੍ਹਾਂ ਦੇ ਘਰ ਜਾਣਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਦੀ ਤਬੀਅਦ ਦੇਖ ਸਕੀਏ। ਜੇਕਰ ਉਹ 48 ਘੰਟਿਆਂ ਦੇ ਅੰਦਰ ਅਸਤੀਫਾ ਨਹੀਂ ਦਿੰਦੇ ਤਾਂ ਪੂਰੇ ਸੂਬੇ 'ਚ ਪ੍ਰਦਰਸ਼ਨ ਕੀਤਾ ਜਾਵੇਗਾ।''
ਕਾਰ-ਟਰੱਕ ਦੀ ਟੱਕਰ 'ਚ ਇਕ ਹੀ ਪਰਿਵਾਰ ਦੇ 6 ਲੋਕਾਂ ਦੀ ਮੌਤ
NEXT STORY