ਸ਼੍ਰੀਨਗਰ: ਜੰਮੂ-ਕਸ਼ਮੀਰ ਦੇ ਰਾਜਪਾਲ ਸੱਤਯਪਾਲ ਮਲਿਕ ਨੇ ਕਿਹਾ ਕਿ ਹੁਰੀਅਤ ਭਾਰਤ ਸਰਕਾਰ ਨਾਲ ਗੱਲਬਾਤ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਇਹ ਹਾਂ-ਪੱਖੀ ਪਹਿਲ ਹੈ, ਸ਼ਨੀਵਾਰ ਨੂੰ ਜਾਰੀ ਬਿਆਨ 'ਚ ਰਾਜਪਾਲ ਮਲਿਕ ਨੇ ਕਿਹਾ ਕਿ ਇਹ ਹੌਸਲਾ ਵਧਾਉਣ ਵਾਲਾ ਹੈ ਕਿ ਹੁਰੀਅਤ ਦੇ ਨੇਤਾ ਗੱਲਬਾਤ ਕਰਨ ਲਈ ਤਿਆਰ ਹਨ। ਸੱਤਯਪਾਲ ਮਲਿਕ ਨੇ ਹੁਰੀਅਤ (ਐੱਮ.) ਦੇ ਪ੍ਰਧਾਨ ਮੀਰਵਾਇਜ਼ ਉਮਰ ਫਾਰੂਖ ਦੇ ਡਰੱਗ ਦੇ ਖਤਰੇ 'ਤੇ ਬੋਲਣ ਲਈ ਧੰਨਵਾਦ ਪ੍ਰਗਟਾਇਆ। ਹੁਰੀਅਤ ਦੀ ਸਮਾਜਿਕ ਮੁੱਦਿਆਂ 'ਤੇ ਕੀਤੀ ਜਾ ਰਹੀ ਗੱਲਬਾਤ ਦਾ ਸਵਾਗਤ ਹੋਣਾ ਚਾਹੀਦਾ ਹੈ। ਹੁਰੀਅਤ ਕਾਨਫਰੰਸ ਦੇ ਵੱਖਵਾਦੀ ਨੇਤਾ ਮੀਰਵਾਇਜ਼ ਉਮਰ ਫਾਰੁਖ ਨੂੰ ਸ਼ਨੀਵਾਰ ਸ਼੍ਰੀਨਗਰ ਸਥਿਤ ਉਨ੍ਹਾਂ ਦੇ ਹੀ ਘਰ 'ਚ ਨਜ਼ਰਬੰਦ ਕਰ ਦਿੱਤਾ ਗਿਆ।
ਮੀਰਵਾਇਜ਼ ਦੀ ਅਗਵਾਈ ਵਾਲੇ ਹੁਰੀਅਤ ਦੇ ਇਕ ਬੁਲਾਰੇ ਨੇ ਕਿਹਾ ਕਿ ਸ਼ਹਿਰ ਦੇ ਬਾਹਰੀ ਇਲਾਕੇ 'ਚ ਮੀਰਵਾਇਜ਼ ਉਮਰ ਫਾਰੂਖ ਦੇ ਨਿਵਾਸ ਸਥਾਨ 'ਤੇ ਇਕ ਪੁਲਸ ਟੀਮ ਪਹੁੰਚੀ ਤੇ ਉਨ੍ਹਾਂ ਨੂੰ ਸੂਚਿਤ ਕੀਤਾ ਕਿ ਹੁਣ ਉਹ ਆਪਣੇ ਘਰ ਤੋਂ ਬਾਹਰ ਨਹੀਂ ਜਾ ਸਕਦੇ। ਪੁਲਸ ਨੇ ਮੀਰਵਾਇਜ਼ ਨੂੰ ਨਜ਼ਰਬੰਦ ਕਰਨ ਦਾ ਕੋਈ ਕਾਰਨ ਨਹੀਂ ਦੱਸਿਆ ਹੈ। ਉਥੇ ਹੀ ਦਿੱਲੀ ਦੀ ਇਕ ਅਦਾਲਤ ਨੇ ਸ਼ੁੱਕਰਵਾਰ ਨੂੰ ਕਸ਼ਮੀਰੀ ਵੱਖਵਾਦੀ ਨੇਤਾ ਸ਼ਬੀਰ ਸ਼ਾਹ-ਏ-ਮਸਰਤ ਆਲਮ ਭੱਟ ਤੇ ਆਸੀਆ ਅੰਦ੍ਰਾਬੀ ਨੂੰ ਅੱਤਵਾਦੀ ਫੰਡਿੰਗ ਮਾਮਲੇ 'ਚ 12 ਜੁਲਾਈ ਤੱਕ ਲਈ ਨਿਆਇਕ ਹਿਰਾਸਤ 'ਚ ਭੇਜ ਦਿੱਤਾ। ਇਨ੍ਹਾਂ ਨੂੰ ਕੌਮੀ ਜਾਂਚ ਏਜੰਸੀ (ਐੱਨ. ਆਈ. ਏ.) ਦੀ 10 ਦਿਨ ਦੀ ਹਿਰਾਸਤ ਦੀ ਮਿਆਦ ਖਤਮ ਹੋਣ 'ਤੇ ਵਧੀਕ ਸੈਸ਼ਨ ਜੱਜ ਅਨਿਲ ਅੰਤਿਲ ਦੇ ਸਾਹਮਣੇ ਪੇਸ਼ ਕੀਤਾ ਗਿਆ। ਐੱਨ. ਆਈ. ਏ. ਨੇ ਅਦਾਲਤ ਨੂੰ ਇਨ੍ਹਾਂ ਨੂੰ ਨਿਆਇਕ ਹਿਰਾਸਤ 'ਚ ਭੇਜਣ ਦੀ ਬੇਨਤੀ ਕੀਤੀ।
ਕਰਤਾਰਪੁਰ ਲਾਂਘਾ: ਹਰ ਭਾਰਤੀ ਕੋਲੋਂ 100 ਡਾਲਰ ਵਸੂਲਣ ਦੀ ਤਿਆਰੀ 'ਚ ਪਾਕਿ
NEXT STORY