ਨਵੀਂ ਦਿੱਲੀ - ਜੇਕਰ ਤੁਸੀਂ ਆਈ. ਸੀ. ਆਈ. ਸੀ. ਆਈ. ਬੈਂਕ ਦਾ ਕ੍ਰੈਡਿਟ ਕਾਰਡ ਇਸਤੇਮਾਲ ਕਰਦੇ ਹੋ ਅਤੇ ਮੂਵੀ ਟਿਕਟ, ਟ੍ਰੈਵਲ ਜਾਂ ਡਿਜੀਟਲ ਭੁਗਤਾਨ ’ਚ ਮਿਲਣ ਵਾਲੇ ਫਾਇਦਿਆਂ ਦੇ ਆਦੀ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਇਕ ਝਟਕਾ ਹੋ ਸਕਦੀ ਹੈ।
1 ਫਰਵਰੀ 2026 ਤੋਂ ਆਈ. ਸੀ. ਆਈ. ਸੀ. ਆਈ. ਬੈਂਕ ਆਪਣੇ ਕ੍ਰੈਡਿਟ ਕਾਰਡ ਨਿਯਮਾਂ ’ਚ ਵੱਡੇ ਬਦਲ ਕਰਨ ਜਾ ਰਿਹਾ ਹੈ। ਇਨ੍ਹਾਂ ਬਦਲਾਵਾਂ ਦੇ ਹੇਠ ਕੁਝ ਲੋਕਪ੍ਰਿਯ ਸਹੂਲਤਾਂ ਪੂਰੀ ਤਰ੍ਹਾਂ ਬੰਦ ਹੋਣਗੀਆਂ, ਜਦਕਿ ਕੁਝ ’ਤੇ ਨਵੀਆਂ ਸ਼ਰਤਾਂ ਅਤੇ ਵਾਧੂ ਚਾਰਜ ਲਾਗੂ ਕੀਤੇ ਜਾਣਗੇ। ਬੈਂਕ ਦਾ ਕਹਿਣਾ ਹੈ ਕਿ ਇਨ੍ਹਾਂ ਸੋਧਾਂ ਦਾ ਮਕਸਦ ਰਿਵਾਰਡ ਸਟ੍ਰੱਕਚਰ ਨੂੰ ਰੀ-ਅਲਾਈਨ ਕਰਨਾ ਹੈ ਪਰ ਇਸ ਦਾ ਸਿੱਧਾ ਅਸਰ ਲੱਖਾਂ ਕਾਰਡਧਾਰਕਾਂ ਦੀ ਜੇਬ ’ਤੇ ਪੈ ਸਕਦਾ ਹੈ।
ਬੁੱਕਮਾਈਸ਼ੋਅ ਮੂਵੀ ਬੈਨੀਫਿਟ ਬੰਦ
ਆਈ. ਸੀ. ਆਈ. ਸੀ. ਆਈ. ਬੈਂਕ ਨੇ ਆਪਣੇ ਕੁਝ ਕਾਰਡਸ ’ਤੇ ਮਿਲਣ ਵਾਲਾ ਫ੍ਰੀ ਮੂਵੀ ਟਿਕਟ ਦਾ ਫਾਇਦਾ ਖ਼ਤਮ ਕਰਨ ਦਾ ਫੈਸਲਾ ਕੀਤਾ ਹੈ। 1 ਫਰਵਰੀ ਤੋਂ ਆਈ. ਸੀ. ਆਈ. ਸੀ. ਆਈ. ਬੈਂਕ ਇੰਸਟੈਂਟ ਪਲੈਟੀਨਮ ਚਿੱਪ ਕ੍ਰੈਡਿਟ ਕਾਰਡ ਅਤੇ ਆਈ. ਸੀ. ਆਈ. ਸੀ. ਆਈ. ਬੈਂਕ ਇੰਸਟੈਂਟ ਪਲੈਟੀਨਮ ਕ੍ਰੈਡਿਟ ਕਾਰਡ ’ਤੇ ਬੁੱਕਮਾਈਸ਼ੋਅ ਦੇ ਜ਼ਰੀਏ ਮਿਲਣ ਵਾਲਾ ਕੰਪਲੀਮੈਂਟਰੀ ਮੂਵੀ ਬੈਨੀਫਿਟ ਬੰਦ ਕਰ ਦਿੱਤਾ ਜਾਵੇਗਾ। ਯਾਨੀ ਇਨ੍ਹਾਂ ਕਾਰਡਸ ਤੋਂ ਹੁਣ ਮੁਫ਼ਤ ਜਾਂ ਡਿਸਕਾਊਂਟਿਡ ਮੂਵੀ ਟਿਕਟ ਦਾ ਫਾਇਦਾ ਨਹੀਂ ਮਿਲੇਗਾ, ਜੋ ਖਾਸ ਕਰ ਕੇ ਨੌਜਵਾਨਾਂ ਵਿਚਾਲੇ ਕਾਫ਼ੀ ਲੋਕਪ੍ਰਿਯ ਸੀ।
ਇੰਸ਼ੋਰੈਂਸ ਅਤੇ ਟ੍ਰਾਂਸਪੋਰਟ ਖ਼ਰਚ ’ਤੇ ਰਿਵਾਰਡ ਜਾਰੀ
ਹਾਲਾਂਕਿ, ਸਾਰੀਆਂ ਖ਼ਬਰਾਂ ਨਿਰਾਸ਼ਾਜਨਕ ਨਹੀਂ ਹਨ। ਆਈ. ਸੀ. ਆਈ. ਸੀ. ਆਈ. ਬੈਂਕ ਐੱਚ. ਪੀ. ਸੀ. ਐੱਲ. ਸੁਪਰ ਸੇਵਰ ਕ੍ਰੈਡਿਟ ਕਾਰਡ ਯੂਜ਼ਰਸ ਲਈ ਇੰਸ਼ੋਰੈਂਸ ਪੇਮੈਂਟ ’ਤੇ ਰਿਵਾਰਡ ਪੁਆਇੰਟਸ ਪਹਿਲਾਂ ਵਾਂਗ ਮਿਲਦੇ ਰਹਿਣਗੇ ਪਰ ਇਸ ਦੀ ਹੱਦ 40,000 ਰੁਪਏ ਤੱਕ ਤੈਅ ਕੀਤੀ ਗਈ ਹੈ।
ਉੱਥੇ ਹੀ, ਟ੍ਰਾਂਸਪੋਰਟ ਮਰਚੈਂਟ ਕੈਟਾਗਰੀ ’ਚ ਕੀਤੇ ਗਏ ਖ਼ਰਚੇ ’ਤੇ ਵੀ ਕਾਰਡ ਦੀ ਕਿਸਮ ਅਨੁਸਾਰ 10,000 ਤੋਂ 40,000 ਰੁਪਏ ਤੱਕ ਰਿਵਾਰਡ ਪੁਆਇੰਟਸ ਇਕੱਠੇ ਕੀਤੇ ਜਾ ਸਕਣਗੇ।
ਆਨਲਾਈਨ ਗੇਮਿੰਗ ਅਤੇ ਵਾਲੇਟ ਲੋਡਿੰਗ ’ਤੇ ਚਾਰਜ
15 ਜਨਵਰੀ 2026 ਤੋਂ ਆਈ. ਸੀ. ਆਈ. ਸੀ. ਆਈ. ਬੈਂਕ ਨੇ ਕੁਝ ਟ੍ਰਾਂਜ਼ੈਕਸ਼ਨਸ ’ਤੇ ਨਵੇਂ ਚਾਰਜ ਲਾਗੂ ਕਰਨ ਦਾ ਐਲਾਨ ਵੀ ਕੀਤਾ ਹੈ। ਆਨਲਾਈਨ ਗੇਮਿੰਗ ਪਲੇਟਫਾਰਮ ਜਿਵੇਂ ਡ੍ਰੀਮ11, ਐੱਮ. ਪੀ. ਐੱਲ., ਜੰਗਲੀ ਗੇਮਸ ਅਤੇ ਰਮੀ ਕਲਚਰ ’ਤੇ ਕੀਤੇ ਗਏ ਭੁਗਤਾਨ ’ਤੇ ਹੁਣ 2 ਫੀਸਦੀ ਚਾਰਜ ਲੱਗੇਗਾ। ਇਸ ਤੋਂ ਇਲਾਵਾ ਐਮਾਜ਼ੋਨ ਪੇਅ, ਪੇਅਟੀਐੱਮ, ਮੋਬੀਕਵਿਕ ਵਰਗੇ ਥਰਡ-ਪਾਰਟੀ ਵਾਲੇਟ ’ਚ 5,000 ਰੁਪਏ ਜਾਂ ਉਸ ਤੋਂ ਜ਼ਿਆਦਾ ਰਕਮ ਲੋਡ ਕਰਨ ’ਤੇ 1 ਫੀਸਦੀ ਚਾਰਜ ਦੇਣਾ ਪਵੇਗਾ।
ਟ੍ਰਾਂਸਪੋਰਟ ਟ੍ਰਾਂਜ਼ੈਕਸ਼ਨ ਵੀ ਹੋਣਗੇ ਮਹਿੰਗੇ
ਟ੍ਰਾਂਸਪੋਰਟ ਨਾਲ ਜੁੜੇ ਕੁਝ ਵੱਡੇ ਭੁਗਤਾਨਾਂ ’ਤੇ ਵੀ ਵਾਧੂ ਬੋਝ ਪਵੇਗਾ। ਜੇਕਰ ਟ੍ਰਾਂਸਪੋਰਟ ਮਰਚੈਂਟ ਕੈਟਾਗਰੀ ’ਚ 50,000 ਰੁਪਏ ਤੋਂ ਜ਼ਿਆਦਾ ਦਾ ਲੈਣ-ਦੇਣ ਕੀਤਾ ਜਾਂਦਾ ਹੈ, ਤਾਂ ਉਸ ’ਤੇ 1 ਫੀਸਦੀ ਵਾਧੂ ਫੀਸ ਲਈ ਜਾਵੇਗੀ।
ਅਜੀਤ ਪਵਾਰ ਦੇ ਦੇਹਾਂਤ ਪਿੱਛੋਂ ਪਤਨੀ ਸੁਨੇਤਰਾ ਪਵਾਰ ਹੋਵੇਗੀ ਮਹਾਰਾਸ਼ਟਰ ਦੀ Deputy CM, ਪ੍ਰਸਤਾਵ ਮਨਜ਼ੂਰ
NEXT STORY